ਚੰਡੀਗੜ੍ਹ, 19 ਫਰਵਰੀ 2023 – ਚੰਡੀਗੜ੍ਹ ਦੇ ਸੈਕਟਰ-39 ਸਥਿਤ ਸਰਕਾਰੀ ਮਕਾਨ ਵਿੱਚ ਸ਼ਨੀਵਾਰ ਦੇਰ ਸ਼ਾਮ ਰਸੋਈ ਵਿੱਚ ਲੀਕ ਹੋ ਰਹੇ ਗੈਸ ਸਿਲੰਡਰ ਨੇ ਘਰ ਦੇ ਮੰਦਰ ਵਿੱਚ ਪੂਜਾ ਲਈ ਲਾਈ ਜਾਂਦੀ ਜੋਤ ਲਾਟ ਕਾਰਨ ਅੱਗ ਫੜ ਲਈ ਅਤੇ ਗਾਹਰ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ ਘਰ ਦਾ ਮਾਲਕ ਸੰਦੀਪ 40 ਫੀਸਦੀ ਸੜ ਗਿਆ। ਇਸ ਦੇ ਨਾਲ ਹੀ ਬਚਾਅ ਲਈ ਆਏ 2 ਗੁਆਂਢੀ 45 ਸਾਲਾ ਮੋਹਨਚੰਦ 15 ਫੀਸਦੀ, ਜਦਕਿ 42 ਸਾਲਾ ਪਰਵਿੰਦਰ ਸਿੰਘ 5 ਫੀਸਦੀ ਝੁਲਸ ਗਿਆ।
ਸੂਚਨਾ ਮਿਲਦੇ ਹੀ ਪੀਸੀਆਰ ਗੱਡੀ ਮੌਕੇ ’ਤੇ ਪਹੁੰਚੀ ਅਤੇ ਤਿੰਨਾਂ ਨੂੰ ਤੁਰੰਤ ਇਲਾਜ ਲਈ ਜੀਐਮਐਸਐਚ ਸੈਕਟਰ-16 ਲੈ ਗਈ। ਥਾਣਾ 39 ਦੇ ਇੰਸਪੈਕਟਰ ਇਰਮ ਰਿਜ਼ਵੀ, ਇਲਾਕਾ ਕੌਂਸਲਰ ਗੁਰਬਖਸ਼ ਰਾਵਤ ਅਤੇ ਆਸ-ਪਾਸ ਦੇ ਲੋਕ ਵੀ ਜ਼ਖ਼ਮੀਆਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਵਿੱਚ ਪਹੁੰਚੇ।
ਐਸਐਚਓ ਨੇ ਦੱਸਿਆ ਕਿ ਸੈਕਟਰ-39 ਸਥਿਤ ਸਕੱਤਰੇਤ ਵਿੱਚ ਡਰਾਈਵਰ ਸੰਦੀਪ ਸਿੰਘ ਦੇ ਸਰਕਾਰੀ ਘਰ ਵਿੱਚੋਂ ਰਸੋਈ ਗੈਸ ਦੀ ਤੇਜ਼ ਬਦਬੂ ਆ ਰਹੀ ਸੀ। ਅਜਿਹੇ ‘ਚ ਉਸ ਨੇ ਰਸੋਈ ‘ਚੋਂ ਸਿਲੰਡਰ ਬਾਹਰ ਰੱਖਿਆ ਹੋਇਆ ਸੀ। ਰਾਤ ਕਰੀਬ 11 ਵਜੇ ਅਚਾਨਕ ਗੈਸ ਜ਼ਿਆਦਾ ਲੀਕ ਹੋਣ ਲੱਗੀ ਤਾਂ ਸੰਦੀਪ ਨੇ ਦੋ ਗੁਆਂਢੀਆਂ ਨਾਲ ਮਿਲ ਕੇ ਸਿਲੰਡਰ ਚੈੱਕ ਕਰਨਾ ਸ਼ੁਰੂ ਕਰ ਦਿੱਤਾ।
ਅਜਿਹੇ ਵਿੱਚ ਅਚਾਨਕ ਅੱਗ ਦਾ ਇੱਕ ਗੋਲਾ ਉਸ ਵਿੱਚੋਂ ਨਿਕਲਿਆ ਅਤੇ ਤਿੰਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਨੇ ਦੱਸਿਆ ਕਿ ਨੇੜਲੇ ਘਰ ਦੇ ਮੰਦਿਰ ‘ਚ ਦੀਵਾ (ਜੋਤ) ਜਗ ਰਿਹਾ ਸੀ, ਜਿਸ ਕਾਰਨ ਲੀਕ ਹੋਈ ਗੈਸ ਨਾਲ ਸੰਪਰਕ ਹੋਣ ਕਾਰਨ ਅੱਗ ਫੈਲ ਗਈ ਅਤੇ ਉਹ ਅੱਗ ‘ਚ ਝੁਲਸ ਗਏ। ਇਸ ਤੋਂ ਬਾਅਦ ਗੁਆਂਢੀਆਂ ਨੇ ਹੀ ਅੱਗ ‘ਤੇ ਕਾਬੂ ਪਾਇਆ।