ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਪੰਜਾਬ ਪੁਲਿਸ ਦੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ ਅਤੇ SIT ਦੀਆਂ 4 ਟੀਮਾਂ ਮਜੀਠੀਆ ਦੀ ਭਾਲ ਕਰ ਰਹੀਆਂ ਹਨl ਪੰਜਾਬ ਪੁਲਿਸ ਨੂੰ ਸ਼ੱਕ ਹੈ ਕੀਤੇ ਬਿਕਰਮ ਸਿੰਘ ਮਜੀਠੀਆ ਵਿਦੇਸ਼ ਨਾ ਫਰਾਰ ਹੋ ਜਾਏ ਇਸ ਲਈ ਮਜੀਠੀਆ ਖਿਲਾਫ਼ ਪੁਲਿਸ ਵੱਲੋਂ Look Out Notice ਜਾਰੀ ਕੀਤਾ ਗਿਆ ਹੈl ਜ਼ਿਕਰਯੋਗ ਹੈ ਕਿ ਬਹੁ-ਕਰੋੜੀ ਨਸ਼ਾ ਤਸਕਰੀ ਮਾਮਲੇ ਨਾਲ ਬਿਕਰਮ ਮਜੀਠੀਆ ਦਾ ਨਾਮ ਜੁੜਿਆ ਹੈ ਅਤੇ ਉਹਨਾਂ ਖਿਲਾਫ਼ ਮੁਹਾਲੀ ਵਿਖੇ ਵੱਖ ਵੱਖ ਧਾਰਾਵਾਂ ਤਹਿਤ NDPS ਐਕਟ ਰਾਹੀਂ ਮਾਮਲਾ ਦਰਜ ਕੀਤਾ ਗਿਆ ਹੈl ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਸਭ ਨੂੰ ਸਿਆਸੀ ਬਦਲਾਖੋਰੀ ਦੱਸਿਆ ਗਿਆ ਹੈl
ਦੂਜੇ ਪਾਸੇ ਕਾਂਗਰਸੀ ਆਗੂ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਰੱਬ ਦੇ ਘਰ ਦੇਰ ਹੈ ਪਰ ਹਨੇਰ ਨਹੀਂ, ਨਸ਼ੇ ਦੇ ਮਾਮਲੇ ਵਿੱਚ ਬਿਕਰਮ ਮਜੀਠੀਆ ਖਿਲਾਫ਼ ਅੰਤ ਨੂੰ ਕਾਰਵਾਈ ਹੋ ਹੀ ਗਈl ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਨੂੰ ਘੇਰਿਆ ਅਤੇ ਕਿਹਾ ਕਿ ਕੈਪਟਨ ਨੇ ਹੀ ਮਜੀਠੀਆ ਬਚਾਇਆ ਅਤੇ 4.5 ਸਾਲ ਤੱਕ ਕਾਰਵਾਈ ਹੀ ਨਹੀਂ ਹੋਣ ਦਿੱਤੀl ਹੁਣ ਬਿਕਰਮ ਮਜੀਠੀਆ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਕੀਤੇ ਕਰਮਾਂ ਦੀ ਸਜ਼ਾ ਮਿਲ ਰਹੀ ਹੈl ਫਿਲਹਾਲ ਬਿਕਰਮ ਮਜੀਠੀਆ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਪਰ ਪੁਲਿਸ ਵੱਲੋਂ 4 ਟੀਮਾਂ ਬਣਾਕੇ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈl
https://www.facebook.com/thekhabarsaar/