ਲੁਧਿਆਣਾ ‘ਚ 8 ਸਾਲਾ ਬੱਚਾ ਅਗਵਾ ਮਾਮਲਾ, ਖੁਦ ਹੀ ਟਰੇਨ ਚੜ੍ਹ ਪਹੁੰਚ ਗਿਆ ਬਿਹਾਰ

  • ਬੱਚਾ ਕਿਡਨੈਪ ਨਹੀਂ ਹੋਇਆ,
  • ਵੀਡੀਓ ਕਾਲ ਰਾਹੀਂ ਪਛਾਣ ਕਰਵਾ ਕੇ ਪਰਿਵਾਰ ਦੇ ਹਵਾਲੇ ਕੀਤਾ ਗਿਆ

ਲੁਧਿਆਣਾ, 30 ਜੁਲਾਈ 2023 – ਲੁਧਿਆਣਾ ਜ਼ਿਲ੍ਹੇ ਦੇ ਢੰਡਾਰੀ ਇਲਾਕੇ ਦੇ ਪ੍ਰਾਇਮਰੀ ਸਕੂਲ ਦੇ ਬਾਹਰੋਂ 8 ਸਾਲਾ ਵਿਦਿਆਰਥੀ ਦੇ ਅਚਾਨਕ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਸ ਪਹਿਲਾਂ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਵਾ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ ਪਰ ਜਾਂਚ ‘ਚ ਸਾਹਮਣੇ ਆਇਆ ਕਿ ਬੱਚਾ ਰੇਲਗੱਡੀ ‘ਚ ਇਕੱਲਾ ਹੀ ਬੈਠ ਕੇ ਬਿਹਾਰ ਦੇ ਸਮਸਤੀਪੁਰ ਪਹੁੰਚ ਗਿਆ ਸੀ।

ਵੀਡੀਓ ਕਾਲ ਰਾਹੀਂ ਬੱਚੇ ਦੀ ਪਛਾਣ ਕਰਵਾਉਣ ਤੋਂ ਬਾਅਦ ਪੁਲਸ ਨੇ ਉਸ ਨੂੰ ਉਸਦੇ ਦਾਦਾ-ਦਾਦੀ ਦੇ ਹਵਾਲੇ ਕਰ ਦਿੱਤਾ। ਉਹ ਉਸ ਨਾਲ ਲੁਧਿਆਣਾ ਆ ਰਿਹਾ ਹੈ। ਲਾਪਤਾ ਬੱਚੇ ਦੇ ਪਿਤਾ ਸ਼ਿਵ ਦਿਆਲ ਨੇ ਥਾਣਾ ਸਾਹਨੇਵਾਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ 27 ਜੁਲਾਈ ਨੂੰ ਉਸ ਦਾ 8 ਸਾਲਾ ਲੜਕਾ ਸਕੂਲ ਗਿਆ ਸੀ, ਪਰ ਵਾਪਸ ਨਹੀਂ ਆਇਆ। ਉਸ ਨੂੰ ਸ਼ੱਕ ਹੈ ਕਿ ਉਸ ਦੇ ਲੜਕੇ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ।

ਪਿਤਾ ਅਨੁਸਾਰ ਸੀਸੀਟੀਵੀ ਫੁਟੇਜ ਵਿੱਚ ਸਕੂਲੀ ਵਰਦੀ ਵਿੱਚ ਇੱਕ ਬੱਚੇ ਨੂੰ ਬਾਈਕ ’ਤੇ ਭਜਾ ਕੇ ਲਿਜਾਂਦਾ ਦੇਖਿਆ ਗਿਆ। ਜਦੋਂ ਪੁਲਿਸ ਨੇ ਬਾਈਕ ਚਾਲਕ ਦਾ ਪਤਾ ਲਗਾ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬਾਈਕ ਸਵਾਰ ਆਪਣੇ ਰਿਸ਼ਤੇਦਾਰ ਦੇ ਲੜਕੇ ਨੂੰ ਲੈ ਕੇ ਜਾ ਰਿਹਾ ਸੀ। ਬੱਚੇ ਨੇ ਉਸੇ ਸਕੂਲ ਦੀ ਵਰਦੀ ਪਾਈ ਹੋਈ ਸੀ ਜਿਸ ਵਿੱਚ ਲਾਪਤਾ ਬੱਚਾ ਪੜ੍ਹਦਾ ਹੈ। ਇਸ ਕਾਰਨ ਪੀੜਤ ਪਰਿਵਾਰ ਨੂੰ ਸ਼ੱਕ ਹੋਇਆ ਕਿ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ।

ਪੁਲੀਸ ਨੇ ਜਦੋਂ ਜਾਂਚ ਕੀਤੀ ਤਾਂ ਲਾਪਤਾ ਬੱਬੀ ਕੁਮਾਰ ਸਮਸਤੀਪੁਰ ‘ਚ ਮਿਲਿਆ। ਪੁਲੀਸ ਨੇ ਰੇਲਵੇ ਸਟੇਸ਼ਨ ਆਦਿ ’ਤੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਬੱਬੀ 27 ਜੁਲਾਈ ਨੂੰ ਸਕੂਲ ਨਹੀਂ ਗਿਆ ਸੀ। ਪੁਲਿਸ ਹੁਣ ਮਾਮਲੇ ਦੀ ਸ਼ੁਰੂਆਤ ਤੋਂ ਜਾਂਚ ਵਿੱਚ ਜੁਟੀ ਹੋਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਾਬਕਾ ASI ਦਾ ਮੋਬਾਈਲ ਖੋਹ ਕੇ ਭੱਜ ਰਹੇ ਸਨੈਚਰਾਂ ਦੀ ਲੋਕਾਂ ਨੇ ਫੜ ਕੇ ਕੀਤੀ ਛਿੱਤਰ-ਪਰੇਡ

18 ਸਾਲਾ ਲੜਕੇ ਦਾ ਕ+ਤ+ਲ: ਪੁਰਾਣੀ ਰੰਜਿਸ਼ ‘ਚ ਨੌਜਵਾਨ ਨੇ ਤੇ+ਜ਼ਧਾਰ ਹਥਿ+ਆਰਾਂ ਨਾਲ ਕੀਤਾ ਹਮਲਾ