ਬੱਗਾ ਵਿਵਾਦ ‘ਚ ਕੁਮਾਰ ਵਿਸ਼ਵਾਸ ਨੇ CM ਭਗਵੰਤ ਮਾਨ ਨੂੰ ਕੀ ਕਿਹਾ ਪੜ੍ਹੋ ?

ਨਵੀਂ ਦਿੱਲੀ, 5 ਮਈ 2022 – ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਵੀ ਦੀ ਐਂਟਰੀ ਹੋ ਗਈ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ। ਕੁਮਾਰ ਨੇ ਲਿਖਿਆ ਕਿ ਪਿਆਰੇ ਛੋਟੇ ਭਰਾ ਭਗਵੰਤ ਮਾਨ, ਖੁਦਦਾਰ ਪੰਜਾਬ ਨੇ 300 ਸਾਲਾਂ ਵਿੱਚ ਦਿੱਲੀ ਦੇ ਕਿਸੇ ਵੀ ਅਸੁਰੱਖਿਅਤ ਤਾਨਾਸ਼ਾਹ ਨੂੰ ਆਪਣੀ ਤਾਕਤ ਨਾਲ ਖੇਡਣ ਨਹੀਂ ਦਿੱਤਾ। ਪੰਜਾਬ ਨੇ ਤੁਹਾਡੀ ਪੱਗ ਨੂੰ ਤਾਜ ਸੌਂਪਿਆ ਹੈ। ਪੰਜਾਬ ਦੇ ਲੋਕਾਂ ਅਤੇ ਉਹਨਾਂ ਦੀ ਪੁਲਿਸ ਦੇ ਟੈਕਸ ਦੇ ਪੈਸੇ ਦਾ ਅਪਮਾਨ ਨਾ ਕਰੋ। ਪਗੜੀ ਸੰਭਾਲ ਜੱਟਾ।

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਕੁਮਾਰ ਵਿਸ਼ਵਾਸ ਖਿਲਾਫ ਵੀ ਮਾਮਲਾ ਦਰਜ ਕਰ ਚੁੱਕੀ ਹੈ। ਇਹ ਮਾਮਲਾ ਰੋਪੜ ਥਾਣਾ ਸਦਰ ਵਿੱਚ ਦਰਜ ਹੋਇਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਕੁਮਾਰ ਵਿਸ਼ਵਾਸ ਨੇ ਇੱਕ ਇੰਟਰਵਿਊ ਵਿੱਚ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੇ ਖਾਲਿਸਤਾਨੀਆਂ ਨਾਲ ਸਬੰਧਾਂ ਬਾਰੇ ਗੱਲ ਕੀਤੀ ਸੀ। ਜਿਸ ਤੋਂ ਬਾਅਦ ‘ਆਪ’ ਸਮਰਥਕਾਂ ਦਾ ਲੋਕਾਂ ਨੇ ਖਾਲਿਸਤਾਨੀ ਕਹਿ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਕੁਮਾਰ ਨੇ ਇਸ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਕੁਮਾਰ ਨੂੰ ਅੰਤਰਿਮ ਰਾਹਤ ਦਿੰਦਿਆਂ ਹਾਈ ਕੋਰਟ ਨੇ ਉਸ ਦੀ ਗ੍ਰਿਫ਼ਤਾਰੀ ’ਤੇ ਰੋਕ ਲਾ ਦਿੱਤੀ।

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਸੰਮਨ ਪ੍ਰਾਪਤ ਕਰਨ ਲਈ ਗਾਜ਼ੀਆਬਾਦ ਵਿੱਚ ਕੁਮਾਰ ਵਿਸ਼ਵਾਸ ਦੇ ਘਰ ਪਹੁੰਚੀ। ਕੁਮਾਰ ਨੇ ਆਪਣੀ ਫੋਟੋ ਟਵੀਟ ਕਰਕੇ ਸੀਐਮ ਭਗਵੰਤ ਮਾਨ ਨੂੰ ਸਲਾਹ ਦਿੱਤੀ ਸੀ। ਕੁਮਾਰ ਨੇ ਲਿਖਿਆ ਸੀ- ‘ਸਵੇਰੇ ਪੰਜਾਬ ਪੁਲਿਸ ਦਰਵਾਜ਼ੇ ‘ਤੇ ਆ ਗਈ ਹੈ। ਮੇਰੇ ਵੱਲੋਂ ਪਾਰਟੀ ਵਿੱਚ ਸ਼ਾਮਿਲ ਕੀਤੇ ਗਏ ਭਗਵੰਤ ਮਾਨ ਨੂੰ ਇੱਕ ਵਾਰੀ ਮੈਂ ਚੇਤਾਵਨੀ ਦੇ ਰਿਹਾ ਹਾਂ ਕਿ ਦਿੱਲੀ ਵਿੱਚ ਬੈਠੇ ਜਿਸ ਇਨਸਾਨ ਨੂੰ ਤੁਸੀਂ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਤਾਕਤ ਨਾਲ ਖਿਲਵਾੜ ਕਰਨ ਦੇ ਰਹੇ ਹੋ, ਉਹ ਇੱਕ ਦਿਨ ਤੁਹਾਨੂੰ ਅਤੇ ਪੰਜਾਬ ਨਾਲ ਧੋਖਾ ਕਰੇਗਾ। ਦੇਸ਼ ਨੂੰ ਮੇਰੀ ਚੇਤਾਵਨੀ ਯਾਦ ਰੱਖਣੀ ਚਾਹੀਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੱਗਾ ਦੀ ਗ੍ਰਿਫਤਾਰੀ ਤੇ ਪੰਜਾਬ ਪੁਲਿਸ ਦਾ ਵੱਡਾ ਬਿਆਨ, ਪੜ੍ਹੋ

ਮਾਨ ਵੱਲੋਂ ਮੂੰਗੀ ਦੀ ਫਸਲ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਣ ਦਾ ਐਲਾਨ