ਲੁਧਿਆਣਾ ‘ਚ ਧਾਗਾ ਮਿੱਲ ਵਿੱਚ 2 ਸਿਲੰਡਰ ਹੋਏ ਬਲਾਸਟ: ਧਮਾਕਿਆਂ ਨਾਲ ਦਹਿਲਿਆ ਪੂਰਾ ਇਲਾਕਾ

  • ਗੈਸ ਲੀਕ ਹੋਣ ਤੋਂ ਬਾਅਦ ਗੋਦਾਮ ‘ਚ ਲੱਗੀ ਭਿਆਨਕ ਅੱਗ

ਲੁਧਿਆਣਾ, 4 ਜਨਵਰੀ 2023 – ਲੁਧਿਆਣਾ ‘ਚ ਵੀਰਵਾਰ ਸਵੇਰੇ ਟਿੱਬਾ ਰੋਡ ਸੰਧੂ ਕਾਲੋਨੀ ‘ਤੇ ਧਾਗੇ ਦੇ ਗੋਦਾਮ ‘ਚ ਦੋ ਸਿਲੰਡਰ ਫਟ ਗਏ। ਸਿਲੰਡਰਾਂ ਦੇ ਧਮਾਕੇ ਨਾਲ ਪੂਰਾ ਇਲਾਕਾ ਹਿੱਲ ਗਿਆ ਹੈ। ਅੱਗ ਲੱਗਣ ਤੋਂ ਤੁਰੰਤ ਬਾਅਦ ਧਾਗਾ ਮਿੱਲ ਦੇ ਗੋਦਾਮ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ। ਖੁਸ਼ਕਿਸਮਤੀ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਹੀਆਂ ਹਨ। ਲੋਕਾਂ ਨੇ ਖੁਦ ਹੀ ਅੱਗ ਬੁਝਾਉਣ ਲਈ ਪਾਣੀ ਦਾ ਛਿੜਕਾਅ ਕੀਤਾ।

ਘਟਨਾ ਵਾਲੀ ਥਾਂ ਦੇ ਨੇੜੇ ਰਹਿੰਦੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਸੁੰਦਰ ਨਗਰ ਫਾਇਰ ਸਟੇਸ਼ਨ ਤੋਂ ਕੁੱਲ 3 ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ ਹਨ। ਧਾਗੇ ਦੇ ਗੋਦਾਮ ਵਿੱਚ ਅੱਗ ਲੱਗਣ ਤੋਂ ਤੁਰੰਤ ਬਾਅਦ ਆਸਪਾਸ ਦੀਆਂ ਇਮਾਰਤਾਂ ਦੇ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਧਾਗਾ ਮਿੱਲ ਦਾ ਸਾਰਾ ਸਟਾਕ ਸੁਆਹ ਹੋ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੰਦੇ ਭਾਰਤ ਐਕਸਪ੍ਰੈਸ ਕਟੜਾ ਤੋਂ ਨਵੀਂ ਦਿੱਲੀ ਤੱਕ ਚੱਲੇਗੀ, 8 ਘੰਟਿਆਂ ਵਿੱਚ ਕਰੇਗੀ 655 ਕਿਲੋਮੀਟਰ ਦਾ ਸਫਰ

ਪਟਿਆਲਾ ਦੇ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼, ਸ਼ਰਾਬੀ ਵਿਅਕਤੀ ਨਿਸ਼ਾਨ ਸਾਹਿਬ ਕੋਲ ਪਹੁੰਚਿਆ