ਲੁਧਿਆਣਾ ‘ਚ ਨਗ+ਨ ਹਾਲਤ ‘ਚ ਮਿਲੀ ਔਰਤ ਦੀ ਲਾ+ਸ਼, ਚਿਹਰਾ ਬੁਰੀ ਤਰ੍ਹਾਂ ਹੋਇਆ ਹੈ ਸੜਿਆ

  • ਚਾਦਰ ਵਿੱਚ ਲਪੇਟ ਕੇ ਸੜਕ ਕਿਨਾਰੇ ਸੁੱਟਿਆ

ਲੁਧਿਆਣਾ, 31 ਜਨਵਰੀ 2024 – ਲੁਧਿਆਣਾ ਦੇ ਲਾਡੋਵਾਲ ਤੋਂ ਸਾਊਥ ਸਿਟੀ ਨੂੰ ਜਾਂਦੇ ਰਸਤੇ ‘ਤੇ ਦੇਰ ਸ਼ਾਮ ਚਾਦਰ ‘ਚ ਲਪੇਟੀ ਇਕ ਔਰਤ ਦੀ ਨਗਨ ਹਾਲਤ ‘ਚ ਲਾਸ਼ ਮਿਲੀ ਹੈ। ਔਰਤ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਸੜਿਆ ਹੋਇਆ ਹੈ। ਪੱਟ ਤੋਂ ਲੈ ਕੇ ਛਾਤੀ ਤੱਕ ਸਰੀਰ ‘ਤੇ ਸਿਰਫ਼ ਅੰਡਰਗਾਰਮੈਂਟ ਹਨ। ਕੱਪੜੇ ਨਾ ਹੋਣ ਕਾਰਨ ਅਤੇ ਚਿਹਰਾ ਸੜ ਜਾਣ ਕਾਰਨ ਆਸਪਾਸ ਦੇ ਇਲਾਕਿਆਂ ਵਿੱਚ ਵੀ ਸਨਸਨੀ ਫੈਲ ਗਈ ਹੈ। ਔਰਤ ਦੀ ਉਮਰ ਕਰੀਬ 25 ਸਾਲ ਜਾਪਦੀ ਹੈ।

ਜਦੋਂ ਸੜਕ ਤੋਂ ਲੰਘ ਰਹੇ ਇੱਕ ਰਾਹਗੀਰ ਨੇ ਔਰਤ ਨੂੰ ਚਾਦਰ ਵਿੱਚ ਲਪੇਟਿਆ ਹੋਇਆ ਦੇਖਿਆ ਤਾਂ ਉਸ ਨੇ ਤੁਰੰਤ ਨੇੜਲੇ ਪਿੰਡ ਬੱਗਾ ਕਲਾਂ ਦੇ ਸਰਪੰਚ ਨੂੰ ਸੂਚਨਾ ਦਿੱਤੀ। ਆਸਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਇਸ ਮਗਰੋਂ ਥਾਣਾ ਲਾਡੋਵਾਲ ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਲਾਸ਼ ਦੀ ਸ਼ਨਾਖਤ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਔਰਤ ਦੀ ਪਹਿਚਾਣ ਨਹੀਂ ਹੋ ਸਕੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਸ਼ਨਾਖਤ ਲਈ ਦੇਰ ਰਾਤ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਹੈ।

ਥਾਣਾ ਲਾਡੋਵਾਲ ਦੇ ਐਸਐਚਓ ਲਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨੇੜਲੇ ਪਿੰਡ ਦੇ ਸਰਪੰਚ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਸਾਊਥ ਸਿਟੀ ਪੁਲ ’ਤੇ ਚਾਦਰ ਵਿੱਚ ਲਪੇਟੀ ਇੱਕ ਔਰਤ ਦੀ ਲਾਸ਼ ਪਈ ਹੈ। ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਦੇਖਿਆ ਕਿ ਔਰਤ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਸੜਿਆ ਹੋਇਆ ਸੀ। ਉਸ ਦੇ ਪੱਟਾਂ ਤੋਂ ਲੈ ਕੇ ਛਾਤੀ ਤੱਕ ਕੱਪੜੇ ਵੀ ਨਹੀਂ ਹਨ।

ਫਿਲਹਾਲ ਮਾਮਲਾ ਸ਼ੱਕੀ ਬਣਿਆ ਹੋਇਆ ਹੈ। ਘਟਨਾ ਵਾਲੀ ਥਾਂ ਤੋਂ ਕੁਝ ਸੁਰਾਗ ਫੋਰੈਂਸਿਕ ਜਾਂਚ ਲਈ ਭੇਜੇ ਜਾਣਗੇ। ਆਸਪਾਸ ਦੇ ਸੀਸੀਟੀਵੀ ਵੀ ਚੈੱਕ ਕੀਤੇ ਜਾ ਰਹੇ ਹਨ। ਲਾਸ਼ ਦੀ ਹਾਲਤ ਤੋਂ ਲੱਗਦਾ ਹੈ ਕਿ ਔਰਤ ਦੇ ਸਰੀਰ ‘ਤੇ ਵੀ ਕੋਈ ਪਦਾਰਥ ਪਾਇਆ ਗਿਆ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਤਾਂ ਜੋ ਉਸ ਦਾ ਪਤਾ ਲੱਗ ਸਕੇ। ਪੁਲਿਸ ਇਸ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁਅੱਤਲ AIG ਮਾਲਵਿੰਦਰ ਖ਼ਿਲਾਫ਼ ਨਵੀਂ FIR ਦਰਜ: ਅਫਸਰਾਂ ਨੂੰ ਬਲੈਕਮੇਲ ਕਰਨ ਦੇ ਨੇ ਦੋਸ਼

ਜਲੰਧਰ ‘ਚ ਭਿਆਨਕ ਹਾਦਸਾ, ਅੰਮ੍ਰਿਤਸਰ ਹਾਈਵੇਅ ‘ਤੇ ਔਡੀ ਨੇ ਈ-ਰਿਕਸ਼ਾ ਸਵਾਰ ਲੋਕਾਂ ਨੂੰ ਕੁਚਲਿਆ, 3 ਦੀ ਮੌ+ਤ