ਚੰਡੀਗੜ੍ਹ, 5 ਜੁਲਾਈ 2025 – ਪੰਜਾਬ ਸਰਕਾਰ 10-11 ਜੁਲਾਈ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਵੇਗਾ। ਇਸ ਦੌਰਾਨ ਬੇਅਦਬੀ ਦੇ ਖਿਲਾਫ਼ ਮਾਨ ਸਰਕਾਰ ਵਲੋਂ ਕਾਨੂੰਨ ਲਿਆਂਦਾ ਜਾਵੇਗਾ। ਪੰਜਾਬ ਦੇ ਲੋਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਹ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ।
ਬੇਅਦਬੀ ਦੇ ਖਿਲਾਫ਼ ਕਾਨੂੰਨ ਬਣਾਉਣ ਦਾ ਖੁਲਾਸਾ ਸੀਨੀਅਰ ਆਪ ਆਗੂ ਨੀਲ ਗਰਗ ਨੇ ਕੀਤਾ। ਨੀਲ ਗਰਗ ਨੇ ਇਸ ਸੰਬੰਧੀ ‘ਐਕਸ’ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ, “”ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਹੁਣ ਬਚ ਨਹੀਂ ਸਕਣਗੇ – ਪੰਜਾਬ ਵਿੱਚ ਨਿਆਂ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਣ ਵਾਲਾ ਹੈ। 10-11 ਜੁਲਾਈ ਨੂੰ ਆਪ ਸਰਕਾਰ ਪੰਜਾਬ ਦੀ ਵਿਧਾਨ ਸਭ ‘ਚ ਇੱਕ ਵਿਸ਼ੇਸ਼ ਇਜਲਾਸ ਦੌਰਾਨ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਲਿਆਏਗੀ। ਇਹ ਸਿਰਫ਼ ਇੱਕ ਕਾਨੂੰਨ ਨਹੀਂ ਹੈ – ਇਹ ਪੰਜਾਬੀਆਂ ਦੀ ਰੂਹ ਦੀ ਆਵਾਜ਼ ਹੈ।”

ਅੱਗੇ ਨੀਲ ਗਰਗ ਨੇ ਕਿਹਾ ਕਿ, “ਕਾਂਗਰਸ ਨੇ ਬੇਅਦਬੀ ਦੇ ਖਿਲਾਫ਼ 5 ਸਾਲਾਂ ਤੱਕ ਸਿਰਫ਼ SIT ਬਣਾਈਆਂ ਅਤੇ ਫਾਈਲਾਂ ਨੂੰ ਦਬਾਇਆ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਪੰਜਾਬ ਨੇ ਦੋਸ਼ੀਆਂ ਨੂੰ ਬਚਾਉਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਅਤੇ ਕਿਸੇ ਨੇ ਇਨਸਾਫ਼ ਨਹੀਂ ਦਿੱਤਾ, ਕਿਸੇ ਨੇ ਲੋਕਾਂ ਦੇ ਦਰਦ ਨੂੰ ਨਹੀਂ ਸਮਝਿਆ। ਪਰ ਹੁਣ ਮਾਨ ਸਰਕਾਰ ਇਤਿਹਾਸ ਰਚੇਗੀ – ਹੁਣ ਧਰਮ ਦੇ ਅਪਮਾਨ ‘ਤੇ ਹੋਵੇਗੀ ਕਾਨੂੰਨੀ ਕਾਰਵਾ, ਕਿਉਂਕਿ ਇਹ ਪੰਜਾਬ ਹੈ — ਇੱਥੇ ਧਾਰਮਿਕ ਭਾਵਨਾਵਾਂ ਹਨ।”

