ਚੰਡੀਗੜ੍ਹ, 20 ਅਕਤੂਬਰ 2024 – ਕਰਵਾ ਚੌਥ ਦਾ ਵਰਤ ਇੱਕ ਅਜਿਹਾ ਵਰਤ ਹੈ, ਜੋ ਸਦੀਆਂ ਤੋਂ ਵਿਆਹੇ ਜੋੜਿਆਂ ਵਿਚਕਾਰ ਪਿਆਰ, ਸਮਰਪਣ ਅਤੇ ਸਾਥ ਨੂੰ ਦਰਸਾਉਂਦਾ ਹੈ। ਕਰਵਾ ਚੌਥ ਦਾ ਵਰਤ ਵਿਆਹੀਆਂ ਔਰਤਾਂ ਲਈ ਬਹੁਤ ਖ਼ਾਸ ਹੁੰਦਾ ਹੈ। ਇਸ ਸਾਲ ਕਰਵਾ ਚੌਥ ਦਾ ਵਰਤ 20 ਅਕਤੂਬਰ 2024 ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਇਸ ਵਰਤ ਵਿੱਚ ਭਗਵਾਨ ਸ਼ੰਕਰ, ਮਾਤਾ ਪਾਰਵਤੀ ਅਤੇ ਭਗਵਾਨ ਸ਼੍ਰੀ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ। ਕਰਵਾ ਚੌਥ ਦੇ ਵਰਤ ਵਾਲੇ ਦਿਨ ਸ਼ਾਮ ਨੂੰ ਸਾਰੀਆਂ ਔਰਤ ਦੇ ਦਿਲ ਵਿੱਚ ਇੱਕ ਸਵਾਲ ਵਾਰ-ਵਾਰ ਆਉਂਦਾ ਹੈ, ‘ਚੰਨ ਕਦੋਂ ਨਿਕਲੇਗਾ?’। ਇਸ ਸਾਲ ਕਰਵਾ ਚੌਥ ਦਾ ਚੰਦ ਤੁਹਾਡੇ ਸ਼ਹਿਰ ਵਿੱਚ ਕਿੰਨੇ ਵਜੇ ਨਿਕਲੇਗਾ, ਦੇ ਬਾਰੇ ਆਓ ਜਾਣਦੇ ਹਾਂ….
- ਪੰਜਾਬ : ਪੰਜਾਬ ਵਿੱਚ ਕਰਵਾ ਚੌਥ ਦਾ ਚੰਦਰਮਾ ਦੇਖਣ ਦਾ ਸਮਾਂ ਸ਼ਾਮ 7.48 ਵਜੇ ਹੈ।
- ਚੰਡੀਗੜ੍ਹ : ਚੰਡੀਗੜ੍ਹ ‘ਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਸ਼ਾਮ 07:54 ਵਜੇ ਹੈ।
- ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਕਰਵਾ ਚੌਥ ਦੇ ਚੰਦ ਚੜ੍ਹਨ ਦਾ ਸਮਾਂ ਸ਼ਾਮ 7:54 ਵਜੇ ਹੈ।
- ਅੰਬਾਲਾ : ਅੰਬਾਲਾ ਵਿੱਚ ਕਰਵਾ ਚੌਥ ਦੇ ਚੰਨ ਦਾ ਸਮਾਂ ਸ਼ਾਮ 07:55 ਹੈ।
- ਸ਼ਿਮਲਾ : ਕਰਵਾ ਚੌਥ ਦਾ ਚੰਦ ਸ਼ਿਮਲਾ ‘ਚ ਸ਼ਾਮ 7:47 ‘ਤੇ ਚੜ੍ਹੇਗਾ।
- ਜੰਮੂ : ਜੰਮੂ ਵਿੱਚ ਕਰਵਾ ਚੌਥ ਦਾ ਚੰਦਰਮਾ ਦੇਖਣ ਦਾ ਸਮਾਂ ਸ਼ਾਮ 07.52 ਹੈ।
- ਨਵੀਂ ਦਿੱਲੀ : ਨਵੀਂ ਦਿੱਲੀ ‘ਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਰਾਤ 08:15 ਹੈ।
- ਗੁਰੂਗ੍ਰਾਮ : ਗੁਰੂਗ੍ਰਾਮ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਰਾਤ 08:16 ਹੈ।
- ਨੋਇਡਾ : ਨੋਇਡਾ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਰਾਤ 08:14 ਹੈ।
- ਫਰੀਦਾਬਾਦ : ਫਰੀਦਾਬਾਦ ਵਿੱਚ ਕਰਵਾ ਚੌਥ ਦੇ ਚੰਨ ਚੜ੍ਹਨ ਦਾ ਸਮਾਂ ਰਾਤ 08.04 ਵਜੇ ਹੈ।