ਗੁਰਦਾਸਪੁਰ, 27 ਜੂਨ 2023 – ਗੁਰਦਾਸਪੁਰ ਪਿੰਡ ਰਾਏਪੁਰ ਵਿਚ ਇਕ ਪ੍ਰੇਮਿਕਾ ਵੱਲੋਂ 5 ਲੱਖ ਰੁਪਏ ਵਾਪਸ ਨਾ ਕਰਨ ਤੇ ਪ੍ਰੇਮੀ ਵਲੌ ਆਪਣੀ ਹੀ ਪ੍ਰੇਮਿਕਾ ਦੇ ਘਰ ਪਹੁੰਚ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮਹਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਬਹਿਰਾਮਪੁਰ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਪੋਸਟਾਰਟਮ ਲਈ ਭੇਜ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਜਾਣਕਾਰੀ ਦਿੰਦੇ ਮੌਕੇ ਥਾਣਾ ਮੁਖੀ ਬਹਿਰਾਮਪੁਰ ਸਾਹਿਲ ਚੌਧਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਪਿੰਡ ਰਾਏਪੁਰ ਵਿਖੇ ਇਕ ਘਰ ਵਿਚ ਇੱਕ ਵਿਅਕਤੀ ਵੱਲੋਂ ਆਤਮ-ਹੱਤਿਆ ਕਰ ਲਈ ਗਈ ਹੈ। ਜਦ ਮੋਕੇ ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮਿ੍ਤਕ ਬਲਵਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਐਬਲਖੈਰ (ਗੁਰਦਾਸਪੁਰ) ਦੇ ਬਲਜੀਤ ਕੌਰ ਵਾਸੀ ਰਾਏਪੁਰ ਨਾਲ ਨਾਜਾਇਜ਼ ਸਬੰਧ ਸਨ।
ਉਸ ਨੇ ਮ੍ਰਿਤਕ ਬਲਵਿੰਦਰ ਕੋਲੋਂ 5 ਲੱਖ ਰੁਪਏ ਉਧਾਰ ਵੀ ਲਏ ਹੋਏ ਸਨ ਪਰ ਵਾਰ- ਵਾਰ ਮੰਗਣ ਤੇ ਵਾਪਸ ਨਹੀਂ ਸੀ ਕਰ ਰਹੀ, ਜਿਸ ਕਾਰਨ ਬਲਵਿੰਦਰ ਵੱਲੋਂ ਉਸ ਦੇ ਘਰ ਪਹੁੰਚ ਕੇ ਜ਼ਹਿਰ ਖਾ ਕੇ ਆਤਮ-ਹੱਤਿਆ ਕਰ ਲਈ ਗਈ ਹੈ। ਪੁਲਿਸ ਵੱਲੋਂ ਦੋਸ਼ੀ ਬਲਜੀਤ ਕੌਰ ਖਿਲਾਫ ਮਾਮਲਾ ਦਰਜ ਕਰਕੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਔਰਤ ਦੀ ਗਿਰਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।