ਹਿਮਾਚਲ ਵਿਧਾਨ ਸਭਾ ‘ਤੇ ਖਾਲਿਸਤਾਨੀ ਝੰਡਾ ਲਗਾਉਣ ਵਾਲਾ ਪੰਜਾਬ ‘ਚੋਂ ਕਾਬੂ

ਰੂਪਨਗਰ, 11 ਮਈ 2022 – ਧਰਮਸ਼ਾਲਾ ਸਥਿਤ ਵਿਧਾਨ ਸਭਾ ਦੀ ਇਮਾਰਤ ‘ਤੇ ਖਾਲਿਸਤਾਨੀ ਝੰਡੇ ਲਗਾਉਣ ਅਤੇ ਦੀਵਾਰਾਂ ‘ਤੇ ਗੁਰਮੁਖੀ ‘ਚ ਖਾਲਿਸਤਾਨ ਲਿਖਣ ਦੇ ਦੋਸ਼ ‘ਚ ਹਿਮਾਚਲ ਪ੍ਰਦੇਸ਼ ਪੁਲਸ ਦੀ ਟੀਮ ਨੇ ਮੋਰਿੰਡਾ ਸ਼ੂਗਰ ਮਿੱਲ ਰੋਡ ਤੋਂ ਇਕ ਨੌਜਵਾਨ ਨੂੰ ਹਿਰਾਸਤ ‘ਚ ਲਿਆ ਹੈ। ਫੜੇ ਗਏ ਨੌਜਵਾਨ ਦੀ ਪਛਾਣ ਹਰਬੀਰ ਸਿੰਘ ਉਰਫ ਰਾਜੂ ਵੱਜੋਂ ਦੱਸੀ ਜਾ ਰਹੀ ਹੈ।

ਨੌਜਵਾਨ ਨੂੰ ਹਿਮਾਚਲ ਪੁਲੀਸ ਦੀ ਐਸਆਈਟੀ ਮੁਖੀ ਵਿਮੁਕਤ ਰੰਜਨ ਦੀ ਅਗਵਾਈ ਹੇਠ ਡੇਢ ਦਰਜਨ ਮੁਲਾਜ਼ਮਾਂ ਦੀ ਟੀਮ ਨੇ ਹਿਰਾਸਤ ਵਿੱਚ ਲਿਆ ਹੈ। ਪੁਲੀਸ ਨੇ ਮੌਕੇ ’ਤੇ ਉਹ ਸਕੂਟੀ ਵੀ ਬਰਾਮਦ ਕਰ ਲਈ ਹੈ, ਜਿਸ ’ਤੇ ਹਰਬੀਰ ਹਿਮਾਚਲ ਦੀ ਧਰਮਸ਼ਾਲਾ ਵਿਧਾਨ ਸਭਾ ਗਿਆ ਸੀ। ਮੌਕੇ ‘ਤੇ ਹਰਬੀਰ ਦੇ ਨਾਲ ਇੱਕ ਹੋਰ ਨੌਜਵਾਨ ਸੀ ਜੋ ਭੱਜਣ ਵਿੱਚ ਕਾਮਯਾਬ ਹੋ ਗਿਆ। ਹਿਮਾਚਲ ਪੁਲੀਸ ਨੇ ਮੁਲਜ਼ਮਾਂ ਨੂੰ ਫੜਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਥਾਣਾ ਮੋਰਿੰਡਾ ਨੂੰ ਸੂਚਿਤ ਕਰ ਦਿੱਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵੱਲੋਂ ਨਾਇਬ ਤਹਿਸੀਲਦਾਰ ਸਸਪੈਂਡ

ਇੱਕ IAS ਤੇ ਇੱਕ PCS ਅਫਸਰ ਦੀ ਬਦਲੀ