ਲਾਰੈਂਸ ਬਿਸ਼ਨੋਈ ਦਾ ਫਰੀਦਕੋਟ ਦੇ ਹਸਪਤਾਲ ‘ਚ ਰੁਟੀਨ ਮੈਡੀਕਲ ਚੈਕਅੱਪ, ਮੁੜ ਵਾਪਿਸ ਬਠਿੰਡਾ ਜੇਲ੍ਹ ਭੇਜਿਆ

  • ਅੱਜ ਮੈਡੀਕਲ ਚੈਕਅਪ ਲਈ ਲਿਆਂਦਾ ਗਿਆ ਸੀ ਫਰੀਦਕੋਟ ਦੇ ਮੈਡੀਕਲ ਹਸਪਤਾਲ।

ਫਰੀਦਕੋਟ, 4 ਅਗਸਤ 2023 – ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮੈਡੀਕਲ ਚੈਕਅੱਪ ਲਈ ਬਠਿੰਡਾ ਜੇਲ ਤੋਂ ਭਾਰੀ ਸੁਰੱਖਿਆ ਹੇਠ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਆਂਦਾ ਗਿਆ ਸੀ, ਜਿਥੇ ਉਸੇ ਟੈਸਟ ਕਰਵਾਉਣ ਉਪਰੰਤ ਵਾਪਿਸ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ। ਦੱਸ ਦੇਈਏ ਕੇ 11 ਜੁਲਾਈ ਨੂੰ ਤੇਜ਼ ਬੁਖਾਰ ਅਤੇ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਬਠਿੰਡਾ ਹਸਪਤਾਲ ਤੋਂ ਫਰੀਦਕੋਟ ਮੈਡੀਕਲ ਹਸਪਤਾਲ ਰੈਫਰ ਕੀਤਾ ਗਿਆ ਸੀ, ਜਿਥੇ ਉਸਨੂੰ ਕਰੀਬ ਪੰਜ ਦਿਨ ਦਾਖਲ ਕਰ ਇਲਾਜ ਕੀਤਾ ਗਿਆ ਅਤੇ ਸਿਹਤ ਚ ਸੁਧਾਰ ਆਉਣ ਤੋਂ ਬਾਅਦ 15 ਜੁਲਾਈ ਨੂੰ ਹਸਪਤਾਲ ਤੋਂ ਛੁੱਟੀ ਦੇਕੇ ਵਾਪਿਸ ਬਠਿੰਡਾ ਭੇਜਿਆ ਗਿਆ ਸੀ ਅਤੇ ਅੱਜ ਇੱਕ ਵਾਰ ਮੁੜ ਤੋਂ ਰੁਟੀਨ ਚੈਕਅੱਪ ਲਈ ਇਸਨੂੰ ਦੋਬਾਰਾਂ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਆਂਦਾ ਗਿਆ ਸੀ।

ਮੈਡੀਕਲ ਸੁਪਰਡੈਂਟ ਡਾ. ਸ਼ਿਲੇਖ ਮਿੱਤਲ ਨੇ ਦੱਸਿਆ ਕਿ ਅੱਜ ਲਾਰੈਂਸ ਬਿਸ਼ਨੋਈ ਦੀ MRI ਕਰਵਾਈ ਗਈ ਅਤੇ ਨਾਲ ਹੀ ਉਸਦੇ ਬਲੱਡ ਸੈਪਲ ਟੈਸਟ ਕਰਵਾਏ ਗਏ, ਜਿਨ੍ਹਾਂ ਦੀ ਰਿਪੋਰਟ ਬਿਲਕੁੱਲ ਸਹੀ ਆਉਣ ਤੇ ਉਸਨੂੰ ਵਾਪਿਸ ਬਠਿੰਡਾ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ ਹੈ। ਅੱਗੇ ਜੇਕਰ ਜਰੂਰਤ ਪੈਂਦੀ ਹੈ ਤਾਂ ਉਥੇ ਹੀ ਲਾਰੈਂਸ ਦਾ ਇਲਾਜ ਕਰਵਾਇਆ ਜਾ ਸਕਦਾ ਹੈ। ਜੇਕਰ ਡਾਕਟਰਾਂ ਦੀ ਸਲਾਹ ਮੁਤਾਬਿਕ ਇਥੇ ਲਿਆਂਦਾ ਜਾਂਦਾ ਹੈ ਤਾਂ ਇਸਦਾ ਅਗਲਾ ਇਲਾਜ ਇੱਥੇ ਵੀ ਕੀਤਾ ਜਾ ਸਕਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਰਹੱਦ ਪਾਰ ਕਰ ਰਿਹਾ ਸੀ ਸ਼ੱਕੀ ਵਿਅਕਤੀ, BSF ਨੇ ਕੀਤਾ ਢੇਰ

NIA ਵੱਲੋਂ ਖ਼ਾਲਸਾ ਏਡ ਦੇ ਦਫ਼ਤਰ ’ਤੇ ਛਾਪੇਮਾਰੀ ਮੰਦਭਾਗੀ ਕਾਰਵਾਈ – SGPC ਪ੍ਰਧਾਨ