ਬੀਜੇਪੀ ‘ਚ ਜਾਣ ਦੀਆਂ ਚਰਚਾਵਾਂ ਵਿਚਾਲੇ ਜਲੰਧਰ ਤੋਂ MP ਰਿੰਕੂ ਅੱਜ ਕਰਨਗੇ CM ਮਾਨ ਨਾਲ ਮੁਲਾਕਾਤ

  • ਚੋਣ ਰਣਨੀਤੀ ਬਾਰੇ ਕਰਨਗੇ ਚਰਚਾ

ਜਲੰਧਰ, 19 ਮਾਰਚ 2024 – ਪੰਜਾਬ ‘ਚ ਆਮ ਆਦਮੀ ਪਾਰਟੀ (ਆਪ) ਦੇ ਇਕਲੌਤੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਨਗੇ। ਰਿੰਕੂ ਦੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਦਰਮਿਆਨ ਚੰਡੀਗੜ੍ਹ ‘ਚ ਮੁੱਖ ਮੰਤਰੀ ਨਿਵਾਸ ‘ਤੇ ਹੋਈ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਜਲੰਧਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਮੀਟਿੰਗ ਵਿੱਚ ਐਮਪੀ ਰਿੰਕੂ ਸੀਐਮ ਮਾਨ ਨਾਲ ਚੋਣ ਰਣਨੀਤੀ ਬਾਰੇ ਚਰਚਾ ਕਰਨਗੇ।

ਜਦੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਚਰਚਾ ਸ਼ੁਰੂ ਹੋਈ ਤਾਂ ਉਨ੍ਹਾਂ ਕਿਹਾ ਕਿ ਇਹ ਬਿਲਕੁਲ ਗਲਤ ਹੈ। ਰਿੰਕੂ ਨੇ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਨਾਲ ਉੱਤਰ ਪ੍ਰਦੇਸ਼ ਦੇ ਅਯੁੱਧਿਆ ਅਤੇ ਵਾਰਾਣਸੀ ਦੇ ਕਬੀਰ ਧਾਮ ਵਿੱਚ ਪੂਜਾ ਕਰਨ ਲਈ ਗਏ ਸੀ। ਉਹ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੇ। ਰਿੰਕੂ ਨੇ ਕਿਹਾ ਸੀ ਕਿ ਉਹ ਅਜੇ ਵੀ ਆਮ ਆਦਮੀ ਪਾਰਟੀ ਦਾ ਮੈਂਬਰ ਹੈ ਅਤੇ ਇੱਥੇ ਹੀ ਉਸ ਦੀ ਵਫ਼ਾਦਾਰੀ ਹੈ ਅਤੇ ਵਫ਼ਾਦਾਰੀ ਰਹੇਗੀ।

ਸ਼ੁੱਕਰਵਾਰ ਨੂੰ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਅਫਵਾਹਾਂ ਫੈਲੀਆਂ ਸਨ। ਜਿਸ ਤੋਂ ਬਾਅਦ ਜਲੰਧਰ ‘ਚ ਸਿਆਸਤ ਕਾਫੀ ਗਰਮਾ ਗਈ ਸੀ। ਪਰ ਦੋਵਾਂ ਆਗੂਆਂ ਨੇ ਕਿਸੇ ਵੀ ਮੀਡੀਆ ਗਰੁੱਪ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇਸ ਸਬੰਧੀ ਕੁਝ ਵੱਡੇ ਮੀਡੀਆ ਅਦਾਰਿਆਂ ਨੇ ਵੀ ਦੋਵਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਸੀ। ਪਰ ਦੋਵਾਂ ਨੇ ਹੀ ਇਨ੍ਹਾਂ ਅਫਵਾਹਾਂ ਨੂੰ ਫਜ਼ੂਲ ਕਰਾਰ ਦਿੱਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵਜੋਤ ਸਿੱਧੂ ਫੇਰ ਕੁਮੈਂਟਰੀ ਕਰਦੇ ਆਉਣਗੇ ਨਜ਼ਰ, ਪੜ੍ਹੋ ਵੇਰਵਾ

ਪੰਜਾਬ ‘ਚ ਪਾਕਿ ਸਰਹੱਦ ‘ਤੇ ਫੜੀ ਗਈ ਅਫੀਮ ਦੀ ਖੇਤੀ: ਸਰ੍ਹੋਂ ਦੇ ਬੂਟਿਆਂ ਵਿਚਕਾਰ ਲਗਾਏ ਹੋਏ ਸੀ ਪੋਸਤ ਦੇ ਪੌਦੇ