ਖੰਨਾ ਪੁਲਿਸ ਨੇ MP ‘ਚ ਨਜਾਇਜ਼ ਹ+ਥਿਆਰ ਬਣਾਉਣ ਵਾਲੀ ਫੈਕਟਰੀ ਫੜੀ: ਮੁਲਜ਼ਮ ਘਰ ‘ਚ ਹੀ ਬਣਾਉਂਦੇ ਸੀ ਹ+ਥਿਆਰ

  • 22 ਪਿਸਤੌਲਾਂ ਸਮੇਤ 10 ਤਸਕਰ ਕਾਬੂ

ਖੰਨਾ, 14 ਦਸੰਬਰ 2023 – ਖੰਨਾ ਪੁਲਿਸ ਨੇ ਇੱਕ ਵਾਰ ਫਿਰ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਨਜਾਇਜ਼ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਘਰ ਵਿੱਚ ਚਲਾਈ ਜਾ ਰਹੀ ਅਸਲਾ ਫੈਕਟਰੀ ਫੜੀ ਗਈ ਹੈ। ਇੱਥੋਂ ਪੰਜਾਬ ਨੂੰ ਹਥਿਆਰ ਸਪਲਾਈ ਕੀਤੇ ਜਾਂਦੇ ਸਨ। ਹਥਿਆਰ ਬਣਾਉਣ ਵਾਲੇ 10 ਵਿਅਕਤੀਆਂ ਨੂੰ 22 ਨਜਾਇਜ਼ ਪਿਸਤੌਲਾਂ ਸਮੇਤ ਕਾਬੂ ਕੀਤਾ ਗਿਆ ਹੈ। 2 ਵੱਖ-ਵੱਖ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਹ ਕਾਰਵਾਈ 1 ਦਸੰਬਰ ਤੋਂ ਸ਼ੁਰੂ ਹੋਈ ਸੀ, ਜਦੋਂ ਖੰਨਾ ਪੁਲੀਸ ਨੇ ਨਾਕਾਬੰਦੀ ਦੌਰਾਨ ਗੁਰਲਾਲ ਸਿੰਘ ਸਾਜਨ ਵਾਸੀ ਹੋਠੀਆਂ (ਤਰਨਤਾਰਨ) ਅਤੇ ਮਨਦੀਪ ਸਿੰਘ ਵਾਸੀ ਜੰਡਿਆਲਾ ਪੱਟੀ ਨੂੰ 4 ਨਾਜਾਇਜ਼ ਪਿਸਤੌਲਾਂ ਸਮੇਤ ਕਾਬੂ ਕੀਤਾ ਸੀ। ਪੁੱਛਗਿੱਛ ਦੌਰਾਨ ਅੰਮ੍ਰਿਤਸਰ ਦੇ ਰਕਸ਼ਿਤ ਸੈਣੀ ਦਾ ਨਾਂ ਸਾਹਮਣੇ ਆਇਆ, ਜਿਸ ਨੂੰ ਇਹ ਹਥਿਆਰ ਸਪਲਾਈ ਕੀਤੇ ਜਾਣੇ ਸਨ। ਰਕਸ਼ਿਤ ਸੈਣੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ।

ਜਿਸ ਨੇ ਖੁਲਾਸਾ ਕੀਤਾ ਸੀ ਕਿ ਇਹ ਹਥਿਆਰ ਅਭਿਨਵ ਮਿਸ਼ਰਾ ਉਰਫ ਅਨੁਜ ਵਾਸੀ ਖਰਗੋਨ (ਮੱਧ ਪ੍ਰਦੇਸ਼), ਕਮਲ ਬਡੋਲੇ ਵਾਸੀ ਖਰਗੋਨ (ਮੱਧ ਪ੍ਰਦੇਸ਼) ਅਤੇ ਕੁਲਦੀਪ ਸਿੰਘ ਵਾਸੀ ਮੁਨਾਵਰ (ਮੱਧ ਪ੍ਰਦੇਸ਼) ਤੋਂ ਲਿਆਏ ਸਨ। ਉਸ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਵਿਸ਼ੇਸ਼ ਟੀਮ ਮੱਧ ਪ੍ਰਦੇਸ਼ ਭੇਜੀ ਗਈ ਸੀ। ਅਭਿਨਵ ਨੂੰ 11 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਕੋਲੋਂ 2 ਪਿਸਤੌਲ ਬਰਾਮਦ ਹੋਏ। ਕਮਲ ਬਡੋਲੇ ਨੂੰ ਕਾਬੂ ਕਰਕੇ 5 ਪਿਸਤੌਲ ਬਰਾਮਦ ਕੀਤੇ। ਕੁਲਦੀਪ ਸਿੰਘ ਕੋਲੋਂ 5 ਪਿਸਤੌਲ ਬਰਾਮਦ ਹੋਏ ਹਨ।

ਐਸਐਸਪੀ ਕੌਂਡਲ ਨੇ ਦੱਸਿਆ ਕਿ ਇਸੇ ਤਰ੍ਹਾਂ 6 ਦਸੰਬਰ ਨੂੰ ਸੀਆਈਏ ਸਟਾਫ਼ ਨੇ ਟੀ ਪੁਆਇੰਟ ਕਪਾਸ਼ ਫੈਕਟਰੀ ਰੋਡ ਨੇੜੇ ਤਜਿੰਦਰ ਸਿੰਘ ਸਾਬੀ ਅਤੇ ਅਰਜਿੰਦਰ ਸਿੰਘ ਜੋਹਨ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਸੀ। ਇਨ੍ਹਾਂ ਦੇ ਸਬੰਧ ਬਾਹਰਲੇ ਸੂਬਿਆਂ ਵਿੱਚ ਬੈਠੇ ਹਥਿਆਰ ਸਪਲਾਈ ਕਰਨ ਵਾਲੇ ਸਮੱਗਲਰਾਂ ਨਾਲ ਵੀ ਜੁੜੇ ਹੋਏ ਹਨ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਕੋਲੋਂ ਛੇ ਹਥਿਆਰ ਬਰਾਮਦ ਹੋਏ ਹਨ।

ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਦਾ ਕਿੰਗਪਿਨ ਅਭਿਨਵ ਹੈ। ਉਹ ਪਹਿਲਾਂ ਵੀ ਦੋ ਵਾਰ ਹਥਿਆਰਾਂ ਦੀ ਸਪਲਾਈ ਕਰ ਚੁੱਕਾ ਹੈ। ਜਲੰਧਰ ‘ਚ ਦਰਜ ਇਕ ਮਾਮਲੇ ‘ਚ ਪੀ.ਓ. ਕੁਲਦੀਪ ਸਿੰਘ ਮੱਧ ਪ੍ਰਦੇਸ਼ ਵਿੱਚ ਹਥਿਆਰ ਬਣਾਉਣ ਦਾ ਕੰਮ ਕਰਦਾ ਸੀ। ਪਹਿਲਾਂ ਵੀ ਉਹ ਹਥਿਆਰ ਬਣਾਉਂਦੇ ਅਤੇ ਸਪਲਾਈ ਕਰਦੇ ਸਨ। ਕੁਲਦੀਪ ਦੇ ਪਿਤਾ ਪ੍ਰਹਿਲਾਦ ਸਿੰਘ ਖ਼ਿਲਾਫ਼ ਮੱਧ ਪ੍ਰਦੇਸ਼ ਵਿੱਚ ਅਸਲਾ ਐਕਟ ਤਹਿਤ 10 ਤੋਂ ਵੱਧ ਕੇਸ ਦਰਜ ਹਨ। ਖੰਨਾ ਪੁਲਿਸ ਪ੍ਰਹਿਲਾਦ ਖਿਲਾਫ ਵੀ ਕਾਰਵਾਈ ਕਰ ਸਕਦੀ ਹੈ।

ਇਹ ਗਿਰੋਹ ਇੰਨਾ ਨਿਪੁੰਨ ਸੀ ਕਿ ਉਹ ਆਪਣੇ ਘਰ ਵਿੱਚ ਚੱਲਦੀ ਗੈਰ-ਕਾਨੂੰਨੀ ਫੈਕਟਰੀ ਵਿੱਚ ਸਕਰੈਪ ਤੋਂ ਪਿਸਤੌਲ ਵਰਗੇ ਵਿਦੇਸ਼ੀ ਹਥਿਆਰ ਬਣਾ ਲੈਂਦੇ ਸਨ। ਪਿਸਤੌਲ ਬਣ ਜਾਣ ਤੋਂ ਬਾਅਦ ਕੋਈ ਇਹ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਘਰ ‘ਚ ਕਿਸੇ ਵਿਅਕਤੀ ਨੇ ਇਨ੍ਹਾਂ ਨੂੰ ਸਕਰੈਪ ਤੋਂ ਤਿਆਰ ਕੀਤਾ ਹੈ। ਇਹ ਹਥਿਆਰ ਮੰਗੇ ਭਾਅ ਵੇਚੇ ਜਾਂਦੇ ਸਨ। ਖਾਸ ਕਰਕੇ ਗੈਂਗਸਟਰਾਂ ਦੇ ਗਰੋਹਾਂ ਨੂੰ ਹਥਿਆਰ ਸਪਲਾਈ ਕੀਤੇ ਜਾ ਰਹੇ ਸਨ। ਪੰਜਾਬ ਵਿੱਚ ਇਨ੍ਹਾਂ ਹਥਿਆਰਾਂ ਨਾਲ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ।

ਇਸ ਸਮੁੱਚੀ ਕਾਰਵਾਈ ਦੀ ਅਗਵਾਈ ਐਸ.ਪੀ.(ਆਈ) ਡਾ.ਪ੍ਰਗਿਆ ਜੈਨ ਨੇ ਐਸ.ਐਸ.ਪੀ ਅਮਨੀਤ ਕੌਂਡਲ ਦੀ ਦੇਖ-ਰੇਖ ਹੇਠ ਕੀਤੀ। ਪ੍ਰਗਿਆ ਦੀ ਅਗਵਾਈ ‘ਚ ਸੀ.ਆਈ.ਏ ਦੀ ਟੀਮ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਸਫਲਤਾ ਹਾਸਲ ਕੀਤੀ। ਇਸ ਨੈੱਟਵਰਕ ਦੀ ਵੀ ਹੋਰ ਜਾਂਚ ਕੀਤੀ ਜਾ ਰਹੀ ਹੈ। ਜੇਲ੍ਹ ਵਿੱਚ ਬੈਠੇ ਇੱਕ ਵੱਡੇ ਗੈਂਗਸਟਰ ਨਾਲ ਇਸ ਦੇ ਸਬੰਧ ਹੋਣ ਦਾ ਵੀ ਸ਼ੱਕ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਕਾਲੀ ਦਲ ਦਾ 103ਵਾਂ ਸਥਾਪਨਾ ਦਿਵਸ ਮੌਕੇ ਸੁਖਬੀਰ ਬਾਦਲ ਨੇ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਬੇਅਦਬੀਆਂ ਲਈ ਮੁਆਫ਼ੀ ਮੰਗੀ

ਜਿੰਮ ਗਏ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌ+ਤ, ਪਰਿਵਾਰ ‘ਚ ਇਕਲੌਤਾ ਪੁੱਤ ਸੀ, ਫਰਵਰੀ ‘ਚ ਹੋਣ ਵਾਲਾ ਸੀ ਵਿਆਹ