ਸਿਰਫ਼ ਟਵੀਟ ਕਰਨ ਨਾਲ ਪੰਜਾਬ ‘ਚ ਕਾਨੂੰਨ ਵਿਵਸਥਾ ਬਹਾਲ ਨਹੀਂ ਹੋਵੇਗੀ, ਕਾਰਵਾਈ ਕਰਨੀ ਪਵੇਗੀ: ਸ਼ਰਮਾ

  • ਅਸ਼ਵਨੀ ਸ਼ਰਮਾ ਨੇ ਭਗਵੰਤ ਮਾਨ ਦੇ ਟਵੀਟ ਦੇ ਜਵਾਬ ‘ਚ ਸੁਣਾਈ ਖਰੀ-ਖਰੀ।

ਚੰਡੀਗੜ੍ਹ: 4 ਮਾਰਚ2023 – ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਟਵੀਟ ‘ਤੇ ਜਿਸ ‘ਚ ਮੁੱਖ ਮੰਤਰੀ ਨੇ ਲਿਖਿਆ ਹੈ ਕਿ ‘ਮੈਨੂੰ ਪੰਜਾਬ ਦੀ ਮੇਰੇ ਕੋਲ ਪਲ ਪਲ ਦੀ ਜਾਣਕਾਰੀ ਹੈ …ਵਿਰੋਧੀਆਂ ਦਾ ਪੰਜਾਬ ਨੂੰ ਫਿਰਕੂ ਅੱਗ ਦਾ ਤੰਦੂਰ ਬਣਾ ਕੇ ਆਪਣੀਆਂ ਰੋਟੀਆਂ ਸੇਕਣ ਦਾ ਸੁਪਨਾ ਕਦੇ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ …ਪੰਜਾਬ ਦੇ 3 ਕਰੋੜ ਸ਼ਾਂਤੀ ਪਸੰਦ ਲੋਕਾਂ ਨੂੰ ਮੈਂ ਯਕੀਨ ਦਿਵਾਉਂਦਾ ਹਾਂ ਕਿ ਕਿਸੇ ਦੀ ਹਿੰਮਤ ਨਹੀਂ ਕਿ ਪੰਜਾਬ ਦੇ ਆਪਸੀ ਭਾਈਚਾਰੇ ਵੱਲ ਬੁਰੀ ਨਜਰ ਨਾਲ ਦੇਖੇ।‘ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੂੰ ਕਿਹਾ ਕਿ ਭਗਵੰਤ ਮਾਨ ਜੀ ਪੰਜਾਬ ਵਿੱਚ ਸਰਕਾਰ ਤੁਹਾਡੀ ਹੈ ਅਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ। ਇਸ ਲਈ ਜਵਾਬਦੇਹੀ ਵੀ ਤੁਹਾਡੀ ਬਣਦੀ ਹੈ।

ਅਸ਼ਵਨੀ ਸ਼ਰਮਾ ਨੇ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਭਗਵੰਤ ਮਾਨ ਜੀ ਦੱਸੋ ਕਦੋਂ ਤੱਕ ਪੰਜਾਬ ‘ਚ ਕਤਲ ਹੁੰਦੇ ਰਹਿਣਗੇ? ਕਦੋਂ ਤੱਕ ਪੰਜਾਬ ਦੀਆਂ ਮਾਵਾਂ ਦੇ ਪੁੱਤ ਨਸ਼ੇ ਕਾਰਨ ਮਰਦੇ ਰਹਿਣਗੇ? ਜੇ ਤੁਹਾਨੂੰ ਹਰ ਪਲ ਦੀ ਖ਼ਬਰ ਹੈ ਤਾਂ ਫਿਰ ਅਜਨਾਲਾ ਥਾਣੇ ਦੇ ਕਬਜ਼ੇ ਦੀ ਵੀ ਖ਼ਬਰ ਹੋਵੇਗੀ!

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਿਰਫ ਟਵੀਟ ਕਰਨ ਨਾਲ ਪੰਜਾਬ ਵਿੱਚ ਕਾਨੂੰਨ ਵਿਵਸਥਾ ਠੀਕ ਨਹੀਂ ਹੋਵੇਗੀ, ਇਸ ਲਈ ਐਕਸ਼ਨ ਲੈਣਾ ਪਵੇਗਾ। ਭਗਵੰਤ ਮਾਨ ਜੀ, ਝੂਠ ਬੋਲਣ ਦੀ ਵੀ ਕੋਈ ਹੱਦ ਹੁੰਦੀ ਹੈ, ਤੁਸੀਂ ਉਹ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹੋ। ਕੁਝ ਹੋਰ ਸੋਚੋ, ਤੁਸੀਂ ਪੰਜਾਬ ਦੇ 3 ਕਰੋੜ ਲੋਕਾਂ ਦੇ ਜਵਾਬਦੇਹ ਹੋ। ਸ਼ਰਮਾ ਨੇ ਕਿਹਾ ਕਿ ਜੇਕਰ ਤੁਹਾਨੂੰ ਪਲ ਪਲ ਦਾ ਪਤਾ ਸੀ ਤਾਂ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਸ਼ਰਮਾ ਨੇ ਵਿਅੰਗ ਕਰਦਿਆਂ ਕਿਹਾ ਕਿ ਇਹ ਪਲ-ਪਲ ਦੀ ਸੂਚਨਾ ਪਹਿਲਾਂ ਦਿੱਲੀ ਨਹੀਂ ਤਾਂ ਭੇਜੀ ਜਾ ਰਹੀ, ਉਥੋਂ ਹਰੀ ਝੰਡੀ ਲੈਣ ਲਈ? ਕਿਉਂਕਿ ਪੰਜਾਬ ਵਿੱਚ ਹੁਣ ਤੱਕ ਦਿੱਲੀ ਤੋਂ ਹੀ ਸਰਕਾਰ ਚਲਾਈ ਜਾ ਰਹੀ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 10 ਮਹੀਨਿਆਂ ਦੇ ਰਾਜ ਦੌਰਾਨ ਸੂਬੇ ਦੇ ਲੋਕ ਤ੍ਰਾਹਿ-ਤ੍ਰਾਹਿ ਕਰ ਉਠੇ ਹਨ ਅਤੇ ਹੁਣ ਲੋਕ ਪੰਜਾਬ ਵਿੱਚ ਹੋਣ ਵਾਲੀਆਂ ਸਥਾਨਕ ਅਤੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਪ ਦੀ ਸਰਕਾਰ ਪੰਜਾਬ ਨੂੰ ਤਰੱਕੀ, ਖੁਸ਼ਹਾਲੀ ਅਤੇ ਵਿਕਾਸ ਦੀਆਂ ਮਜ਼ਬੂਤ ਲੀਹਾਂ ’ਤੇ ਪਾਵੇਗੀ : ਹਰਚੰਦ ਬਰਸਟ

ਚੰਡੋਲ ‘ਤੇ ਸੈਲਫੀ ਲੈਣ ਦੇ ਚੱਕਰ ‘ਚ ਨੌਜਵਾਨ ਨਾਲ ਵਾਪਰਿਆ ਹਾਦਸਾ, ਸਿਰ ‘ਚ ਸੱਟ ਲੱਗਣ ਕਾਰਨ ਬੇਹੋਸ਼ ਹੋ ਲਟਕਿਆ, ਮਸਾਂ ਬਚਾਈ ਜਾਨ