ਲੁਧਿਆਣਾ ਡਕੈਤੀ ਮਾਮਲਾ: 6.96 ਕਰੋੜ ਬਰਾਮਦ, 1.53 ਕਰੋੜ ਕਿੱਥੇ ਗਏ ? ਕੰਪਨੀ ਦਾ ਦਾਅਵਾ- ਲੁੱਟ ਦੀ ਰਕਮ 8.49 ਕਰੋੜ ਸੀ

ਲੁਧਿਆਣਾ, 21 ਜੂਨ 2023 – ਲੁਧਿਆਣਾ 8.49 ਕਰੋੜ ਦੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਹੁਣ ਤੱਕ ਮਾਸਟਰ ਮਾਈਂਡ ਮਨਦੀਪ ਮੋਨਾ ਸਮੇਤ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਮੁਲਜ਼ਮਾਂ ਕੋਲੋਂ ਹੁਣ ਤੱਕ 6.96 ਕਰੋੜ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ। ਬਾਕੀ 1.53 ਕਰੋੜ ਕਿੱਥੇ ਹਨ, ਰਿਮਾਂਡ ਦੌਰਾਨ ਮੁਲਜ਼ਮਾਂ ਨੇ ਇਸ ਦੇ ਭੇਦ ਨਹੀਂ ਖੋਲ੍ਹੇ।

ਐਫਆਈਆਰ ਮੁਤਾਬਕ ਸੀਐਮਐਸ ਕੰਪਨੀ ਦੇ ਮੈਨੇਜਰ ਨੇ 8.49 ਕਰੋੜ ਰੁਪਏ ਲੁੱਟਣ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲੀਸ ਪੁੱਛਗਿੱਛ ਦੌਰਾਨ ਮੁਲਜ਼ਮ ਮਨਜਿੰਦਰ ਮਨੀ ਨੇ ਖੁਲਾਸਾ ਕੀਤਾ ਹੈ ਕਿ ਕੰਪਨੀ ਨੇ ਕੁਝ ਸਮਾਂ ਪਹਿਲਾਂ ਇੱਕ ਬੈਂਕ ਵਿੱਚ 51 ਲੱਖ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਕਰਵਾਈ ਸੀ। ਇਸ ਤੋਂ ਬਾਅਦ ਬੈਂਕ ਨੇ ਪੈਸੇ ਵਾਪਸ ਨਹੀਂ ਕੀਤੇ।

ਇਸ ਤੋਂ ਇਲਾਵਾ ਲੱਖਾਂ ਦੀ ਨਕਦੀ ਵੀ ਹੈ ਜੋ ਕਿ ਫਟੇ ਹੋਏ ਨੋਟਾਂ ਦੀ ਹੈ। ਹੁਣ ਕੰਪਨੀ ਉਹ ਪੈਸਾ ਵੀ ਉਸ ਦੇ ਸਿਰ ਹੀ ਨਾ ਪਾ ਰਹੀ ਹੋਵੇ। ਇਸ ਲਈ ਕੰਪਨੀ ਵੱਲੋਂ ਜੋ ਰਕਮ ਦੱਸੀ ਗਈ ਹੈ, ਤਾਂ ਫੇਰ ਲੁੱਟ ਦੀ ਕੁੱਲ ਰਕਮ ਦੀ ਜਾਂਚ ਹੋਣੀ ਚਾਹੀਦੀ ਹੈ। ਅਜਿਹਾ ਇਸ ਲਈ ਕਿਉਂਕਿ ਇਸ ਤੋਂ ਪਹਿਲਾਂ ਕੰਪਨੀ ਨੇ 11 ਕਰੋੜ ਰੁਪਏ ਲੁੱਟਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਕੰਪਨੀ ਨੇ 6 ਕਰੋੜ ਅਤੇ ਆਖਰਕਾਰ 8.49 ਕਰੋੜ ਰੁਪਏ ਲੁੱਟਣ ਦਾ ਦਾਅਵਾ ਕੀਤਾ।

ਪੁਲੀਸ ਕਮਿਸ਼ਨਰ ਸਿੱਧੂ ਨੇ ਇਸ ਮਾਮਲੇ ਵਿੱਚ 6 ਉੱਚ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਬਣਾਈ ਹੈ। ਇਹ ਅਧਿਕਾਰੀ ਤਕਨੀਕੀ ਜਾਂਚ ਤੋਂ ਬਾਅਦ ਕੰਪਨੀ ਅਧਿਕਾਰੀਆਂ ਤੋਂ ਪੁੱਛਗਿੱਛ ਕਰਨਗੇ ਤਾਂ ਜੋ ਅਸਲ ਲੁੱਟੀ ਰਕਮ ਦਾ ਪਤਾ ਲੱਗ ਸਕੇ। ਦੂਜੇ ਪਾਸੇ ਜੇਕਰ ਕੰਪਨੀ ਵੱਲੋਂ ਐਫਆਈਆਰ ਵਿੱਚ ਲਿਖੀ ਗਈ ਰਕਮ ਗਲਤ ਸਾਬਤ ਹੁੰਦੀ ਹੈ ਤਾਂ ਪੁਲੀਸ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰ ਸਕਦੀ ਹੈ।

ਸਿੱਧੂ ਨੇ ਦੱਸਿਆ ਸੀ ਕਿ ਹੁਣ ਤੱਕ ਪੁਲਿਸ ਦੋਸ਼ੀਆਂ ਨੂੰ ਫੜਨ ਲਈ 1 ਕਰੋੜ ਰੁਪਏ ਖਰਚ ਕਰ ਚੁੱਕੀ ਹੈ। ਇਹ ਲੁੱਟ ਦਾ ਪੈਸਾ ਕੰਪਨੀ ਦੀ ਲਾਪ੍ਰਵਾਹੀ ਕਾਰਨ ਹੋਇਆ ਹੈ। ਇਸ ਕਾਰਨ ਪੁਲੀਸ ਵੱਲੋਂ ਸਰਕਾਰ ਨਾਲ ਗੱਲਬਾਤ ਕਰਕੇ ਆਉਣ ਵਾਲਾ ਖਰਚਾ ਕੰਪਨੀ ਵੱਲੋਂ ਸਹਿਣ ਕੀਤਾ ਜਾਵੇਗਾ। ਕੁੱਲ ਰਕਮ ਦਾ ਪਤਾ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਲੱਗੇਗਾ।

ਲੁਧਿਆਣਾ ਤੋਂ ਇੱਕ ਇੰਸਪੈਕਟਰ ਸਮੇਤ ਪੁਲਿਸ ਟੀਮ ਨੂੰ ਹੇਮਕੁੰਟ ਸਾਹਿਬ ਭੇਜਿਆ ਗਿਆ। ਉੱਥੇ ਸਮੱਸਿਆ ਇਹ ਸੀ ਕਿ ਹਜ਼ਾਰਾਂ ਸ਼ਰਧਾਲੂਆਂ ਵਿੱਚੋਂ ਮਨਦੀਪ ਮੋਨਾ ਦੀ ਪਛਾਣ ਕਿਵੇਂ ਕੀਤੀ ਜਾਵੇ। ਇਸ ਦੇ ਲਈ ਪੁਲਿਸ ਨੂੰ ਇਹ ਵਿਚਾਰ ਆਇਆ ਹੈ। ਉਨ੍ਹਾਂ ਹੇਮਕੁੰਟ ਸਾਹਿਬ ਦੇ ਰਸਤੇ ‘ਤੇ ਫਰੂਟੀਆਂ ਦੇ ਜੂਸ ਨਾਲ ਫਲ-ਬਿਸਕੁਟਾਂ ਦਾ ਲੰਗਰ ਲਗਾਇਆ।

ਜਦੋਂ ਮੋਨਾ ਆਪਣੇ ਪਤੀ ਜਸਵਿੰਦਰ ਨਾਲ ਉਥੋਂ ਲੰਘੀ ਤਾਂ ਉਸ ਨੇ ਪੁਲਸ ਵਾਲਿਆਂ ਤੋਂ ਫਰੂਟੀ ਲੈ ਲਈ। ਜਦੋਂ ਉਸਨੇ ਫਰੂਟੀ ਪੀਣ ਲਈ ਮਾਸਕ ਹਟਾਇਆ ਤਾਂ ਉਸਦੀ ਪਛਾਣ ਹੋ ਗਈ। ਪੁਲਿਸ ਨੇ ਉਸਦੀ ਫੋਟੋ ਖਿੱਚ ਲਈ। ਉਸ ਦੀ ਪਛਾਣ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੁਰਦੁਆਰੇ ‘ਚ ਲੱਗੀ ਅੱਗ: ਫਾਇਰ ਬ੍ਰਿਗੇਡ ਨੇ ਬੁਝਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵੀ ਪਹੁੰਚਿਆ ਨੁਕਸਾਨ

ਬੇਟੇ ਦੀ ਬਰਸੀ ‘ਤੇ ਅਦਾਲਤ ਨੇ IAS ਸੰਜੇ ਪੋਪਲੀ ਨੂੰ ਦਿੱਤੀ ਰਾਹਤ, ਮਿਲੀ 6 ਦਿਨਾਂ ਦੀ ਜ਼ਮਾਨਤ