ਵਕੀਲ ਨੇ ਕੀਤਾ ਪਤਨੀ ਦਾ ਕਤਲ: ਫੇਰ ਪੁਲਿਸ ਨੂੰ ਖੁਦ ਹੀ ਫੋਨ ਕਰਕੇ ਬੁਲਾਇਆ

ਅੰਮ੍ਰਿਤਸਰ, 8 ਨਵੰਬਰ 2024 – ਅੰਮ੍ਰਿਤਸਰ ‘ਚ ਸੀਨੀਅਰ ਵਕੀਲ ਨੇ ਆਪਣੀ ਪਤਨੀ ਦਾ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਉਹ ਪਤਨੀ ਦੇ ਮਰਨ ਤੱਕ ਉਸ ਦੇ ਸਿਰ ‘ਤੇ ਵਾਰ ਕਰਦਾ ਰਿਹਾ। ਕਤਲ ਤੋਂ ਬਾਅਦ ਉਸ ਨੇ ਖੁਦ ਪੁਲਸ ਨੂੰ ਸੂਚਿਤ ਕੀਤਾ ਅਤੇ ਜਾਂਚ ਲਈ ਬੁਲਾਇਆ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਹ ਵਾਰ-ਵਾਰ ਉਹੀ ਗੱਲ ਦੁਹਰਾਉਂਦਾ ਰਿਹਾ-ਇਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਹੈ।

ਪਤਨੀ ਦਾ ਕਤਲ ਕਰਨ ਵਾਲੇ ਵਿਅਕਤੀ ਦੀ ਪਛਾਣ ਬਲਜੀਤ ਸਿੰਘ ਵਾਸੀ ਜੱਜ ਨਗਰ ਵਜੋਂ ਹੋਈ ਹੈ। ਜਦੋਂਕਿ ਮ੍ਰਿਤਕ ਦੀ ਪਛਾਣ 35 ਸਾਲਾ ਬਿਕਰਮਜੀਤ ਕੌਰ ਵਜੋਂ ਹੋਈ ਹੈ, ਜੋ ਕਿ ਪੇਸ਼ੇ ਤੋਂ ਅਧਿਆਪਕ ਸੀ। ਉਸ ਦਾ ਇੱਕ ਬੇਟਾ ਹੈ, ਜੋ ਘਟਨਾ ਦੇ ਸਮੇਂ ਜਿੰਮ ਗਿਆ ਸੀ। ਦੇਰ ਰਾਤ ਪੁਲੀਸ ਨੂੰ ਫੋਨ ਆਇਆ ਤਾਂ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਕਤਲ ਹੋ ਗਿਆ ਹੈ ਅਤੇ ਉਸ ਨੇ ਹੀ ਆਪਣੀ ਪਤਨੀ ਨੂੰ ਮਾਰਿਆ ਹੈ।

ਇਹ ਸੁਣਦਿਆਂ ਹੀ ਪੁਲਿਸ ਟੀਮ ਤੁਰੰਤ ਜੱਜ ਨਗਰ ਪਹੁੰਚੀ। ਬਲਜੀਤ ਸਿੰਘ ਆਪਣੀ ਪਤਨੀ ਦੀ ਮ੍ਰਿਤਕ ਦੇਹ ਕੋਲ ਬੈਠਾ ਉੱਚੀ-ਉੱਚੀ ਬੋਲ ਪਾ ਰਿਹਾ ਸੀ। ਪੁਲੀਸ ਨੇ ਗੰਭੀਰਤਾ ਨੂੰ ਸਮਝਦਿਆਂ ਤੁਰੰਤ ਉਸ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਏ.ਸੀ.ਪੀ ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਖਿਲਾਫ ਬੀਐੱਨਐੱਸ 303 ਤਹਿਤ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ ਨੂੰ ਕਬਜ਼ੇ ‘ਚ ਲੈਣ ਤੋਂ ਬਾਅਦ ਦੋਸ਼ੀ ਦੀ ਮੈਡੀਕਲ ਜਾਂਚ ਕਰਵਾਈ ਜਾਵੇਗੀ ਕਿ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਉਹ ਨਸ਼ੇ ਦੀ ਹਾਲਤ ‘ਚ ਸੀ ਜਾਂ ਨਹੀਂ। ਜਦਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੁਰਦਾਘਰ ‘ਚ ਭੇਜ ਦਿੱਤਾ ਗਿਆ ਹੈ। ਫੋਰੈਂਸਿਕ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਘਟਨਾ ਨਾਲ ਸਬੰਧਤ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਏ.ਸੀ.ਪੀ ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਦੋਵਾਂ ਵਿਚਕਾਰ ਪਰਿਵਾਰਕ ਝਗੜਾ ਚੱਲ ਰਿਹਾ ਸੀ। ਪਤੀ ਨੂੰ ਆਪਣੀ ਪਤਨੀ ‘ਤੇ ਸ਼ੱਕ ਸੀ ਕਿ ਉਸਦਾ ਪ੍ਰੇਮ ਸਬੰਧ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੋਵਾਂ ਵਿਚਾਲੇ ਕਦੇ ਕੋਈ ਲੜਾਈ ਨਹੀਂ ਹੋਈ। ਬੱਚਾ ਵੀ ਵੱਡਾ ਹੋ ਗਿਆ ਹੈ। ਦੋਵੇਂ ਚੰਗੇ ਸਨ ਅਤੇ ਮੇਲ-ਮਿਲਾਪ ਨੂੰ ਪਸੰਦ ਕਰਦੇ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਪਿਆਂ ਨੇ ਮੂਸੇਵਾਲਾ ਦੇ ਪੇਜ ‘ਤੇ ਦਸਤਾਰ ਸਜਾਏ ਛੋਟੇ ਭਰਾ ਦੀ ਤਸਵੀਰ ਕੀਤੀ ਸ਼ੇਅਰ

ਪਤਨੀ ਨੇ ਕੀਤਾ ਪਤੀ ਦਾ ਕਤਲ: ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਪਰੇਸ਼ਾਨ ਹੋ ਕੇ ਕੀਤੀ ਵਾਰਦਾਤ