ਸੁੱਤੇ ਪਏ ਨੌਜਵਾਨ ‘ਤੇ ਡਿੱਗਿਆ ਲੈਂਟਰ, ਹੋਈ ਮੌ+ਤ

ਪਟਿਆਲਾ, 16 ਦਸੰਬਰ 2022: ਪਟਿਆਲਾ ਦੇ ਪੁਰਾਣੇ ਬਿਸ਼ਨ ਨਗਰ ਇਲਾਕੇ ‘ਚ ਸ਼ੁੱਕਰਵਾਰ ਤੜਕਸਾਰ ਨੌਜਵਾਨ ‘ਤੇ ਲੈਂਟਰ ਡਿੱਗਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਸ ਦਾ ਜਿਵੇਂ ਹੀ ਪਰਿਵਾਰਕ ਮੈਂਬਰਾਂ ਤੇ ਗੁਆਂਢੀਆ ਨੂੰ ਪਤਾ ਲੱਗਾ ਉਨ੍ਹਾਂ ਵਲੋਂ ਤੁਰੰਤ ਫ਼ਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ। ਇਸ ਮੌਕੇ ਪੁੱਜੀ ਫ਼ਾਇਰ ਬ੍ਰਿਗੇਡ ਵਿਭਾਗ ਦੀ ਟੀਮ ਵਲੋਂ ਲੋਕਾ ਦੀ ਸਹਾਇਤਾ ਨਾਲ ਨੌਜਵਾਨ ਨੂੰ ਮਲਬੇ ਵਿਚੋਂ ਕੱਢਿਆ ਤੇ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਪਹੁੰਚਾਇਆ। ਮੁੱਢਲੀ ਜਾਂਚ ਦੌਰਾਨ ਡਾਕਟਰਾਂ ਵਲੋਂ ਨੌਜਵਾਨ ਰਾਜਵੀਰ ਸਿੰਘ (25) ਵਾਸੀ ਪੁਰਾਣਾ ਬਿਸ਼ਨ ਨਗਰ ਨੂੰ ਮ੍ਰਿਤਕ ਐਲਾਨ ਦਿੱਤਾ।

ਗੁਆਂਢੀ ਨੇ ਦੱਸਿਆ ਕਿ ਸਵੇਰੇ ਸਾਢੇ 4 ਵਜੇ ਅਚਾਨਕ ਉਨ੍ਹਾਂ ਨੂੰ ਬਹੁਤ ਤੇਜ਼ ਅਵਾਜ ਆਈ ਤਾਂ ਸਾਰੇ ਗੁਆਂਢੀ ਬਾਹਰ ਨਿਕਲ ਆਏ ਸਨ। ਉਨ੍ਹਾਂ ਦੇਖਿਆ ਕਿ ਨਾਲ ਵਾਲੇ ਘਰ ਦਾ ਲੈਂਟਰ ਡਿੱਗ ਪਿਆ ਹੈ ਤੇ ਇਕ ਨੌਜਵਾਨ ਮਲਬੇ ਹੇਠ ਦੱਬ ਗਿਆ ਹੈ। ਬਾਕੀ ਪਰਿਵਾਰ ਦੇ ਸਾਰੇ ਮੈਂਬਰ ਘਰ ‘ਚੋਂ ਬਾਹਰ ਸਨ ਪਹੁੰਚੇ ਤਾਂ ਉਹ ਭੁੱਬਾ ਮਾਰ ਕੇ ਰੋ ਰਹੇ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ: ਅਦਾਲਤ ਨੇ ਚਲਾਨ ਦੀ ਮੰਗੀ ਜਾਣਕਾਰੀ

7 ਫੁੱਟ ਦੀ ਪਤਨੀ ਅਤੇ 5 ਫੁੱਟ ਦਾ ਪਤੀ, ਚਰਚਾ ‘ਚ ਹੈ ਬ੍ਰਾਜ਼ੀਲ ਦੀ ਇਹ ਜੋੜੀ