ਨਵੀਂ ਦਿੱਲੀ, 10 ਫਰਵਰੀ 2022 – ‘ਆਪ’ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਅਤੇ ਧੀ ਰਾਜ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਪੰਜਾਬ ਆਉਣਗੇ। ਦੋਵੇਂ ਮਾਵਾਂ-ਧੀਆਂ ਪੰਜਾਬ ਆ ਕੇ ਭਗਵੰਤ ਮਾਨ ਦੇ ਲਈ ਚੋਣ ਪ੍ਰਚਾਰ ਕਰਨਗੀਆਂ।
ਅਰਵਿੰਦ ਕੇਜਰੀਵਾਲ 11 ਫਰਵਰੀ ਨੂੰ ਸੰਗਰੂਰ ਜ਼ਿਲ੍ਹੇ ਦੇ ਧੂਰੀ ਹਲਕੇ ਵਿੱਚ ਆਪਣੀ ਪਤਨੀ ਅਤੇ ਧੀ ਸਮੇਤ ਆਪ ਦੇ’ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦੀ ਜਨ ਸਭਾ’ ਵਿੱਚ ਸ਼ਾਮਲ ਹੋਣਗੇ।