ਜੇਲ੍ਹ ਮੰਤਰੀ ਵੱਲੋਂ ਜੇਲ੍ਹਾਂ ਨੂੰ ਅਸਲ ਸੁਧਾਰ ਕੇਂਦਰਾਂ ’ਚ ਬਦਲਣ ਦਾ ਐਲਾਨ

ਚੰਡੀਗੜ੍ਹ, 13 ਅਗਸਤ 2025 – ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਤਾਜਪੁਰ ਰੋਡ ’ਤੇ ਸਥਿਤ ਕੇਂਦਰੀ ਜੇਲ ’ਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਜੇਲ੍ਹ ’ਚ ਮੁੱਖ ਸਹੂਲਤਾਂ ਦਾ ਨਿੱਜੀ ਤੌਰ ’ਤੇ ਨਿਰੀਖਣ ਕੀਤਾ, ਜਿਸ ’ਚ ਭੋਜਨ ਸੇਵਾਵਾਂ, ਖੇਡਾਂ ਅਤੇ ਡਾਕਟਰੀ ਸਹੂਲਤਾਂ, ਜਿਮਨੇਜ਼ੀਅਮ, ਬੇਕਰੀ, ਫਰਨੀਚਰ ਵਰਕਸ਼ਾਪ ਅਤੇ ਹੋਰ ਵਪਾਰਕ ਇਕਾਈਆਂ ਸ਼ਾਮਲ ਹਨ।

ਦੌਰੇ ਦੌਰਾਨ ਮੰਤਰੀ ਭੁੱਲਰ ਨੇ ਕੈਦੀਆਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਕੀਤੀ । ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਸੁਣੀਆਂ ਅਤੇ ਉਨ੍ਹਾਂ ਦੇ ਤੁਰੰਤ ਹੱਲ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸੂਬੇ ਦੀਆਂ ਜੇਲਾਂ ’ਚ ਮੁੜ ਵਸੇਬੇ ਦਾ ਮਾਹੌਲ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ’ਤੇ ਵੀ ਜ਼ੋਰ ਦਿੱਤਾ। ਮੰਤਰੀ ਨੇ ਕਿਹਾ ਕਿ ਸਾਡਾ ਉਦੇਸ਼ ਜੇਲ੍ਹਾਂ ਨੂੰ ਅਸਲ ਸੁਧਾਰ ਕੇਂਦਰਾਂ ’ਚ ਬਦਲਣਾ ਹੈ, ਜਿਥੇ ਕੈਦੀ ਆਪਣੀ ਰਿਹਾਈ ਤੋਂ ਬਾਅਦ ਹੁਨਰ ਪ੍ਰਾਪਤ ਕਰ ਸਕਦੇ ਹਨ ਅਤੇ ਜ਼ਿੰਮੇਵਾਰ ਨਾਗਰਿਕਾਂ ਵਜੋਂ ਮੁੱਖ ਧਾਰਾ ਸਮਾਜ ’ਚ ਮੁੜ ਸ਼ਾਮਲ ਹੋ ਸਕਦੇ ਹਨ।

ਮੁੜ ਵਸੇਬੇ ਦੇ ਵਾਤਾਵਰਣ ਨੂੰ ਹੋਰ ਬਿਹਤਰ ਬਣਾਉਣ ਲਈ ਜੇਲ ਮੰਤਰੀ ਨੇ ਜੇਲਾਂ ’ਚ ਬੁਨਿਆਦੀ ਢਾਂਚੇ ਅਤੇ ਮੌਕਿਆਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਕਈ ਪਹਿਲਕਦਮੀਆਂ ਦਾ ਐਲਾਨ ਕੀਤਾ। ਉਨ੍ਹਾਂ ਨੇ ਇਥੇ ਬੇਕਰੀਆਂ ਅਤੇ ਫਰਨੀਚਰ ਵਰਕਸ਼ਾਪ ਵਰਗੀਆਂ ਕਿੱਤਾਮੁਖੀ ਇਕਾਈਆਂ ਨੂੰ ਮਜ਼ਬੂਤ ਕਰਨ ਲਈ ਵਾਧੂ ਫੰਡ ਅਲਾਟ ਕਰਨ ਦੀਆਂ ਯੋਜਨਾਵਾਂ ਦਾ ਵੀ ਖ਼ੁਲਾਸਾ ਕੀਤਾ।

ਇਹ ਇਕਾਈਆਂ ਕੈਦੀਆਂ ਨੂੰ ਕੀਮਤੀ ਹੁਨਰ ਸਿੱਖਣ, ਉਦੇਸ਼ ਦੀ ਭਾਵਨਾ ਪੈਦਾ ਕਰਨ ਅਤੇ ਉਤਪਾਦਕ ਸਰਗਰਮੀਆਂ ’ਤੇ ਧਿਆਨ ਕੇਂਦਰਿਤ ਕਰਨ ਦੇ ਮੌਕੇ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਇਕਾਈਆਂ ਦਾ ਵਿਸਥਾਰ ਕਰ ਕੇ ਅਸੀਂ ਕੈਦੀਆਂ ਨੂੰ ਅਜਿਹੇ ਹੁਨਰ ਪ੍ਰਦਾਨ ਕਰਾਂਗੇ, ਜੋ ਰਿਹਾਈ ਤੋਂ ਬਾਅਦ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਯਕੀਨੀ ਬਣਾਉਣ ’ਚ ਮਦਦ ਕਰਨਗੇ। ਇਸ ਮੌਕੇ ਜੇਲ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ ਅਤੇ ਹੋਰ ਅਧਿਕਾਰੀ ਨੇ ਜੇਲ੍ਹ ਮੰਤਰੀ ਨੂੰ ਦੌਰਾ ਕਰਵਾਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਨੂੰ ਅਗਲੇ 6 ਮਹੀਨਿਆਂ ’ਚ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਾਂਗੇ: CM ਮਾਨ

ਮਜੀਠੀਆ ਨੂੰ ਅੱਜ ਵੀ ਨਹੀਂ ਮਿਲੀ ਰਾਹਤ: ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਫੇਰ ਮੁਲਤਵੀ