ਚੰਡੀਗੜ੍ਹ, 18 ਫਰਵਰੀ 2022 – ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਹਿਲੀ ਵਾਰ ਸ਼ਾਇਰ ਕੁਮਾਰ ਵਿਸ਼ਵਾਸ ਨੂੰ ਖਾਲਿਸਤਾਨ ਦਾ ਸਮਰਥਕ ਕਹੇ ਜਾਣ ‘ਤੇ ਚੁੱਪੀ ਤੋੜੀ ਹੈ। ਕੁਝ ਮੀਡੀਆ ਚੈਨਲਾਂ ਨਾਲ ਗੱਲਬਾਤ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਨੇ ਸ਼ਾਇਦ ਕੋਈ ਹਾਸਰਸ ਕਵਿਤਾ ਰਚੀ ਹੋਵੇਗੀ। ਜਿਸ ਨੂੰ ਵਿਰੋਧੀ ਧਿਰ ਦੇ ਆਗੂਆਂ ਨੇ ਗੰਭੀਰਤਾ ਨਾਲ ਲਿਆ ਹੈ। ਉਹ ਕਵੀ ਹੈ, ਕੁਝ ਵੀ ਕਹਿ ਸਕਦਾ ਹੈ। ਕੁਮਾਰ ਵਿਸ਼ਵਾਸ ਨੇ ਕਿਹਾ ਸੀ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣੇ ਤਾਂ ਉਹ ਆਜ਼ਾਦ ਦੇਸ਼ (ਖਾਲਿਸਤਾਨ) ਦੇ ਪ੍ਰਧਾਨ ਮੰਤਰੀ ਬਣ ਜਾਣਗੇ।
ਕੇਜਰੀਵਾਲ ਨੇ ਕਿਹਾ ਕਿ ਮੇਰੇ ‘ਤੇ ਦੋਸ਼ ਲਾਏ ਜਾ ਰਹੇ ਹਨ ਕਿ 10 ਸਾਲਾਂ ਤੋਂ ਮੈਂ ਭਾਰਤ ਨੂੰ ਦੋ ਟੁਕੜਿਆਂ ‘ਚ ਵੰਡਣ ਦੀ ਯੋਜਨਾ ਬਣਾ ਰਿਹਾ ਹਾਂ। ਉਸ ਵਿੱਚੋਂ ਮੈਂ ਇੱਕ ਟੁਕੜੇ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹਾਂ। ਕੀ ਇਹ ਯਕੀਨੀ ਕਰਨ ਵਾਲੀ ਗੱਲ ਹੈ ? ਕੇਜਰੀਵਾਲ ਨੇ ਇਸ ਨੂੰ ਬਕਵਾਸ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ 10 ਸਾਲਾਂ ‘ਚ ਕਾਂਗਰਸ ਦੀ ਸਰਕਾਰ ਸੀ ਅਤੇ 7 ਸਾਲ ਭਾਜਪਾ ਦੀ ਸਰਕਾਰ ਸੀ, ਕੋਈ ਇੰਨੀ ਵੱਡੀ ਅੱਤਵਾਦੀ ਸਾਜਿਸ਼ ਰਚ ਰਿਹਾ ਹੈ, ਤਾਂ ਕੀ ਇਹ ਸਰਕਾਰਾਂ ਸੁੱਤੀਆਂ ਹੋਈਆਂ ਸਨ। ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ?
ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਰਾਹੁਲ ਗਾਂਧੀ ਨੇ ਅਜਿਹਾ ਕਿਹਾ ਸੀ। ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਿਅੰਕਾ ਗਾਂਧੀ ਅਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਇਸ ਨੂੰ ਦੁਹਰਾਇਆ। ਰਾਹੁਲ ਗਾਂਧੀ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ ਪਰ ਮੋਦੀ ਵੀ ਉਨ੍ਹਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਇਸਦਾ ਮਤਲਬ ਕੀ ਹੈ ?. ਰਾਹੁਲ ਗਾਂਧੀ ਦੀ ਪਾਰਟੀ ਕਾਂਗਰਸ ਨੇ ਪੰਜਾਬ ਵਿੱਚ 5 ਸਾਲ ਸਰਕਾਰ ਚਲਾਈ। ਹੁਣ ਉਹ ਕੇਜਰੀਵਾਲ ਨੂੰ ਅੱਤਵਾਦੀ ਕਹਿ ਕੇ ਵੋਟਾਂ ਮੰਗ ਰਿਹਾ ਹੈ। ਇਸਦਾ ਮਤਲਬ ਹੈ ਕਿ ਕੁਝ ਵੀ ਕੰਮ ਨਹੀਂ ਕੀਤਾ. ਕੰਮ ਕਰਦਾ ਤਾਂ ਗਿਣਾਇਆ ਜਾਂਦਾ।
ਬੀਤੇ ਦਿਨ ਕੁਮਾਰ ਵਿਸ਼ਵਾਸ ‘ਤੇ ਰਾਘਵ ਚੱਢਾ ਨੇ ਝੂਠ ਪ੍ਰਚਾਰ ਕਰਨ ਦਾ ਦੋਸ਼ ਲਾਇਆ ਸੀ। ਜਿਸ ਤੋਂ ਬਾਅਦ ਨਾਰਾਜ਼ ਕੁਮਾਰ ਨੇ ਸਿੱਧਾ ਅਰਵਿੰਦ ਕੇਜਰੀਵਾਲ ਨੂੰ ਲਲਕਾਰਿਆ ਸੀ। ਵਿਸ਼ਵਾਸ ਨੇ ਵੀਰਵਾਰ ਨੂੰ ਕਿਹਾ, ‘ਕੇਜਰੀਵਾਲ ਵੀ ਸਬੂਤ ਲਿਆਵੇ ਅਤੇ ਅਸੀਂ ਵੀ ਆਪਣਾ ਸਬੂਤ ਪੇਸ਼ ਕਰਾਂਗੇ।