ਮੋਰਚੇ ਦੌਰਾਨ ਖੁਦਕੁਸ਼ੀ ਕਰ ਗਏ ਸੀਨੀਅਰ ਵਕੀਲ ਦੀ ਅੰਤਿਮ ਅਰਦਾਸ ‘ਚ ਭਾਰੀ ਗਿਣਤੀ ਕਿਸਾਨਾਂ ਤੇ ਹੋਰਾਂ ਨੇ ਭਰੀ ਹਾਜ਼ਰੀ

ਜਲਾਲਾਬਾਦ, 3 ਜਨਵਰੀ 2021 – ਜਲਾਲਾਬਾਦ ਵਿਖੇ ਬਾਰ ਐਸੋਸੀਏਸ਼ਨ ਦੇ ਮੈਂਬਰ ਅਤੇ ਸੀਨੀਅਰ ਵਕੀਲ ਸਵ. ਅਮਰਜੀਤ ਸਿੰਘ ਰਾਏ ਜੋ ਕੁਝ ਦਿਨ ਪਹਿਲਾਂ ਕਿਸਾਨੀ ਸੰਘਰਸ਼ ਵਿਚ ਦਿੱਲੀ ਅੰਦੋਲਨ ਵਿਖੇ ਆਪਣੀ ਜਾਨ ਕੁਰਬਾਨ ਕਰ ਗਏ ਸਨ l ਬੀਤੇ ਦਿਨ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਭਾਰੀ ਗਿਣਤੀ ‘ਚ ਲੋਕਾਂ ਵੱਲੋਂ ਪਹੁੰਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਬਾਰ ਐਸੋਸੀਏਸ਼ਨ ਵੱਲੋਂ ਤੇ ਸਮੂਹ ਪ੍ਰਮੁੱਖ ਰਾਜਨੀਤਿਕ,ਸਮਾਜ ਸੇਵੀ,ਧਾਰਮਿਕ ਸੰਸਥਾਵਾਂ,ਕਲੱਬਾਂ,ਨੌਜਵਾਨ ਸਭਾਵਾਂ,ਕਿਸਾਨ ਜਥੇਬੰਦੀਆਂ,ਮਜ਼ਦੂਰ,ਮੁਲਾਜ਼ਮ ਜਥੇਬੰਦੀਆਂ ਤੋਂ ਪੁੱਜੇ ਆਗੂਆਂ ਨੇ ਅਤੇ ਸਮੂਹ ਸਾਧ ਸੰਗਤ ਜੀ ਨੇ ਸ਼ਹੀਦ ਸਾਥੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਇਸ ਮੌਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਹਿਯੋਗ ਮੰਗਾਂ ਮੁਤਾਬਿਕ ਸਰਕਾਰ ਤੋਂ ਆਰਥਿਕ ਸਹਾਇਤਾ ਲਈ ਚੈੱਕ ਮੌਕੇ ਦਿਵਾਇਆ ਤੇ ਸੰਘਰਸ਼ ਸਦਕਾ ਸਭ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਸਦਕਾ ਸਰਕਾਰ ਕੋਲ ਇਹ ਮਨਾਉਣ ਵਿੱਚ ਕਾਮਯਾਬ ਹੋਏ ਕਿ ਯੋਗਤਾ ਅਨੁਸਾਰ ਜਲਦੀ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਨੋਕਰੀ ਦੇਣ ਵਾਅਦਾ ਕੀਤਾ ਤੇ ਸਰਕਾਰੀ ਤੇ ਅਰਧ ਸਰਕਾਰੀ ਕਰਜ਼ਾ ਮਾਫ ਕਰਨ ਦੀ ਗੱਲ ਮੰਨੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ‘ਚ ਦੋ ਕੰਪਨੀਆਂ ਦੀ ਕੋਰੋਨਾ ਵੈਕਸੀਨ ਨੂੰ ਐਮਰਜੈਂਸੀ ਦੌਰਾਨ ਵਰਤੋਂ ਲਈ ਮਿਲੀ ਮਨਜ਼ੂਰੀ

ਕਿਸਾਨ ਮੋਰਚੇ ‘ਚ ਮਾਪਿਆਂ ਦਾ ਇਕਲੌਤਾ ਪੁੱਤ ਹੋਇਆ ਸ਼ਹੀਦ