ਅੱਜ ਅਰਵਿੰਦ ਕੇਜਰੀਵਾਲ ਜਲੰਧਰ ‘ਚ ਕਰਨਗੇ ਚੋਣ ਪ੍ਰਚਾਰ

ਜਲੰਧਰ, 16 ਫਰਵਰੀ 2022 – ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਆ ਰਹੇ ਹਨ। ਜਲੰਧਰ ਵਿੱਚ ਉਹ ਆਮ ਆਦਮੀ ਪਾਰਟੀ ਦੇ ਉੱਤਰੀ, ਕੇਂਦਰੀ ਅਤੇ ਕੈਂਟ ਖੇਤਰਾਂ ਵਿੱਚ ਚੋਣ ਪ੍ਰਚਾਰ ਕਰਨਗੇ। ਇਸ ਦੌਰਾਨ ਉਹ ਲੋਕਾਂ ਨਾਲ ਨੁੱਕੜ ਮੀਟਿੰਗਾਂ ਵੀ ਕਰਨਗੇ। ਇਸ ਦੇ ਨਾਲ ਹੀ ਖੁੱਲ੍ਹੀ ਕਾਰ ‘ਚ ਰੋਡ ਸ਼ੋਅ ਵੀ ਕਰਨਗੇ।

ਕੇਜਰੀਵਾਲ ਜਲੰਧਰ ਦੇ ਭਗਤ ਸਿੰਘ ਚੌਕ ਤੋਂ ਲੈ ਕੇ ਪਟੇਲ ਚੌਕ ਤੱਕ ਪਾਰਟੀ ਦੇ ਉਮੀਦਵਾਰ ਦਿਨੇਸ਼ ਢੱਲੇ ਦੇ ਹੱਕ ਵਿੱਚ ਇੱਕ ਵਜੇ ਖੁੱਲ੍ਹੀ ਗੱਡੀ ਵਿੱਚ ਬੈਠ ਕੇ ਚੋਣ ਪ੍ਰਚਾਰ ਕਰਨਗੇ। ਉਹ ਦੁਪਹਿਰ 2.30 ਵਜੇ ਜਲੰਧਰ ਕੈਂਟ ਪਹੁੰਚਣਗੇ। ਉੱਥੇ ਪਾਰਟੀ ਉਮੀਦਵਾਰ ਸਾਬਕਾ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਹੱਕ ਵਿੱਚ ਨਾਗਪਾਲ ਮੈਡੀਕੋਜ਼ ਨੇੜੇ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਨਗੇ।

ਇਸ ਤੋਂ ਬਾਅਦ ਕੇਜਰੀਵਾਲ ਦੁਬਾਰਾ ਸੈਂਟਰਲ ਹਾਲ ‘ਚ ਆਉਣਗੇ ਅਤੇ ਬਾਅਦ ਦੁਪਹਿਰ 3.30 ਵਜੇ ਮੋਬਾਈਲ ਪੁਆਇੰਟ ਨੇੜੇ ਪਾਰਟੀ ਉਮੀਦਵਾਰ ਰਮਨ ਅਰੋੜਾ ਵੱਲੋਂ ਰੱਖੀ ਗਈ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਸ਼ਾਮ ਨੂੰ ਫਿਰ ਤੋਂ ਅਰਵਿੰਦ ਕੇਜਰੀਵਾਲ ਨਾਰਥ ਹਾਲ ‘ਚ ਜਾ ਕੇ ਦਿਨੇਸ਼ ਢੱਲ ਲਈ ਚੋਣ ਪ੍ਰਚਾਰ ਕਰਨਗੇ।

ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਪੋਲਿੰਗ ਤੱਕ ਪੰਜਾਬ ‘ਚ ਹੀ ਰਹਿਣਗੇ ਅਤੇ ਆਪਣੇ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਉਹ ਬੀਤੇ ਦਿਨੀਂ ਲੁਧਿਆਣਾ ਵਿਖੇ ਸੀ। ਉਨ੍ਹਾਂ ਆਪਣਾ ਚੋਣ ਪ੍ਰਚਾਰ ਸਫ਼ਰ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ। ਫਗਵਾੜਾ ‘ਚ ਰੋਡ ਸ਼ੋਅ ਕੱਢ ਕੇ ਲੋਕਾਂ ਤੋਂ ਆਮ ਆਦਮੀ ਪਾਰਟੀ ਦੇ ਹੱਕ ‘ਚ ਵੋਟਾਂ ਮੰਗੀਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੋਣ ਕਮਿਸ਼ਨ ਵੱਲੋਂ 2 ਨਾਇਬ ਤਹਿਸੀਲਦਾਰਾਂ ਦੀ ਬਦਲੀ

ਸਿੱਧੂ ਮੂਸੇਵਾਲਾ ਨੂੰ ਕੋਰਟ ਨੇ ਭੇਜਿਆ ਨੋਟਿਸ, ਪੜ੍ਹੋ ਕਿਉਂ ?