ਮੋਹਾਲੀ, 28 ਅਪ੍ਰੈਲ 2022 – ਮੰਤਰੀ ਬਣਨ ਤੋਂ ਬਾਅਦ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੂਰੇ ਐਕਸ਼ਨ ‘ਚ ਹਨ। ਅੱਜ ਕੁਲਦੀਪ ਸਿੰਘ ਧਾਲੀਵਾਲ ਵਲੋਂ ਮੁਹਾਲੀ ਵਿਖੇ ਸਿਸਵਾਂ ਨੇੜੇ ਸੁਖ ਵਿਲਾਸ ਹੋਟਲ ਦੇ ਕੋਲ ਲਾਈਵ ਰੇਡ ਕੀਤੀ ਗਈ।
ਇਸ ਦੌਰਾਨ ਮੰਤਰੀ ਧਾਲੀਵਾਲ ਵਲੋਂ ਟਰੈਕਟਰ ਲਿਆ ਕੇ ਰੇਡ ਕਰਕੇ ਸਰਕਾਰੀ ਜ਼ਮੀਨ ਨੂੰ ਕਬਜ਼ੇ ‘ਚੋਂ ਛੁਡਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਜ਼ਮੀਨ ‘ਤੇ ਕੈਪਟਨ ਬਿਕਰਮ ਸਿੰਘ ਨੇ 2007 ਤੋਂ ਕਬਜ਼ਾ ਕੀਤਾ ਹੋਇਆ ਸੀ। ਇਹ ਸਾਰੀ ਪੰਚਾਇਤੀ ਵਿਭਾਗ ਦੀ ਜ਼ਮੀਨ 29 ਏਕੜ ਦੇ ਕਰੀਬ ਦੱਸੀ ਜਾ ਰਹੀ ਹੈ, ਜਿਸ ਨੂੰ ਹੁਣ ਛੁਡਵਾ ਲਿਆ ਗਿਆ ਹੈ।