ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਰਹੁ-ਰੀਤਾਂ ਮੁਤਾਬਕ ਜਸਪ੍ਰੀਤ ਬੁਮਰਾਹ ਨੇ ਕਰਾਇਆ ਵਿਆਹ

ਨਵੀਂ ਦਿੱਲੀ, 16 ਮਾਰਚ 2021- ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸੋਮਵਾਰ ਨੂੰ ਟੀਵੀ ਐਂਕਰ ਸੰਜਨਾ ਗਨੇਸ਼ਨ ਨਾਲ ਵਿਆਹ ਕਰਵਾ ਲਿਆ ਹੈ। ਬੁਮਰਾਹ ਅਤੇ ਸੰਜਨਾ ਨੇ ਗੋਆ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਰਹੁ-ਰੀਤਾਂ ਮੁਤਾਬਕ ਆਪਣਾ ਵਿਆਹ ਕਰਵਾਇਆ ਅਤੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਦੋਵਾਂ ਦਾ ਵਿਆਹ 15 ਮਾਰਚ ਨੂੰ ਹੋਇਆ ਹੈ।

ਜਸਪ੍ਰੀਤ ਬੁਮਰਾਹ ਅਤੇ ਸੰਜਨਾ ਨੇ ਵਿਆਹ ਦੌਰਾਨ ਫਿੱਕੇ ਗੁਲਾਬੀ ਰੰਗ ਦੀਆਂ ਪੁਸ਼ਾਕਾਂ ਪਹਿਨੀਆਂ ਹੋਈਆਂ ਸਨ। ਇਸ ਸਬੰਧੀ ਜਸਪ੍ਰੀਤ ਬੁਮਰਾਹ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਦੀ ਅਨਾਜ਼ ਭੰਡਾਰਨ ਦੇ ਸਖਤ ਨਿਯਮਾਂ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ : ਭਗਵੰਤ ਮਾਨ

ਵੀਡੀਓ: ਬਦਾਮ ਲੈਕੇ ਕਾਂਗਰਸ ਭਵਨ ਪਹੁੰਚੇ ਕੱਚੇ ਕਰਮਚਾਰੀ ਅਖੇ ‘ਮੰਤਰੀ ਸਾਬ੍ਹ ਬਦਾਮ ਖਾਓ ਯਾਦਦਾਸ਼ਤ ਵਧਾਓ’…