ਜੱਸੀ ਖੰਗੂੜਾ ਨੇ ਮੁੜ ਕੀਤੀ ਕਾਂਗਰਸ ‘ਚ ਵਾਪਸੀ

  • ਅਜੇ ਕੁੱਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਤੋਂ ਦਿੱਤਾ ਸੀ ਅਸਤੀਫਾ

ਚੰਡੀਗੜ੍ਹ, 8 ਮਈ 2024 – ਜੱਸੀ ਖੰਗੂੜਾ ਨੇ ਮੁੜ ਕਾਂਗਰਸ ‘ਚ ਵਾਪਸੀ ਕਰ ਲਈ ਹੈ। ਕਾਂਗਰਸ ਤੋਂ ਵਿਧਾਇਕ ਰਹਿ ਚੁੱਕੇ ਜੱਸੀ ਖੰਗੂੜਾ ਨੇ ਅਜੇ ਕੁਝ ਦਿਨ ਪਹਿਲਾਂ ਹੀ ‘ਆਪ’ ਤੋਂ ਅਸਤੀਫਾ ਦਿੱਤਾ ਸੀ। ਜੱਸੀ ਖੰਗੂੜਾ ਨੇ ਇਕ ਵਾਰ ਫਿਰ ਤੋਂ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਦੀ ਮੌਜੂਦਗੀ ‘ਚ ਕਾਂਗਰਸ ‘ਚ ਵਾਪਸੀ ਕੀਤੀ। ਇਸ ਮੌਕੇ ਯਾਦਵ ਨੇ ਕਿਹਾ ਕਿ ਜੱਸੀ ਖੰਗੂੜਾ ਪਹਿਲਾਂ ਹਲਕਾ ਕਿਲਾ ਰਾਏਪੁਰ ਤੋਂ ਵਿਧਾਇਕ ਸਨ। ਉਹ ਕੁਝ ਨਿੱਜੀ ਕਾਰਨਾਂ ਕਰਕੇ ਸਿਆਸਤ ਤੋਂ ਦੂਰ ਰਹੇ, ਪਰ ਹੁਣ ਉਹ ‘ਆਪ’ ਪਾਰਟੀ ਛੱਡ ਕੇ ਘਰ ਪਰਤ ਆਏ ਹਨ, ਜਿਸ ‘ਚ ਪੂਰੀ ਉਮੀਦ ਹੈ ਕਿ ਕਾਂਗਰਸ ਦਾ ਪਰਿਵਾਰ ਵਧਦਾ ਨਜ਼ਰ ਆ ਰਿਹਾ ਹੈ ਅਤੇ ਯਾਦਵ ਨੇ ਕਿਹਾ ਕਿ ਜੱਸੀ ਖੰਗੂੜਾ ਲੋਕ ਸਭਾ ਚੋਣਾਂ ‘ਚ ਅਹਿਮ ਭੂਮਿਕਾ ਨਿਭਾਉਣਗੇ।

ਖੰਗੂੜਾ ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਖੰਗੂੜਾ ਨੇ ਕਿਹਾ ਕਿ ਮੈਨੂੰ ਟਿਕਟ ਦਾ ਲਾਲਚ ਨਹੀਂ ਹੈ ਅਤੇ ਕਾਂਗਰਸ ਛੱਡਣਾ ਮੇਰੀ ਗਲਤੀ ਸੀ ਅਤੇ ਮੈਨੂੰ ਪਾਰਟੀ ਟਿਕਟ ਦੇਵੇ ਜਾਂ ਨਾ ਦੇਵੇ ਕੋਈ ਮਤਲਬ ਨਹੀਂ ਹੈ ਅਤੇ ਜਦ ਮੈਂ ਯੂ.ਕੇ. ਵਿੱਚ ਸੀ ਉਸ ਵੇਲੇ ਵੀ ਮੈਂ ਕਾਂਗਰਸ ਦੇ ਨਾਲ ਰਿਹਾ।

ਯਾਦਵ ਨੇ ਕਿਹਾ ਕਿ ਲੋਕਾਂ ਨੂੰ ਆਸ ਸੀ ਕਿ ਨਵੇਂ ਲੋਕ ਆ ਕੇ ਚੰਗਾ ਕੰਮ ਕਰਨਗੇ, ਜਿਸ ਵਿਚ ਕਾਂਗਰਸ ਦੇ ਲੋਕ ਵੀ ਚਲੇ ਗਏ ਪਰ ਕੰਮ ਨਹੀਂ ਹੋਇਆ, ਇਸ ਲਈ ਕਾਂਗਰਸ ਦੀ ਸੋਚ ਰੱਖਣ ਵਾਲੇ ਵਾਪਸ ਆ ਰਹੇ ਹਨ।

ਪੁੰਛ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਸ ਕੇਂਦਰ ਸਰਕਾਰ ਦੇ ਕਾਰਜਕਾਲ ਦੌਰਾਨ ਹਮਲੇ ਵਧੇ ਹਨ ਅਤੇ ਅਜਿਹੀਆਂ ਘਟਨਾਵਾਂ ਸਬੰਧੀ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਜਿਵੇਂ ਚੰਨੀ ਨੇ ਕਿਹਾ ਕਿ ਸਟੰਟ ਕੀਤੇ ਜਾ ਰਹੇ ਹਨ, ਇਸ ਮਾਮਲੇ ‘ਤੇ ਯਾਦਵ ਚੰਨੀ ਦਾ ਬਚਾਅ ਕਰਦੇ ਨਜ਼ਰ ਆਏ ਕਿ ਕਿਹਾ ਕਿ ਜੋ ਘਟਨਾਵਾਂ ਵਾਪਰੀਆਂ ਹਨ, ਉਸ ਤੋਂ ਬਾਅਦ ਅਤੀਤ ਨੂੰ ਸੰਵੇਦਨਸ਼ੀਲਤਾ ਨਾਲ ਲਿਆ ਜਾਣਾ ਚਾਹੀਦਾ ਹੈ, ਜਿਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਅਤੇ ਅਜਿਹੀ ਘਟਨਾ ਸ਼ਰਮਨਾਕ ਹੈ ਅਤੇ ਮੌਜੂਦਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਣਵੀਰ ਸਿੰਘ ਨੇ ਡਿਲੀਟ ਕੀਤੀਆਂ ਦੀਪਿਕਾ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ

ਲੰਡਨ ਦੀ ਅਦਾਲਤ ਨੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 5ਵੀਂ ਵਾਰ ਕੀਤੀ ਰੱਦ