ਗੁਰਦਾਸਪੁਰ 9 ਮਾਰਚ 2024 – ਜ਼ਿਲ੍ਹਾ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਬਬਰੀ ਬਾਈਪਾਸ ਹਾਈ ਟੈਕ ਨਾਕੇ ਤੇ ਨਸ਼ੀਲੇ ਪਦਾਰਥਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੇ ਚਲਦੇ ਇੱਕ ਹੋਰ ਵੱਡੀ ਸਫਲਤਾ ਹੱਥ ਲੱਗੀ ਹੈ । ਥਾਣਾ ਸਦਰ ਦੀ ਪੁਲਿਸ ਵੱਲੋਂ ਚੈਕਿੰਗ ਦੌਰਾਨ ਅੱਧਾ ਕਿਲੋ ਹੈਰੋਇਨ ਸਮੇਤ ਇੱਕ ਜੰਮੂ ਨਿਵਾਸੀ ਕਾਰ ਸਭਾ ਨੂੰ ਗ੍ਰਫਤਾਰ ਕੀਤਾ ਹੈ ਹਾਲਾਂਕਿ ਉਸਦਾ ਦੂਜਾ ਸਾਥੀ ਕਾਰ ਦਾ ਦਰਵਾਜ਼ਾ ਖੋਲ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਦੇ ਏਐਸਆਈ ਧਰਮਿੰਦਰ ਕੁਮਾਰ ਨਾਕਾ ਬੱਬਰੀ ਬਾਈਪਾਸ ਵਿਖੇ ਨਾਕਾਬੰਦੀ ਕਰਕੇ ਰੋਜਾਨਾ ਦੀ ਤਰਾਂ ਆਉਣ ਜਾਣ ਵਾਲੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਕਿ ਇੱਕ ਕਾਰ ਆਲਟੋ ਬਟਾਲਾ ਸਾਇਡ ਤੋਂ ਆਈ ਕਾਰ ਦਾ ਡਰਾਇਵਰ ਪੁਲਿਸ ਪਾਰਟੀ ਨੂੰ ਵੇਖ ਕੇ ਕਾਰ ਹੌਲੀ ਕਰਕੇ ਰੋਕਣ ਲੱਗਾ ਤਾਂ ਡਰਾਇਵਰ ਦੀ ਨਾਲ ਵਾਲੀ ਸੀਟ ਤੇ ਬੈਠਾ ਇੱਕ ਨੋਜਵਾਨ ਗੱਡੀ ਦੀ ਬਾਰੀ ਖੋਲ ਕੇ ਭੱਜ ਨਿਕਲਿਆ ਅਤੇ ਕਾਰ ਦੇ ਡਰਾਇਵਰ ਨੂੰ ਉੱਕਤ ਕਾਰ ਸਮੇਤ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ।
ਕਾਬੂ ਕੀਤੇ ਨੌਜਵਾਨ ਅਤੇ ਇਸਦੀ ਕਾਰ ਵਿੱਚ ਨਸ਼ੀਲਾ ਪਦਾਰਥ ਜਾਂ ਕੋਈ ਇਤਰਾਜਯੋਗ ਚੀਜ ਦਾ ਸ਼ੱਕ ਹੋਣ ਤੇ ਥਾਣਾ ਸਦਰ ਗੁਰਦਾਸਪੁਰ ਵਿਖੇ ਇਤਲਾਹ ਦਿੱਤੀ।ਜਿਸਤੇ ਤਫਤੀਸੀ ਅਫਸਰ ਏ ਐਸ ਆਈ ਹਰਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੋਕੇ ਤੇ ਪੁੱਜ ਕੇ ਕਾਬੂ ਕੀਤੇ ਨੌਜਵਾਨ ਇਮਾਮ ਹੁਸੈਨ ਪੁੱਤਰ ਰਹਿਮ ਅਲੀ ਵਾਸੀ ਸੂੰਕਲ ਚੈਲਕ ਥਾਣਾ ਹੀਰਾਨਗਰ ਜਿਲਾ ਕਠੂਆ ਨੂੰ ਕਾਰ ਵਿਚੋ ਭੱਜਣ ਵਾਲੇ ਨੌਜਵਾਨ ਦਾ ਨਾਮ ਪਤਾ ਪੁੱਛਿਆ ਜਿਸਨੇ ਦੱਸਿਆ ਕਿ ਉਸਦਾ ਨਾਮ ਮੁਹੰਮਦ ਸਲੀਮ ਮੁਰਾਦ ਅਲੀ ਪੁੱਤਰ ਫਿਰੋਜਦੀਨ ਵਾਸੀ ਰੱਖ ਸਰਕਾਰ ਭਲਾਈ ਥਾਣਾ ਹੀਰਾਨਗਰ ਜਿਲਾ ਕਠੂਆ ਹਾਲ ਵਾਸੀ ਸੁਦਾਮ ਥਾਣਾ ਸਾਂਬਾ ਜਿਲਾ ਸਾਂਬਾ ਜੰਮੂ ਕਸ਼ਮੀਰ ਹੈ। ਜਿਸਤੇ ਤਫਤੀਸੀ ਅਫਸਰ ਨੇ ਸ੍ਰੀ ਅਜੇ ਕੁਮਾਰ ਉਪ ਕਪਤਾਨ ਪੁਲਿਸ ਨਾਰਕੋਟਿਕਸ ਸੈਲ ਗੁਰਦਾਸਪਰ ਜੀ ਦੀ ਹਦਾਇਤ ਮੁਤਾਬਿਕ ਕਾਰ ਦੀ ਤਲਾਸੀ ਕੀਤੀ ।ਦੋਰਾਂਨੇ ਤਲਾਸੀ ਕਾਰ ਦੀ ਡਰਾਇਵਰ ਦੇ ਨਾਲ ਦੀ ਸੀਟ ਦੇ ਥੱਲੋ ਇੱਕ ਮੋਮੀ ਲਿਫਾਫੇ ਵਿੱਚੋ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।ਜਿਸਤੇ ਦੋਸੀ ਇਮਾਮ ਹੂਸੈਨ ਨੂੰ ਗ੍ਰਿਫਤਾਰ ਕਰਕੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ।