ਮੁਸਲਮਾਨ ਭਾਈਚਾਰੇ ਦੇ ਘਰਾਂ ਨੂੰ ਢਾਉਣ ਵਾਲਾ ਮੱਧਯੁੱਗੀ ਅਤਿਆਚਾਰ ਬੰਦ ਕਰੋ: ਕੇਂਦਰੀ ਸਿੰਘ ਸਭਾ

ਚੰਡੀਗੜ੍ਹ, 14 ਜੂਨ 2022 – ਕੇਂਦਰੀ ਸਿੰਘ ਸਭਾ ਵੱਲੋਂ ਪੈਗੰਬਰ ਹਜ਼ਰਤ ਮਹੁੰਮਦ ਦੇ ਵਿਰੁੱਧ ਭਾਜਪਾ ਦੇ ਲੀਡਰਾਂ ਵੱਲੋਂ ਬੋਲੇ ਇਤਰਾਜ਼ਯੋਗ ਸ਼ਬਦਾਂ ਵਿਰੁੱਧ ਰੋਸ ਮੁਜ਼ਾਹਰੇ ਕਰਨ ਵਾਲੇ ਮੁਸਲਮਾਨ ਭਾਈਚਾਰੇ ਦੇ ਸਰਕਾਰ ਵੱਲੋਂ ਘਰਾਂ ਨੂੰ ਬੁਲਡੋਜ਼ਰ ਨਾਲ ਢਾਹਣ ਦੀ ਨਿੰਦਾ ਕੀਤੀ ਗਈ ਹੈ।

ਕੇਂਦਰੀ ਸਿੰਘ ਸਭਾ ਵੱਲੋਂ ਕਿਹਾ ਗਿਆ ਕਿ ਮੱਧਯੁੱਗ ਤਰਜ਼ ਉੱਤੇ ਜ਼ਬਰੀ ਬੁਲਡੋਜ਼ਰ ਨਾਲ ਘਰ ਢਾਉਣਾ ਅਤੇ ਉਸਨੂੰ ਟੀ.ਵੀ ਅਤੇ ਮੀਡੀਆਂ ਰਾਹੀਂ ਜਨਤਕ ਕਰਨਾ ਭਾਰਤ ਦੇ ਜ਼ਮਹੂਰੀ ਵਿਵਸਥਾ ਨੂੰ ਛਿੱਕੇ ਟੰਗ ਕੇ ਘੱਟ ਗਿਣਤੀਆਂ ਉੱਤੇ ਦਹਿਸ਼ਤ ਪਾਉਣ ਦਾ ਫਾਂਸੀਵਾਦ ਢੰਗ ਤਰੀਕਾ ਹੈ।

ਮੱਧ ਪ੍ਰਦੇਸ਼ ਅਤੇ ਅਸਾਮ ਵਿੱਚ ਮੁਸਲਮਾਨਾਂ ਦੇ ਘਰਾਂ ਨੂੰ ਬੁਲਡੋਜ਼ਰਾਂ ਰਾਹੀਂ ਤੋੜ੍ਹਨ ਤੋਂ ਬਾਅਦ, ਹੁਣ ਉਤਰ ਪ੍ਰਦੇਸ਼ ਦੇ ਅੱਠ ਜ਼ਿਲ੍ਹਿਆਂ ਵਿੱਚ ਘਰਾਂ ਨੂੰ ਤੋੜ੍ਹਨ ਦੀ ਦਹਿਸ਼ਤ ਸੂਬਾ ਸਰਕਾਰ ਫੈਲਾ ਰਹੀ ਹੈ। ਮੁਸਲਮਾਨਾਂ ਵੱਲੋਂ ਰੋਸ ਮੁਜ਼ਾਹਰੇ ਕਰਨ ਸਮੇਂ ਹੋਈਆਂ ਹਿੰਸਕ ਫਿਰਕਾਪ੍ਰਸਤੀ ਦੀ ਘਟਨਾਵਾਂ ਵਿੱਚ ਵੀਂ ਜ਼ਿਆਦਾ ਮੁਸਲਮਾਨ ਹੀ ਫੜ੍ਹੇ ਗਏ ਹਨ ਅਤੇ ਹਵਾਲਾਤਾਂ ਵਿੱਚ ਫੜ੍ਹੇ ਮੁਸਲਮਾਨਾਂ ਉੱਤੇ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਅਤੇ ਉਸ ਕੁੱਟ-ਮਾਰ ਦੀਆਂ ਵੀਡੀਓ ਵੀਂ ਸ਼ੋਸ਼ਲ ਮੀਡੀਏ ਉੱਤੇ ਜਨਤਕ ਹੋ ਰਹੀਆਂ ਹਨ।

ਕੇਂਦਰੀ ਸਿੰਘ ਸਭਾ ਨੇ ਕਿਹਾ ਕਿ ਮੁਸਲਮਾਨ ਭਾਈਚਾਰੇ ਨੂੰ ਅਲਗ ਥਲੱਗ ਕਰਕੇ, ਤਸ਼ੱਦਦ ਅਤੇ ਦਹਿਸ਼ਤ ਦਾ ਨਿਸ਼ਾਨਾ ਬਣਾਏ ਜਾਣ ਦੀ ਤਰਜ਼ ਉੱਤੇ ਸਿੱਖ ਸਮਾਜ ਨੇ ਵੀਂ 1980 ਵੇ ਵਿੱਚ ਸਰਕਾਰੀ ਦਹਿਸ਼ਤ ਨੂੰ ਝੱਲਿਆ ਹੈ। ਜਿਵੇਂ ਇੰਦਰਾਂ ਗਾਂਧੀ ਨੇ ਹਿੰਦੂ ਸਮਾਜ ਅੰਦਰ ਆਪਣੀ “ਵੋਟ ਬੈਂਕ” ਤਿਆਰ ਕਰਨ ਕਰਨ ਲਈ ਇਹ ਕੀਤਾ ਸੀ ਅੱਜ ਉਵੇਂ ਹੀ ਮੋਦੀ ਸਰਕਾਰ ਹੁਣ ਬਹੁਗਿਣਤੀ ਤੰਤਰ ਨੂੰ ਹਿੰਦੂ ਰਾਸ਼ਟਰ ਵਿੱਚ ਬਦਲਣ ਲਈ ਮੁਸਲਮਾਨ ਘੱਟ ਗਿਣਤੀ ਨੂੰ ਨਿਸ਼ਾਨਾ ਬਣਾ ਰਹੀ ਹੈ।

ਕੇਂਦਰੀ ਸਿੰਘ ਸਭਾ ਨੇਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਗੁਰੂ ਸਿਧਾਂਤ ਅਨੁਸਾਰ ਉਹ ਮਜ਼ਲੂਮ ਮੁਸਲਮਾਨਾਂ ਦੇ ਹੱਕ ਵਿੱਚ ਆਵਾਜ਼ ਉਠਾਉਣ। ਨੌਵੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਵੀ ਧਾਰਮਿਕ ਆਜ਼ਾਦੀ ਲਈ ਦਿੱਲੀ ਜਾ ਕੇ ਸ਼ਹਾਦਤ ਦਿੱਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੂਰਜ ਦੀ ਤਪਸ ਤੋਂ ਜਲਦ ਮਿਲੇਗੀ ਰਾਹਤ: ਪੰਜਾਬ ‘ਚ 16 ਜੂਨ ਨੂੰ ਪ੍ਰੀ ਮਾਨਸੂਨ ਦੇਵੇਗਾ ਦਸਤਕ

ਪਤੀ-ਪਤਨੀ ਦੇ ਝਗੜੇ ਤੋਂ ਬਾਅਦ ਬੇਰਹਿਮ ਪਿਤਾ ਨੇ 6 ਮਹੀਨੇ ਦੇ ਬੱਚੇ ਦਾ ਗਲਾ ਘੁੱਟ ਕੇ ਕੀਤਾ ਕਤਲ