- ਅੰਮ੍ਰਿਤਸਰ ਵਿਖੇ ਪਤਨੀ ਤੋਂ ਦੁਖੀ ਜਿਮ ਟਰੈਨਰ ਨੇ ਕੀਤੀ ਖੁਦਕੁਸ਼ੀ
- ਜ਼ਹਿਰੀਲਾ ਪਦਾਰਥ ਨਿਗਲ ਕੀਤੀ ਜੀਵਨ ਲੀਲਾ ਸਮਾਪਤ
- ਮ੍ਰਿਤਕ ਦੀ ਮਾਤਾ ਸੰਗੀਤਾ ਦਾ ਦੋਸ਼ ਮੇਰੇ ਬੇਟੇ ਨੂੰ ਕੀਤਾ ਜਾਦਾ ਸੀ ਪ੍ਰੇਸ਼ਾਨ
- ਨੂੰਹ ਕਰਦੀ ਸੀ ਮਾਰ ਕੁਟਾਈ, ਬੇਟੇ ਦੀ ਮੌਤ ਤੌ ਬਾਅਦ ਫੋਨ ਵਿਚ ਮਿਲਿਆ ਟਾਰਚਰ ਕਰਨ ਦੀਆਂ ਵੀਡੀਓ
- ਪੰਜ ਸਾਲ ਪਹਿਲਾਂ ਜਿਮ ਟਰੈਨਰ ਨੂੰ ਜਿਮ ਵਿਚ ਮਿਲੀ ਸੀ ਤਮਨ ਵਾਲੀਆ, ਪ੍ਰੇਮ ਵਿਆਹ ਤੋਂ ਬਾਅਦ ਇਕੱਲੇ ਰਹਿਣ ਲਈ ਕਰਦੀ ਸੀ ਮਜਬੂਰ
- ਪੁਲਿਸ ਵੱਲੋਂ ਲੜਕੀ ਤਮਨ ਅਤੇ ਉਸਦੇ ਪਿਤਾ ਤੇ 306 ਦਾ ਪਰਚਾ ਦਰਜ
ਅੰਮ੍ਰਿਤਸਰ, 23 ਫਰਵਰੀ 2022 – ਅੰਮ੍ਰਿਤਸਰ ਦੇ ਥਾਣਾ ਕੰਟੌਨਮੈਟ ਅਧੀਨ ਆਉਂਦੇ ਇਲਾਕਾ ਸੁੰਦਰ ਨਗਰ ਦੇ ਰਹਿਣ ਵਾਲੇ ਸ਼ਿਵਰਾਜ ਵੱਲੋਂ ਬੀਤੇ ਦਿਨੀਂ ਜ਼ਹਿਰੀਲਾ ਪਦਾਰਥ ਨਿਗਲ ਜੀਵਨ ਲੀਲਾ ਸਮਾਪਤ ਕਰ ਲਈ ਗਈ ਸੀ। ਜਿਸ ਸੰਬੰਧੀ ਮ੍ਰਿਤਕ ਦੀ ਮਾਤਾ ਸੰਗੀਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਤਮਨ ਅਤੇ ਉਸਦੇ ਪਿਤਾ ਤੇ ਪਰਚਾ ਦਰਜ ਕਰ ਲਿਆ ਗਿਆ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਥਾਣਾ ਕੰਟੌਨਮੈਟ ਦੇ ਐਸ ਐਚ ਉ ਜਸਜੋਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਸੰਗੀਤਾ ਅਤੇ ਫੇਸਬੁਕ ਤੇ ਪਾਏ ਸੁਸਾਇਡ ਨੋਟ ਦੇ ਅਧਾਰ ਮ੍ਰਿਤਕ ਦੀ ਪਤਨੀ ਤਮਨ ਵਾਲੀਆ ਅਤੇ ਸਹੁਰੇ ਹਰਪਾਲ ਵਾਲੀਆ ਤੇ ਪਰਚਾ ਦਰਜ ਕਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦੋਸ਼ੀਆ ਖਿਲਾਫ ਧਾਰਾ 306 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਉਧਰ ਮ੍ਰਿਤਕ ਸ਼ਿਵਰਾਜ ਦੀ ਮਾਤਾ ਦੇ ਦੱਸਿਆ ਕਿ ਇਹ ਲੜਕੀ ਤਮਨ ਵਾਲੀਆ ਮੇਰੇ ਬੇਟੇ ਸ਼ਿਵਰਾਜ ਜੋ ਕਿ ਜਿਮ ਟਰੇਨਰ ਸੀ ਨੂੰ ਜਿਮ ਵਿਚ ਮਿਲੀ ਸੀ ਅਤੇ ਦੋਵਾਂ ਨੇ ਲਵ ਮੈਰਿਜ ਕਰਵਾ ਲਈ ਅਤੇ ਪਤਨੀ ਤਮਨ ਵੱਲੋਂ ਬਣਾਏ ਦਵਾਬ ਦੇ ਚਲਦਿਆਂ ਦੋਵੇਂ ਵੱਖ ਹੋ ਕੇ ਪੁਤਲੀਘਰ ਇਲਾਕੇ ਵਿਚ ਰਹਿਣ ਲਗ ਪਏ ਸਨ। ਲੜਕਾ ਕਈ ਵਾਰ ਮੈਨੂੰ ਦਸਦਾ ਸੀ ਕਿ ਉਸਦਾ ਪਤਨੀ ਅਤੇ ਸਹੁਰੇ ਪਰਿਵਾਰ ਵਲੋਂ ਉਸਨੂੰ ਤੰਗ ਪਰੇਸ਼ਾਨ ਕੀਤਾ ਜਾਦਾ ਹੈ ਅਤੇ ਜਿਸਦੀਆ ਵੀਡੀਓ ਹੁਣ ਸਾਨੂੰ ਲੜਕੇ ਦੇ ਮੋਬਾਇਲ ‘ਚੋਂ ਵੀ ਮਿਲੀਆਂ ਹਨ। ਜਿਸ ਵਿਚ ਤਮਨ ਵਾਲੀਆ ਵੱਲੋਂ ਮੇਰੇ ਬੇਟੇ ਸ਼ਿਵਰਾਜ ਦੀ ਕੁੱਟਮਾਰ ਕਰ ਉਸਨੂੰ ਟਾਰਚਰ ਕੀਤਾ ਜਾ ਰਿਹਾ ਹੈ ਜਿਸ ਤੋਂ ਦੁਖੀ ਹੋ ਸ਼ਿਵਰਾਜ ਵਲੂੰ ਜ਼ਹਿਰੀਲਾ ਪਦਾਰਥ ਨਿਗਲ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ।