ਚੰਡੀਗੜ੍ਹ: 6 ਜਨਵਰੀ 2023 – ਭਾਜਪਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਜੀਵਨ ਗੁਪਤਾ ਨੇ ਵਿਵਾਦਤ ਜ਼ਮੀਨ ਤੇ ਕਾਲਜ ਬਣਾਉਣ ਦਾ ਐਲਾਨ ਕਰਨ ਅਤੇ ਨੀਂਹ ਪੱਥਰ ਰੱਖਣ ਤੇ ਸੁਆਲ ਚੁੱਕਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੋ ਸੁਆਲ ਪੁਛਿਆ ਕਿ ਵਿਵਾਦਤ ਜ਼ਮੀਨ ਤੇ ਕਾਲਜ ਬਣਾਉਣ ਦਾ ਐਲਾਨ ਕਰਨਾ ਅਤੇ ਨੀਂਹ ਪੱਥਰ ਰੱਖਣਾ ਤੁਹਾਡੀ ਅਗਿਆਨਤਾ ਹੈ ਜਾ ਤੁਸੀਂ ਇਹ ਸਭ ਜਾਣ ਬੁੱਝ ਕੇ ਪੰਜਾਬ ਦੀ ਜਨਤਾ ਨੂੰ ਧੋਖਾ ਦੇਣ ਲਈ ਕੀਤਾ ਹੈ। ਉਹਨਾ ਕਿਹਾ ਕਿ ਮੁੱਖ ਮੰਤਰੀ ਨੇ ਤਾ ਇਹ ਵੀ ਅਲਾਨ ਕਰ ਦਿੱਤਾ ਕਿ ਇਸ ਮੈਡੀਕਲ ਕਾਲਜ ਦੀਆ ਕਲਾਸਾ 2023 ਵਿਚ ਸੁਰੂ ਹੋ ਜਾਣਗੀਆ।
ਜੀਵਨ ਗੁਪਤਾ ਨੇ ਹੈਰਾਨੀ ਪਰਗਟ ਕਰਦੇ ਹੋਏ ਕਿਹਾ ਕਿ ਇਹ ਕਿਸ ਤਰਾਂ ਹੋ ਗਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਵਿਵਾਦਾਤ ਜਮੀਨ, ਜਿਸਦਾ 1987 ‘ਤੋਂ ਅਦਾਲਤ ਵਿੱਚ ਕੇਸ ਚੱਲ ਰਿਹਾ ਹੋਵੇ, ਉਸ ਜਗ੍ਹਾ ‘ਤੇ ਮੈਡੀਕਲ ਕਾਲਜ ਬਣਾਉਣ ਦਾ ਨੀਂਹ ਪੱਥਰ ਰੱਖ ਦੇਵੇ। ਉਹਨਾਂ ਕਿਹਾ ਕਿ ਇਸਦੀ ਉੱਚ ਪੱਧਰੀ ਜਾਂਚ ਹੋਈ ਚਾਹੀਦੀ ਹੈ। ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾ ਦੇ ਨਾਲ-ਨਾਲ ਕੇਂਦਰ ਸਰਕਾਰ ਨਾਲ ਵੀ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਇਸ ਦਾ ਮੁੱਖ ਮੰਤਰੀ ਭਗਵੰਤ ਮਾਨ, ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸਭ ਝੂਠੇ ਹਨ ਅਤੇ ਧੋਖੇਬਾਜ ਹਨ ਅਤੇ ਇਹ ਕਿਸੇ ਵੀ ਕੀਮਤ ‘ਤੇ ਭਰੋਸੇ ਦੇ ਲਾਇਕ ਨਹੀ ਹਨ।
ਜੀਵਨ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾ ਨੂੰ ਝੂਠੇ ਵਾਅਦਿਆਂ ਦਾ ਝਾਂਸਾ ਦੇ ਕੇ ਪੰਜਾਬ ਵਿੱਚ ਸਰਕਾਰ ਬਣਾਈ ਅਤੇ ਸੱਤਾ ਵਿੱਚ ਆਉਣ ‘ਤੋਂ ਬਾਅਦ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ, ਅੱਜ ਤੱਕ ਸਿਰਫ ਪੰਜਾਬ ਦੇ ਲੋਕਾ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਸੂਬੇ ਦੀ ਸੱਤਾ ਵਿੱਚ ਲਿਆਉਣ ਦਾ ਮਨ ਬਣਾ ਚੁੱਕੇ ਹਨ। ਉਹਨਾਂ ਕਿਹਾ ਕਿ ਆਉਂਦੀਆਂ ਨਗਰ ਨਿਗਮ ਚੋਣਾਂ ਪੰਜਾਬ ਦੇ ਲੋਕ ਭਾਜਪਾ ਦੇ ਉਮੀਦਵਾਰਾਂ ਨੂੰ ਸਾਰੀਆਂ ਸੀਟਾਂ ‘ਤੇ ਜੇਤੂ ਬਣਾ ਕੇ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ‘ਤੋਂ ਹਟਾਉਣ ਦੀ ਸਰੂਆਤ ਕਰਨਗੇ ਅਤੇ ਉਸ ‘ਤੋਂ ਬਾਅਦ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ‘ਤੇ ਵੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜੇਤੂ ਬਣਾ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੱਥ ਮਜਬੂਤ ਕਰਕੇ ਕੇਂਦਰ ਵਿੱਚ ਭਾਜਪਾ ਦੀ ਲੋਕ ਪੱਖੀ ਸਰਕਾਰ ਬਣਾਉਣ ‘ਚ ਆਪਣਾ ਸਹਿਯੋਗ ਪਾਉਣਗੇ।