ਲੁਧਿਆਣਾ, 18 ਅਪ੍ਰੈਲ 2025 – ਅੱਜ ਮਿਤੀ 18.04.25 ਨੂੰ ਵਰਿੰਦਰ ਸਿੰਘ ਖੋਸਾ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਥ-ਡਵੀਜਨ ਦਾਖਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾ. ਅੰਕੁਰ ਗੁਪਤਾ ਆਈ.ਪੀ.ਐਸ ਐਸ.ਐਸ.ਪੀ.ਲੁਧਿਆਣਾ (ਦਿਹਾਤੀ) ਅਤੇ ਹਰਕਮਲ ਕੌਰ ਐਸ.ਪੀ (ਡੀ) ਲੁਧਿਆਣਾ (ਦਿਹਾਤੀ) ਦੇ ਦਿਸਾ ਨਿਰਦੇਸਾਂ ਅਨੁਸਾਰ ਨਸ਼ਾ ਵੇਚਣ ਵਾਲਿਆ ਤੇ ਕਾਰਵਾਈ ਕਰਦੇ ਹੋਏ ਜਤਿਨਦੀਪ ਸਿੰਘ ਪੁੱਤਰ ਪੁੱਤਰ ਹਰਜਿੰਦਰ ਸਿੰਘ ਵਾਸੀ ਗੁਰੂ ਨਾਨਕ ਨਗਰ, ਸ਼ਿਮਲਾਪੁਰੀ ਲੁਧਿਆਣਾ, ਮਨਦੀਪ ਸਿੰਘ ਪੁੱਤਰ ਅਸ਼ੋਕ ਕੁਮਾਰ ਉਰਫ ਕਿਸ਼ੋਰ ਸਿੰਘ ਪੁੱਤਰ ਬਚਨਾ ਰਾਮ ਵਾਸੀ ਜਲਾਲ ਪੱਤੀ ਦਾਖਾ ਜਿਲ੍ਹਾ ਲੁਧਿਆਣਾ ਦੇ ਖਿਲਾਫ ਮੁੱਕਦਮਾ ਨੰਬਰ 32 ਮਿਤੀ 17.04.2025 ਅ/ਧ 21,25-61-85 ਐਨ ਡੀ ਐਸ ਪੀ ਐਕਟ ਥਾਣਾ ਜੋਧਾਂ ਦਰਜ ਕਰਕੇ ਦੋਸ਼ੀਆਨ ਉਕਤਾਨ ਪਾਸੋ 50 ਗ੍ਰਾਮ ਹੈਰੋਇਨ ਅਤੇ ਇੱਕ ਮੋਟਰ ਸਾਈਕਲ ਨੰਬਰ PB-10-HL-6431 ਹੀਰੋ ਡੀਲੈਕਸ ਰੰਗ ਕਾਲਾ ਬ੍ਰਾਮਦ ਕੀਤਾ ਗਿਆ।
ਮੁਕੱਦਮਾ ਉਕਤ ਵਿੱਚ ਦੋਸ਼ੀਆਨ ਉਕਤਾਨ ਦੀ ਪੁੱਛਗਿੱਛ ਪਰ ਸੁਭਮ ਸੈਣੀ ਪੁੱਤਰ ਸੁਸ਼ੀਲ ਸੈਣੀ ਵਾਸੀ ਗਲੀ ਨੰਬਰ 02, ਬਸੰਤ ਨਗਰ ਲੋਹਾਰਾ ਜ਼ਿਲ੍ਹਾ ਲੁਧਿਆਣਾ ਨੂੰ ਨਾਮਜਦ ਕਰਕੇ ਮਿਤੀ 18.04.2025 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਦੋਸੀਆਨ ਨੂੰ ਅਦਾਲਤ ਪਾਸੋ ਪੁਲਿਸ ਰਿਮਾਂਡ ਹਾਸਲ ਕਰਕੇ ਜਿਥੋ ਇਹ ਨਸ਼ਾ (ਹੈਰੋਇਨ) ਲੈ ਕੇ ਆਉਂਦੇ ਹਨ ਦੇ ਬਾਰੇ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਨਸ਼ਾ ਸਮੱਗਲਰਾਂ ਬਾਰੇ ਪਤਾ ਕਰਕੇ ਮੁਕੰਦਮਾ ਉਕਤ ਵਿੱਚ ਨਾਮਜਦ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਜਿੰਨਾ ਨੇ ਅਜਿਹੇ ਮਾੜੇ ਵਿਰਤੀ ਵਾਲੇ ਵਿਆਕਤੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਅਜਿਹੀਆਂ ਹਰਕਤਾਂ ਤੋਂ ਬਾਜ ਆ ਜਾਣ, ਨਹੀਂ ਤਾਂ ਪੁਲਿਸ ਉਨਾਂ ਖਿਲਾਫ ਕਾਰਵਾਈ ਕਰਨ ਲਈ ਪੱਬਾਂ ਭਾਰ ਹੈ।
ਦੋਸ਼ੀ ਵਿਅਕਤੀਆਂ ਦਾ ਨਾਮ ਅਤੇ ਪੂਰਾ ਪਤਾ:-

- ਜਤਿਨਦੀਪ ਸਿੰਘ ਪੁੱਤਰ ਪੁੱਤਰ ਹਰਜਿੰਦਰ ਸਿੰਘ ਵਾਸੀ ਗੁਰੂ ਨਾਨਕ ਨਗਰ, ਸ਼ਿਮਲਾਪੁਰੀ ਲੁਧਿਆਣਾ
- ਮਨਦੀਪ ਸਿੰਘ ਪੁੱਤਰ ਅਸ਼ੋਕ ਕੁਮਾਰ ਉਰਫ ਕਿਸ਼ੋਰ ਸਿੰਘ ਪੁੱਤਰ ਬਚਨਾ ਰਾਮ ਵਾਸੀ ਜਲਾਲ ਪੱਤੀ ਦਾਖਾ
- ਨਾਮਜਦ ਦੋਸ਼ੀ ਸੁਭਮ ਸੈਣੀ ਪੁੱਤਰ ਸੁਸ਼ੀਲ ਸੈਣੀ ਵਾਸੀ ਗਲੀ ਨੰਬਰ 02, ਬਸੰਤ ਨਗਰ ਲੋਹਾਰਾ ਜਿਲਾ ਲੁਧਿਆਣਾ
ਮੁਕੱਦਮਾ ਨੰਬਰ 32 ਮਿਤੀ 17.04.2025 ਅ/ਧ 21,25-61-85 ਐਨ ਡੀ ਐਸ ਪੀ ਐਕਟ ਥਾਣਾ ਜੋਧਾਂ
ਬ੍ਰਾਮਦਗੀ :- 50 ਗ੍ਰਾਮ ਹੈਰੋਇਨ + ਇੱਕ ਮੋਟਰ ਸਾਈਕਲ ਨੰਬਰ PB-10-HI.-6431 ਹੀਰੋ ਡੀਲੈਕਸ ਰੰਗ ਕਾਲਾ
ਪਿਛੋਕੜ ਰਿਕਾਰਡ
ਮਨਦੀਪ ਸਿੰਘ ਪੁੱਤਰ ਅਸ਼ੋਕ ਕੁਮਾਰ ਪਰ ਪਹਿਲਾ ਦਰਜ ਮੁਕੱਦਮੇ
- ਮੁਕੱਦਮਾ ਨੰਬਰ 20/18.2.2022 ਅ/ਧ 379,411 ਥਾਣਾ ਲਾਡੋਵਾਲ ਜ਼ਿਲ੍ਹਾ ਲੁਧਿਆਣਾ
ਜਤਿਨਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਪਰ ਪਹਿਲਾ ਦਰਜ ਮੁਕੱਦਮੇ
ਕੋਈ ਨਹੀ
ਨਾਮਜਦ ਦੋਸ਼ੀ ਸੁਭਮ ਸੈਣੀ ਪੁੱਤਰ ਸ਼ੁਸ਼ੀਲ ਸੈਣੀ ਪਰ ਪਹਿਲਾ ਦਰਜ ਮੁਕੱਦਮੇ
ਕੋਈ ਨਹੀ
