ਬਠਿੰਡਾ ‘ਚ ਕਤਲ ਦੇ ਦੋਸ਼ੀ ਜਵਾਨ ਨੂੰ ਉਮਰ ਕੈਦ: 4 ਸਾਥੀਆਂ ਦੀ ਗੋਲੀ ਮਾਰ ਕੇ ਕੀਤੀ ਸੀ ਹੱਤਿਆ

  • ਜਨਰਲ ਕੋਰਟ ਮਾਰਸ਼ਲ ਨੇ ਸੁਣਾਈ ਸਜ਼ਾ

ਬਠਿੰਡਾ, 4 ਅਗਸਤ 2024 – ਫੌਜ ਦੇ ਜਨਰਲ ਕੋਰਟ ਮਾਰਸ਼ਲ ਨੇ ਇੱਕ ਸਾਲ ਪਹਿਲਾਂ 12 ਅਪ੍ਰੈਲ 2023 ਨੂੰ ਉੱਚ ਸੁਰੱਖਿਆ ਵਾਲੀ ਬਠਿੰਡਾ ਛਾਉਣੀ ਵਿੱਚ ਆਪਣੇ ਚਾਰ ਸਾਥੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਸਿਪਾਹੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੂੰ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਦੋਸ਼ੀ ਦੇਸਾਈ ਮੋਹਨ ਅਤੇ ਮਰਨ ਵਾਲੇ ਬਾਕੀ ਚਾਰ ਸਿਪਾਹੀ 80 ਮੀਡੀਆ ਰੈਜੀਮੈਂਟ ਦੇ ਸਿਪਾਹੀ ਸਨ।

ਦੋਸ਼ੀ ਦੇਸਾਈ ਮੋਹਨ ਨੇ ਆਪਣੇ ਚਾਰ ਸਾਥੀਆਂ ਨੂੰ ਉਸ ਸਮੇਂ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਜਦੋਂ ਉਹ ਸੁੱਤੇ ਪਏ ਸਨ। ਇਸ ਘਟਨਾ ਤੋਂ ਬਾਅਦ ਫੌਜੀ ਛਾਉਣੀ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਇਸ ਘਟਨਾ ਦੀ ਫੌਜ ਅਤੇ ਪੁਲਿਸ ਵੱਲੋਂ ਸਾਂਝੀ ਜਾਂਚ ਸ਼ੁਰੂ ਕੀਤੀ ਗਈ ਸੀ।

ਬਠਿੰਡਾ ਪੁਲੀਸ ਨੇ ਮੌਕੇ ਤੋਂ 19 ਚੱਲੇ ਹੋਏ ਕਾਰਤੂਸ ਬਰਾਮਦ ਕੀਤੇ ਸਨ। ਦੋਸ਼ੀ ਦੇਸਾਈ ਮੋਹਨ ਨੂੰ ਕਤਲ ਦੇ ਨਾਲ-ਨਾਲ ਹਥਿਆਰ ਅਤੇ ਗੋਲੀਆਂ ਚੋਰੀ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਇਸ ਕੇਸ ਦੀ ਸੁਣਵਾਈ ਕਰਨਲ ਐਸ ਦੁਜੇਜਾ ਦੀ ਅਗਵਾਈ ਹੇਠ ਜਨਰਲ ਕੋਰਟ ਮਾਰਸ਼ਲ (ਜੀਸੀਐਮ) ਜਨਵਰੀ ਤੋਂ ਕਰ ਰਹੀ ਸੀ। ਆਰਮੀ ਐਕਟ 1925 ਦੇ ਤਹਿਤ ਫੌਜ ਨੇ 4 ਫੌਜੀ ਜਵਾਨਾਂ ਦੇ ਕਤਲ ਦੇ ਮਾਮਲੇ ਨੂੰ ਸਿਵਲ ਕੋਰਟ ਦੇ ਅਧਿਕਾਰ ਖੇਤਰ ਤੋਂ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਹੁਣ ਦੋਸ਼ੀ ਦੇਸਾਈ ਮੋਹਨ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਰਣਜੀ ਟੀਮ ਨੂੰ ਮਿਲੇਗਾ ਨਵਾਂ ਕੋਚ : ਵਸੀਮ ਜਾਫਰ ਦੇ ਨਾਂ ਦਾ ਹੋ ਸਕਦਾ ਹੈ ਐਲਾਨ

ਪੈਰਿਸ ਓਲੰਪਿਕ: ਭਾਰਤੀ ਹਾਕੀ ਟੀਮ ਸੈਮੀਫਾਈਨਲ ‘ਚ ਪਹੁੰਚੀ: ਬਰਤਾਨੀਆ ਨੂੰ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਹਾਰਇਆ