ਟਿਕਰੀ ਬਾਰਡਰ, 29 ਦਸੰਬਰ 2020 – ਦਿੱਲੀ ਦੇ ਟਿਕਰੀ ਬਾਰਡਰ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ‘ਚ ਹਿੱਸਾ ਲੈਣ ਪੁੱਜੇ ਬਲਾਕ ਬੁਢਲਾਡਾ ਦੇ ਪਿੰਡ ਧਰਮਪੁਰਾ ਦੇ ਇਕ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਦੀ ਮੌਤ ਠੰਢ ਲੱਗਣ ਕਾਰਨ ਹੋਈ ਹੈ। ਮਿਰਤਕ ਕਿਸਾਨ ਦੀ ਪਛਾਣ ਪਿਆਰਾ ਸਿੰਘ (75) ਵਜੋਂ ਹੋਈ ਹੈ ਜੋ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਥੇ ਨਾਲ ਇਕ ਮਹੀਨੇ ਤੋਂ ਟਿਕਰੀ ਬਾਰਡਰ ‘ਤੇ ਡਟਿਆ ਹੋਇਆ ਸੀ।
ਪਿਆਰਾ ਸਿੰਘ ਠੰਢ ਵਧਣ ਕਾਰਨ ਨਮੂਨੀਏ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਪਰ ਉਨ੍ਹਾਂ ਹਾਲਤ ‘ਚ ਸੁਧਾਰ ਨਾ ਹੋਇਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਨ੍ਹਾਂ ਵਾਪਸ ਪਿੰਡ ਲੈ ਆਏ ਅਤੇ ਇੱਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ।