ਲੁਧਿਆਣਾ ਕੋਰਟ ਕੰਪਲੈਕਸ ਬੰਬ ਧਮਾਕਾ ਮਾਮਲਾ: ਰੋਡੇ ਅਤੇ ਹੈਪੀ ਮਲੇਸ਼ੀਆ ਖਿਲਾਫ ਚਾਰਜਸ਼ੀਟ ਦਾਖ਼ਲ

  • ਲਖਬੀਰ ਸਿੰਘ ਰੋਡੇ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਖਿਲਾਫ NIA ਨੇ ਕੋਰਟ ‘ਚ ਚਾਰਜਸ਼ੀਟ ਕੀਤੀ ਦਾਖ਼ਲ
  • 23 ਦਸੰਬਰ 2021 ਨੂੰ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਅੰਦਰ ਹੋਇਆ ਸੀ ਧਮਾਕਾ,
  • 6 ਦੇ ਕਰੀਬ ਹੋਏ ਸੀ ਜ਼ਖਮੀ, ਜਦਕਿ ਬੰਬ ਲਗਾਉਣ ਵਾਲੇ ਦੀ ਹੋ ਗਈ ਸੀ ਮੌ+ਤ

ਲੁਧਿਆਣਾ, 31 ਮਈ 2023 – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਲੁਧਿਆਣਾ ਕੋਰਟ ਕੰਪਲੈਕਸ ਬੰਬ ਬਲਾਸਟ ਮਾਮਲੇ ‘ਚ 2 ਦੋਸ਼ੀਆਂ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਇਨ੍ਹਾਂ ਦੋ ਵਿਅਕਤੀਆਂ ਵਿੱਚੋਂ ਇੱਕ ਲਖਬੀਰ ਸਿੰਘ ਰੋਡੇ ਜੋ ਕਿ ਮੋਗਾ ਦਾ ਰਹਿਣ ਵਾਲਾ ਹੈ ਅਤੇ ਪਾਕਿਸਤਾਨ ਵਿੱਚ ਲੁਕਿਆ ਹੋਇਆ ਅੱਤਵਾਦੀ ਹੈ। ਦੂਜਾ ਅੰਮ੍ਰਿਤਸਰ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਹੈ, ਜਿਸ ਨੂੰ ਦਸੰਬਰ 2022 ਵਿਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਦਰਅਸਲ, 23 ਦਸੰਬਰ 2021 ਨੂੰ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਅੰਦਰ ਧਮਾਕਾ ਹੋਇਆ ਸੀ। ਜਿਸ ‘ਚ 6 ਦੇ ਕਰੀਬ ਜ਼ਖਮੀ ਹੋ ਗਏ, ਜਦਕਿ ਬੰਬ ਲਗਾਉਣ ਵਾਲੇ ਇਕ ਵਿਅਕਤੀ ਦੀ ਮੌਤ ਹੋ ਗਈ। ਚਾਰਜਸ਼ੀਟ ‘ਚ ਲਖਬੀਰ ਰੋਡੇ ‘ਤੇ ਪਾਕਿਸਤਾਨ ‘ਚ ਬੈਠ ਕੇ ਪੰਜਾਬ ‘ਚ ਬੰਬ ਧਮਾਕੇ ਕਰਨ ਲਈ ਸਰਹੱਦ ਪਾਰ ਤੋਂ ਆਈਈਡੀ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਹ ਪਾਬੰਦੀਸ਼ੁਦਾ ਜਥੇਬੰਦੀਆਂ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ਦਾ ਮੁਖੀ ਹੈ।

ਇਸ ਦੇ ਨਾਲ ਹੀ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ‘ਤੇ ਪਾਕਿਸਤਾਨੀ ਸਮੱਗਲਰਾਂ ਦੀ ਮਦਦ ਨਾਲ ਡਰੋਨ ਰਾਹੀਂ ਖੇਪ ਭਾਰਤ ਪਹੁੰਚਾਉਣ ਦਾ ਦੋਸ਼ ਹੈ। ਭਾਰਤ ਵਿੱਚ ਵੀ ਹੈਪੀ ਨੇ ਆਪਣੇ ਸਾਥੀਆਂ ਅਤੇ ਪਾਕਿ ਸਮੱਗਲਰਾਂ ਦੀ ਮਦਦ ਲਈ ਸੀ।

ਐਨਆਈਏ ਵੱਲੋਂ ਪੰਜਾਬ ਦੀ ਵਿਸ਼ੇਸ਼ ਅਦਾਲਤ ਮੋਹਾਲੀ ਵਿੱਚ ਦਾਇਰ ਚਾਰਜਸ਼ੀਟ ਵਿੱਚ ਦੋਵਾਂ ਖ਼ਿਲਾਫ਼ ਵਿਸਫੋਟਕ ਪਦਾਰਥ ਐਕਟ ਅਤੇ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਰੋਕੂ ਐਕਟ 1984 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਾਏ ਗਏ ਸਨ। ਐਨਆਈਏ ਵੱਲੋਂ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਕਿ ਧਮਾਕਾ ਇੱਕ ਆਈਈਡੀ ਧਮਾਕਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

CM ਮਾਨ ਵੱਲੋਂ ਸਾਬਕਾ CM ਚੰਨੀ ਨੂੰ ਦਿੱਤੀ ਡੈੱਡਲਾਈਨ ਅੱਜ ਖਤਮ: ਮਾਨ ਅੱਜ ਚੰਨੀ ਖਿਲਾਫ ਦੇਣਗੇ ਭ੍ਰਿਸ਼ਟਾਚਾਰ ਦੇ ਸਬੂਤ

SGPC ਚੋਣਾਂ ਦਾ ਵੱਜਿਆ ਬਿਗਲ: ਵੋਟਰ ਸੂਚੀਆਂ ਅਪਡੇਟ ਕਰਨ ਦੇ ਨਿਰਦੇਸ਼ ਜਾਰੀ