ਜਲੰਧਰ ‘ਚ STF ਨੇ ਫਿਲਮੀ ਅੰਦਾਜ਼ ‘ਚ ਫੜੇ ਨਸ਼ਾ ਤਸਕਰ: ਹੈਰੋਇਨ ਦੀ ਡਲਿਵਰੀ ਦੇਣ ਆਏ ਰੰਗੇ ਹੱਥੀਂ ਕਾਬੂ

ਜਲੰਧਰ, 14 ਨਵੰਬਰ 2023 – ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਜਲੰਧਰ ਦੇ ਲਾਡੋਵਾਲੀ ਰੋਡ ‘ਤੇ ਸਥਿਤ ਪ੍ਰੀਤ ਨਗਰ ਨੇੜਿਓਂ ਫਿਲਮੀ ਅੰਦਾਜ਼ ‘ਚ ਨਸ਼ੇ ਦੀ ਖੇਪ ਲੈ ਕੇ ਆਏ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਤਸਕਰਾਂ ਕੋਲੋਂ ਕਰੀਬ 220 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐਸਟੀਐਫ ਵੱਲੋਂ ਸੋਮਵਾਰ ਦੇਰ ਰਾਤ ਉਪਰੋਕਤ ਕਾਰਵਾਈ ਕੀਤੀ ਗਈ।

ਫੜੇ ਗਏ ਮੁਲਜ਼ਮਾਂ ਵੀਰੂ ਕਲਿਆਣ ਅਤੇ ਅਵਿਨਾਸ਼ ਕੁਮਾਰ ਵਾਸੀ ਜਲੰਧਰ ਖ਼ਿਲਾਫ਼ ਐਸਟੀਐਫ ਥਾਣਾ ਮੁਹਾਲੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਜਲਦ ਹੀ ਦੋਵਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ।

ਐਸਟੀਐਫ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇੱਕ ਸਵਿਫਟ ਕਾਰ ਵੀ ਬਰਾਮਦ ਹੋਈ ਹੈ। ਫੜੇ ਗਏ ਮੁਲਜ਼ਮਾਂ ਦੇ ਪੁਰਾਣੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ, ਕਿਉਂਕਿ ਏਨੀ ਮਾਤਰਾ ਵਿੱਚ ਹੈਰੋਇਨ ਦਾ ਸ਼ਹਿਰ ਦੇ ਅੰਦਰੋਂ ਬਰਾਮਦ ਹੋਣਾ ਵੱਡੀ ਗੱਲ ਹੈ।

ਐਸਟੀਐਫ ਅਧਿਕਾਰੀ ਨੇ ਦੱਸਿਆ ਕਿ ਉਕਤ ਮੁਲਜ਼ਮ ਡਿਲੀਵਰੀ ਲਈ ਆਏ ਸੀ। ਪਰ ਉਨ੍ਹਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਕਤ ਮੁਲਜ਼ਮ ਇੰਨੀ ਮਾਤਰਾ ਵਿੱਚ ਹੈਰੋਇਨ ਕਿਸ-ਕਿਸ ਨੂੰ ਪਹੁੰਚਾਉਣ ਆਏ ਸਨ ਅਤੇ ਮੁਲਜ਼ਮ ਖ਼ੁਦ ਇੰਨੀ ਨਸ਼ੀਲੀ ਦਵਾਈ ਕਿੱਥੋਂ ਲੈ ਕੇ ਆਏ ਸਨ। ਪੁਲਸ ਸਾਰੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਉਕਤ ਦੋਸ਼ੀਆਂ ਨੂੰ ਵੀ ਮਾਮਲੇ ‘ਚ ਨਾਮਜ਼ਦ ਕਰੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਹਾਲੀ: ਖੇਤਾਂ ‘ਚ ਕੰਮ ਕਰਦੇ ਵਿਅਕਤੀ ਦਾ ਕ+ਤ+ਲ: ਦੋਸਤ ਨੇ ਹੀ ਕੀਤੀ ਵਾਰਦਾਤ

ਫ਼ਿਰੋਜ਼ਪੁਰ ‘ਚ ਪਾਕਿ ਤਸਕਰਾਂ ਵੱਲੋਂ ਡਰੱਗ ਡਿਲੀਵਰੀ ਲਈ ਭੇਜਿਆ ਚਾਇਨਾ ਮੇਡ ਡਰੋਨ BSF ਨੇ ਫੜਿਆ