7 ਸਾਲਾ ਬੱਚੀ ਦਾ ਅਗਵਾ, CCTV ‘ਚ ਬੱਚੀ ਨੂੰ ਬਾਈਕ ਸਵਾਰ ਔਰਤ ਤੇ ਵਿਅਕਤੀ ਲੈ ਕੇ ਜਾਂਦੇ ਦਿਸੇ

  • ਟਿਊਸ਼ਨ ਪੜ੍ਹਨ ਗਈ ਸੀ ਘਰ ਨਹੀਂ ਪਰਤੀ

ਅੰਮ੍ਰਿਤਸਰ, 16 ਮਈ 2023 – ਅੰਮ੍ਰਿਤਸਰ ‘ਚ 7 ਸਾਲਾ ਬੱਚੀ ਨੂੰ ਬਾਈਕ ਸਵਾਰ ਔਰਤ ਤੇ ਇਕ ਵਿਅਕਤੀ ਨੇ ਅਗਵਾ ਕਰ ਲਿਆ। ਘਟਨਾ ਪਿੰਡ ਰਾਮਪੁਰਾ ਦੀ ਹੈ। ਲੜਕੀ ਦੀ ਪਛਾਣ ਅਭਿਰੋਜ ਜੋਤ ਕੌਰ ਵਜੋਂ ਹੋਈ ਹੈ। ਦੇਰ ਰਾਤ ਤੱਕ ਜਦੋਂ ਲੜਕੀ ਘਰ ਨਾ ਪਰਤੀ ਤਾਂ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਸਵੇਰ ਤੋਂ ਹੀ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ, ਅਤੇ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਹਰ ਘਰ ਦੀ ਤਲਾਸ਼ੀ ਲੈ ਰਹੀ ਹੈ। ਲੜਕੀ ਜਿੱਥੇ ਟਿਊਸ਼ਨ ਲਈ ਜਾਂਦੀ ਸੀ ਉਸ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ। ਫੁਟੇਜ ‘ਚ ਇਕ ਬਾਈਕ ਸਵਾਰ ਲੜਕੀ ਨੂੰ ਉਸ ਰਸਤੇ ‘ਚ ਆਪਣੇ ਨਾਲ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ, ਜਿਸ ਰਸਤੇ ਉਹ ਟਿਊਸ਼ਨ ਪੜ੍ਹਨ ਲਈ ਜਾਂਦੀ ਸੀ।

ਲੜਕੀ ਨੂੰ ਅਗਵਾ ਕਰਨ ਵਾਲੇ ਵਿਅਕਤੀ ਅਤੇ ਔਰਤ ਨੇ ਆਪਣੇ ਮੂੰਹ ਢਕੇ ਹੋਏ ਸਨ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਰਾਮਪੁਰਾ ਵਿੱਚ ਪੁਲੀਸ ਅਧਿਕਾਰੀ ਵੀ ਮੌਜੂਦ ਹਨ। ਬੱਚੀ ਦੀ ਫੋਟੋ ਬੱਸ ਸਟੈਂਡ, ਰੇਲਵੇ ਸਟੇਸ਼ਨ ਸਮੇਤ ਜਨਤਕ ਥਾਵਾਂ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਦਿੱਤੀ ਗਈ ਹੈ ਤਾਂ ਜੋ ਮੁਲਜ਼ਮਾਂ ਦਾ ਪਤਾ ਲਾਇਆ ਜਾ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਿਜਲੀ ਦੇ ਮੁੱਦੇ ‘ਤੇ ਨਵਜੋਤ ਸਿੱਧੂ ਨੂੰ ‘ਆਪ’ ਦਾ ਜਵਾਬ:ਕਾਂਗਰਸ ਸਰਕਾਰ ਵਿਰਾਸਤ ‘ਚ ਹੀ 2.73 ਲੱਖ ਕਰੋੜ ਦਾ ਕਰਜ਼ਾ ਛੱਡ ਕੇ ਗਈ ਸੀ

ਮੀਤ ਹੇਅਰ ਨੇ ਜਲ ਸਰੋਤ ਵਿਭਾਗ ਦੇ 68 ਕਲਰਕਾਂ ਨੂੰ ਦਿੱਤੇ ਨਿਯੁਕਤੀ ਪੱਤਰ