ਐਸ.ਏ.ਐਸ ਨਗਰ 01 ਅਗਸਤ 2023 – ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਪਰਮਦੀਪ ਸਿੰਘ, ਪੀ.ਸੀ.ਐਸ ਨੇ ਗੁਰਸ਼ੀਲ ਐਜੂਕੇਸ਼ਨ ਸਰਵਿਸਿਜ਼ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਹੈ। ਸ੍ਰੀ ਪਰਮਦੀਪ ਸਿੰਘ ਨੇ ਦੱਸਿਆ ਕਿ ਇਹ ਲਾਇਸੰਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਜੀ) ਤਹਿਤ ਰੱਦ ਕੀਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਸ਼ੀਲ ਐਜੂਕੇਸ਼ਨ ਸਰਵਿਸਿਜ਼ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਐਸ.ਸੀ.ਓ ਨੰ.6-7, ਬੇਸਮੈਂਟ ਨੇੜੇ ਹੋਟਲ ਕਾਮਾ, ਫੇਜ਼-3-ਏ, ਜ਼ਿਲ੍ਹਾ ਐਸ.ਏ.ਐਸ ਨਗਰ ਦੇ ਮਾਲਕ ਸ੍ਰੀ ਸੁਖਬਾਗ ਸਿੰਘ ਪੁੱਤਰ ਸ੍ਰੀ ਨਰਿੰਦਰ ਪਾਲ ਸਿੰਘ, ਵਾਸੀ ਮਕਾਨ ਨੰ: 3168-ਏ, ਸੈਕਟਰ-52, ਯੂ.ਟੀ., ਚੰਡੀਗੜ੍ਹ, ਮਕਾਨ ਨੰਬਰ 3292, ਨੇੜੇ ਜੀਤ ਪਲਾਸਟਿਕ ਫੈਕਟਰੀ, ਪਟੇਲ ਨਗਰ, ਸਰਹਿੰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਹਾਲ ਵਾਸੀ ਮਕਾਨ ਨੰਬਰ 235, ਗਰਾਊਂਡ ਫਲੌਰ, ਫੇਜ਼-3 ਏ, ਜ਼ਿਲ੍ਹਾ ਐਸ.ਏ.ਐਸ. ਨਗਰ ਅਤੇ ਸ੍ਰੀਮਤੀ ਅਮਰਦੀਪ ਕੌਰ ਪੁੱਤਰੀ ਸ੍ਰੀ ਸਵਰਨ ਸਿੰਘ ਵਾਸੀ ਮਕਾਨ ਨੰ: 810/10, ਪ੍ਰੇਮ ਨਗਰ, ਸਿਵਲ ਲਾਇਨਜ਼, ਲੁਧਿਆਣਾ, ਹਾਲ ਵਾਸੀ ਮਕਾਨ ਨੰ: 378, ਦੂਜੀ ਮੰਜ਼ਿਲ, ਫੇਜ਼-3-ਬੀ-1, ਐਸ.ਏ.ਐਸ.ਨਗਰ ਬਤੌਰ ਪਾਰਟਰਨਰਜ਼ ਨੂੰ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 21 ਸਤੰਬਰ 2027 ਤੱਕ ਹੈ।
ਉਕਤ ਦੋਵਾਂ ਧਿਰਾਂ ਵੱਲੋਂ ਸਾਂਝਾ ਲਿਖਤੀ ਬਿਆਨ ਦਿੱਤਾ ਗਿਆ ਹੈ ਕਿ ਉਹ ਇਸ ਸਾਂਝੇ ਬਿਜਨਸ ਵਿੱਚ ਰੁਚੀ ਨਹੀਂ ਰੱਖਦੇ ਅਤੇ ਦੋਵੇਂ ਇਸ ਲਾਇਸੰਸ ਤੇ ਕੰਮ ਨਹੀਂ ਕਰਨਾ ਚਾਹੁੰਦੇ। ਇਸ ਲਈ ਇਸ ਫਰਮ ਦਾ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਸ੍ਰੀ ਪਰਮਦੀਪ ਸਿੰਘ, ਪੀ.ਸੀ.ਐਸ ਨੇ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ/ਫਰਮ ਦਾ ਪਾਰਟਨਰ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ ।