ਪਾਕਿਸਤਾਨ ਨਾਲ ਸੜਕੀ ਵਪਾਰ ਖੋਲ੍ਹਣ ਲਈ ਕਿਸਾਨ, ਆੜ੍ਹਤੀਏ ਅਤੇ ਟਰਾਂਸਪੋਰਟਰਾਂ ਨੇ ਸੁਰ ਮਿਲਾਏ

-20 ਸਤੰਬਰ ਨੂੰ ਦਾਣਾ ਮੰਡੀ ਨਵਾਂਸ਼ਹਿਰ ਵਿਚ ਇਸ ਮੁੱਦੇ ਉੱਤੇ ਹੋਵੇਗੀ ਜਿਲਾ ਪੱਧਰੀ ਕਾਨਫਰੰਸ

ਨਵਾਂਸ਼ਹਿਰ, 14 ਸਤੰਬਰ 2023 – ਕਿਰਤੀ ਕਿਸਾਨ ਯੂਨੀਅਨ ਵਲੋਂ ਭਾਰਤ ਦਾ ਪਾਕਿਸਤਾਨ ਨਾਲ ਵਾਹਘਾ ਅਤੇ ਹੁਸੈਨੀਵਾਲਾ ਬਾਰਡਰ ਰਾਹੀਂ ਸੜਕੀ ਵਪਾਰ ਖੋਹਲਣ ਦੇ ਮੁੱਦੇ ਉੱਤੇ 20 ਸਤੰਬਰ ਨੂੰ ਦਾਣਾ ਮੰਡੀ ਨਵਾਂਸ਼ਹਿਰ ਵਿਖੇ ਕੀਤੀ ਜਾ ਰਹੀ ਜਿਲਾ ਪੱਧਰੀ ਕਾਨਫਰੰਸ ਦੀ ਤਿਆਰੀ ਲਈ ਯੂਨੀਅਨ ਦੇ ਆਗੂ ਨਵਾਂਸ਼ਹਿਰ ਦੇ ਵਪਾਰ ਮੰਡਲ, ਟਰਾਂਸਪੋਰਟਰਾਂ, ਦਾਣਾ ਮੰਡੀ ਅਤੇ ਸਬਜੀ ਮੰਡੀ ਦੇ ਆੜ੍ਹਤੀਆਂ ਨੂੰ ਮਿਲੇ।

ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ, ਆੜਤੀ ਐਸੋਸੀਏਸ਼ਨ ਸਬਜੀ ਮੰਡੀ,ਵਪਾਰ ਮੰਡਲ ਅਤੇ ਟਰੱਕ ਯੂਨੀਅਨ ਨਵਾਂਸ਼ਹਿਰ ਦੇ ਅਹੁਦੇਦਾਰਾਂ ਨੇ ਕਿਰਤੀ ਕਿਸਾਨ ਯੂਨੀਅਨ ਨਾਲ ਇਸ ਮੁੱਦੇ ਉੱਤੇ ਸਹਿਮਤੀ ਪ੍ਰਗਟਾਈ।ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਪਰਮਜੀਤ ਸਿੰਘ ਸ਼ਹਾਬ ਪੁਰ, ਸੁਰਿੰਦਰ ਸਿੰਘ ਸੋਇਤਾ, ਆੜਤੀ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ,ਸਬਜੀ ਮੰਡੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਅਤੇ ਆਗੂ ਦਵਿੰਦਰ ਕੁਮਾਰ ਬੰਟੀ, ਟਰੱਕ ਯੂਨੀਅਨ ਦੇ ਪ੍ਰਧਾਨ ਦਰਬਾਰਾ ਸਿੰਘ ਨੇ ਕਿਹਾ ਕਿ ਇਹ ਬਹੁਤ ਵਧੀਆ ਕਾਰਜ ਹੈ ਇਹ ਮੁੱਦਾ ਕੋਈ ਵੀ ਪਾਰਟੀ ਨਹੀ ਉਠਾ ਰਹੀ ਵਪਾਰ ਖੁੱਲਣ ਨਾਲ ਪੰਜਾਬ ਦੀ ਆਰਥਿਕ ਹਾਲਤ ਦੀ ਖੜੋਤ ਟੁੱਟੇਗੀ ,ਟੁੱਟ ਰਹੀ ਕਿਸਾਨੀ ਮਜਬੂਤ ਹੋਵੇਗੀ ਛੋਟੇ ਵਪਾਰੀਆ ਨੂੰ ਸਿੱਧਾ ਵਪਾਰ ਕਰਨ ਲਈ ਮੌਕੇ ਮੁਹੱਈਆ ਹੋਣਗੇ ਅਤੇ ਵਿਛੜਿਆ ਭਾਈਚਾਰਾ ਮੁੜ ਮਿਲੇਗਾ।

ਉਕਤ ਆਗੂਆਂ ਨੇ ਦਾਣਾ ਮੰਡੀ ਨਵਾਂਸ਼ਹਿਰ ਵਿੱਚ 20 ਸਤੰਬਰ ਨੂੰ 11 ਵਜੇ ਹੋ ਰਹੀ ਇਸ ਕਾਨਫਰੰਸ ਵਿਚ ਵੱਡੀ ਗਿਣਤੀ ਵਿੱਚ ਪਹੁੰਚਣ ਭਰੋਸਾ ਦਿੱਤਾ। ਕੀਤਾ ਨਵਾਂਸ਼ਹਿਰ ਦੇ ਵਪਾਰ ਮੰਡਲ ਦੇ ਜਿਲਾ ਪ੍ਰਧਾਨ ਗੁਰਚਰਨ ਅਰੋੜਾ, ਸ਼ਹਿਰੀ ਪ੍ਰਧਾਨ ਪਰਵੀਨ ਭਾਟੀਆ , ਸੀਡ ਐਂਡ ਪੈਸਟੀਸਾਇਡ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਸਿੰਘ ਖਾਲਸਾ ਨੇ ਵੀ ਕਾਨਫਰੰਸ ਵਿਚ ਪਹੁੰਚਣ ਦਾ ਵਾਅਦਾ ਕੀਤਾ। ਇਹਨਾਂ ਮੀਟਿੰਗਾਂ ਵਿਚ ਮਾਲਵਿੰਦਰ ਸਿੰਘ ਮਹਾਲੋ ਸੁਰਿੰਦਰ ਸਿੰਘ ਮਹਿਰਮਪੁਰ ,ਨਰਿੰਦਰ ਸਿੰਘ ਥਾਂਦੀ,ਜਸਵਿੰਦਰ ਸਿੰਘ ਸਾਹਲੋਂ,ਸੁਭਾਸ਼ ਚੰਦਰ, ਰਾਜੀਵ ਚੋਪੜਾ, ਧਰਮਪਾਲ, ਗੋਲਡੀ, ਬਿੱਕਰ ਸਿੰਘ ਸੇਖੂਪੁਰ, ਅਵਤਾਰ ਸਿੰਘ ਸਕੋਹ ਪੁਰ, ਜਗਤਾਰ ਸਿੰਘ ਜਾਡਲਾ, ਜੋਗਾ ਸਿੰਘ ਹੰਸਰੋ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ‘ਚ ਤੀਜੇ ਦਿਨ ਡਾਕਟਰਾਂ ਦੀ ਹੜਤਾਲ ਖਤਮ: ਸਿਹਤ ਸਕੱਤਰ ਨਾਲ ਮੁਲਾਕਾਤ ਤੋਂ ਬਾਅਦ ਲਿਆ ਫੈਸਲਾ

ਵਿਆਹੁਤਾ ਦੀ ਭੇਦਭਰੇ ਹਲਾਤਾਂ ‘ਚ ਮੌ+ਤ, ਪੇਕੇ ਪਰਿਵਾਰ ਨੇ ਲਗਾਏ ਪਤੀ ਸਮੇਤ ਸਹੁਰੇ ਪਰਿਵਾਰ ‘ਤੇ ਕ+ਤਲ ਦੇ ਦੋਸ਼