ਕਪੂਰਥਲਾ ਦੇ ਨਿਜ਼ਾਮਪੁਰ ਪਿੰਡ ਦੇ ਗੁਰਦੁਆਰਾ ਸਾਹਿਬ ਅੰਦਰ ਕਥਿਤ ਤੌਰ ‘ਤੇ ਬੇਅਦਬੀ ਦੀ ਘਟਨਾ ਅਤੇ ਬਾਅਦ ਵਿੱਚ ਨੌਜਵਾਨ ਦੀ ਮੌਤ ਦਾ ਮਾਮਲਾ ਹੱਲ ਕਰਦਿਆਂ ਪੰਜਾਬ ਪੁਲਿਸ ਨੇ ਓਸੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਅਮਰੀਜੀਤ ਸਿੰਘ ਖਿਲਾਫ਼ 302 ਦਾ ਕ੍ਰਾਸ ਪਰਚਾ ਦਰਜ ਕੀਤਾ ਹੈ। ਪੁਲਿਸ ਜਾਂਚ ਮੁਤਾਬਿਕ ਨਾ ਤਾਂ ਗੁਰਦੁਆਰਾ ਸਾਹਿਬ ਅੰਦਰ ਬੇਅਦਬੀ ਹੋਈ ਸੀ ਅਤੇ ਨਾ ਹੀ ਬੇਅਦਬੀ ਦੇ ਨਿਸ਼ਾਨ ਮਿਲੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕਿਹਾ ਕਿ ਪੁਲਿਸ ਜਾਂਚ ਮੁਤਾਬਕ ਬੇਅਦਬੀ ਨਹੀਂ ਹੋਈ ਇਸ ਲਈ ਹੁਣ ਇਸ ਮਾਮਲੇ ਵਿੱਚ FIR ਦਰਜ ਹੋਵੇਗੀ। ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਹੈ ਪਰ ਗ੍ਰੰਥੀ ਸਿੰਘ ਗ੍ਰਿਫ਼ਤਾਰ ਹੋਇਆ ਜਾਂ ਨਹੀਂ ਇਸ ਬਾਰੇ ਪੁਸ਼ਟੀ ਨਹੀਂ ਹੋਈ।
ਇਸ ਤੋਂ ਪਹਿਲਾਂ ਹੀ ਕਪੂਰਥਲਾ ਦੇ SSP ਖੱਖ ਨੇ ਕਿਹਾ ਸੀ ਕਿ ਮਾਮਲਾ ਸ਼ੱਕੀ ਲਗਦਾ ਹੈ ਕਿਉਂਕਿ ਬੇਅਦਬੀ ਦੀ ਘਟਨਾ ਵਾਪਰੀ ਨਹੀਂ ਹੈ ਅਤੇ ਫਿਰ ਵੀ ਨਿਹੰਗ ਸਿੰਘਾਂ ਨੇ ਉਸ ਨੂੰ ਪੁਲਿਸ ਹਵਾਲੇ ਕਰਨ ਦੀ ਬਜਾਏ ਕਤਲ ਕਰ ਦਿੱਤਾ। ਹੁਣ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਆਪਣੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਗ੍ਰੰਥੀ ਸਿੱਖ ਨੂੰ ਜਾਂ ਤਾਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਾਂ ਫ਼ਿਰ ਗ੍ਰਿਫ਼ਤਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜਦੋਂ ਗ੍ਰੰਥੀ ਸਿੰਘ ਅਤੇ ਹੋਰ ਲੋਕਾਂ ਨੇ ਉਕਤ ਮ੍ਰਿਤਕ ਨੌਜਵਾਨ ਤੋਂ ਸਵਾਲ ਕੀਤੇ ਸਨ, ਛਾਣਬੀਣ ਕੀਤੀ ਸੀ ਤੰ , ਨਾ ਹੀ ਉਸਦਾ ਨਾਮ ਪਤਾ ਲੱਗਿਆ, ਨਾ ਹੀ ਟਿਕਾਣੇ ਦਾ ਅਤੇ ਨਾ ਹੀ ਕੋਈ ਕਾਰਡ ਮਿਲਿਆ ਸੀ।
https://www.facebook.com/thekhabarsaar/