ਲੁਧਿਆਣਾ ਜ਼ਿਮਨੀ ਚੋਣ: ਭਾਜਪਾ ਨੇ ਖਿੱਚੀ ਤਿਆਰੀ, 8 ਸੰਭਾਵੀ ਉਮੀਦਵਾਰਾਂ ਦੀ ਸੂਚੀ ਕੀਤੀ ਤਿਆਰ

ਚੰਡੀਗੜ੍ਹ, 26 ਅਪ੍ਰੈਲ 2025 – ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਆਗਾਮੀ ਜ਼ਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੰਭਾਵੀ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ। ਪਾਰਟੀ ਨੇ ਜ਼ਮੀਨੀ ਹਕੀਕਤਾਂ ਅਤੇ ਵੋਟਰਾਂ ਦੀ ਨਬਜ਼ ਨੂੰ ਸਮਝਦਿਆਂ ਜੇਤੂ ਰਣਨੀਤੀ ਦੇ ਨਾਲ ਆਪਣੇ ਉਮੀਦਵਾਰ ਦਾ ਐਲਾਨ ਕਰਨ ਦੀ ਤਿਆਰੀ ਕਰ ਲਈ ਹੈ। ਚੰਡੀਗੜ੍ਹ ਵਿੱਚ 22 ਅਪ੍ਰੈਲ ਨੂੰ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਭਾਜਪਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਨਤਾ ਦੀ ਪਸੰਦ ਨੂੰ ਪਹਿਲ ਦਿੱਤੀ ਜਾਵੇ। ਉੱਚ-ਪੱਧਰੀ ਵਿਚਾਰ-ਵਟਾਂਦਰੇ ਤੋਂ ਬਾਅਦ ਪਹਿਲਾਂ 12 ਸੰਭਾਵੀ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਗਈ, ਜਿਸ ਨੂੰ ਹੁਣ ਸੁੰਗੜਾ ਕੇ 8 ਨਾਵਾਂ ‘ਤੇ ਕੇਂਦਰਿਤ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਅਮਰਜੀਤ ਸਿੰਘ ਟਿੱਕਾ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ।

ਸੂਤਰਾਂ ਅਨੁਸਾਰ ਅਮਰਜੀਤ ਟਿੱਕਾ ਨੂੰ ਹਲਕੇ ਵਿੱਚ ਸਰਗਰਮ ਅਤੇ ਵੋਟਰਾਂ ਨਾਲ ਸਿੱਧੇ ਸੰਪਰਕ ਵਾਲੇ ਆਗੂ ਵਜੋਂ ਵੇਖਿਆ ਜਾ ਰਿਹਾ ਹੈ। ਉਨ੍ਹਾਂ ਦਾ ਸਾਫ਼-ਸੁਥਰਾ ਅਕਸ ਅਤੇ ਰਾਸ਼ਟਰੀ ਪੱਧਰ ਦੀ ਪਛਾਣ ਉਨ੍ਹਾਂ ਨੂੰ ਮਜ਼ਬੂਤ ਦਾਅਵੇਦਾਰ ਬਣਾਉਂਦੀ ਹੈ। ਸੂਚੀ ਵਿੱਚ ਹੋਰ ਨਾਵਾਂ ਵਿੱਚ ਬਿਕਰਮ ਸਿੰਘ ਸਿੱਧੂ, ਅਮਰੀਕ ਸਿੰਘ ਅਦਲੀਵਾਲ, ਰਾਸ਼ੀ ਅਗਰਵਾਲ, ਰੇਣੂ ਥਾਪਰ, ਅਨੀਲ ਸਰੀਨ, ਜੀਵਨ ਗੁਪਤਾ, ਹਰਕੇਸ਼ ਮਿੱਤਲ ਅਤੇ ਸੰਜੇ ਮਹਿੰਦਰੂ (ਬੰਪੀ) ਸ਼ਾਮਲ ਹਨ। ਭਾਜਪਾ ਨੇ ਅਜੇ ਅਧਿਕਾਰਤ ਤੌਰ ‘ਤੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ ਪਾਰਟੀ ਦੀਆਂ ਤੇਜ਼ ਗਤੀਵਿਧੀਆਂ ਤੋਂ ਸੰਕੇਤ ਮਿਲਦੇ ਹਨ ਕਿ ਅਗਲੇ ਦੋ-ਤਿੰਨ ਦਿਨਾਂ ਵਿੱਚ ਫ਼ੈਸਲਾ ਹੋ ਸਕਦਾ ਹੈ।

ਕੇਂਦਰੀ ਮੰਤਰੀ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀਆਂ ਗਤੀਵਿਧੀਆਂ ਵੀ ਹਲਕੇ ਵਿੱਚ ਵਧੀਆਂ ਹਨ। ਬਿੱਟੂ ਨੇ ਇਸ ਸੀਟ ਨੂੰ ਜਿੱਤ ਕੇ ਪੰਜਾਬ ਵਿੱਚ ਭਾਜਪਾ ਦੀ ਮਜ਼ਬੂਤੀ ਦਾ ਸੰਦੇਸ਼ ਦੇਣ ਦੀ ਇੱਛਾ ਜ਼ਾਹਿਰ ਕੀਤੀ ਹੈ। ਉਨ੍ਹਾਂ ਦੀ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਣੀ ਨਾਲ ਵੀ ਚਰਚਾ ਹੋਈ ਹੈ, ਜੋ ਇਸ ਜ਼ਿਮਨੀ ਚੋਣ ‘ਤੇ ਨਜ਼ਰ ਰੱਖ ਰਹੇ ਹਨ।
ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕਾ ਉਦਯੋਗਿਕ, ਮੱਧ ਵਰਗ ਅਤੇ ਵਪਾਰੀ ਵਰਗ ਦੇ ਨਾਲ-ਨਾਲ ਸਿੱਖ ਵਸੋਂ (43%) ਦੀ ਵੱਡੀ ਮੌਜੂਦਗੀ ਲਈ ਜਾਣਿਆ ਜਾਂਦਾ ਹੈ। ਹਲਕੇ ਵਿੱਚ 1984 ਦੇ ਦੰਗਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਵੀ ਮਹੱਤਵਪੂਰਨ ਸੰਖਿਆ ਹੈ। ਲੋਕ ਸਭਾ ਚੋਣਾਂ 2024 ਵਿੱਚ ਸ੍ਰੀ ਬਿੱਟੂ ਨੇ ਇਸ ਹਲਕੇ ਤੋਂ 18,000 ਵੋਟਾਂ ਦੀ ਲੀਡ ਹਾਸਲ ਕੀਤੀ ਸੀ, ਜੋ ਭਾਜਪਾ ਦੇ ਵਧ ਰਹੇ ਪ੍ਰਭਾਵ ਨੂੰ ਦਰਸਾਉਂਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਭਾਜਪਾ ਦੇ ਇਸ ਵੱਡੇ ਆਗੂ ਨੇ ਅਚਾਨਕ ਦਿੱਤਾ ਅਸਤੀਫ਼ਾ, ਪੜ੍ਹੋ ਵੇਰਵਾ

ਪੰਜਾਬ ਸਰਕਾਰ ਵੱਲੋਂ 4 ਡਾਕਟਰ ਨੌਕਰੀ ਤੋਂ ਬਰਖਾਸਤ