- DGP ਪੰਜਾਬ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ,
- ਕ+ਤ+ਲ ਨੂੰ ਹਾਦਸਾ ਦਿਖਾਉਣਾ ਚਾਹੁੰਦੇ ਸਨ ਕਾ+ਤਲ,
- ਸਬੂਤ ਨਸ਼ਟ ਕਰਨ ਅਤੇ ਲਾ+ਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ
ਲੁਧਿਆਣਾ, 8 ਜੁਲਾਈ 2023 – ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਨੇ ਤੀਹਰੇ ਕਤਲ ਕਾਂਡ ਨੂੰ ਸੁਲਝਾ ਲਿਆ ਹੈ। ਜ਼ਿਲ੍ਹਾ ਪੁਲੀਸ ਨੇ ਸਲੇਮ ਟਾਬਰੀ ਸਥਿਤ ਨਿਊ ਜਨਕਪੁਰੀ ਵਿੱਚ ਤੀਹਰੇ ਕਤਲ ਕਾਂਡ ਨੂੰ ਸਿਰਫ 12 ਘੰਟਿਆਂ ਵਿੱਚ ਹੀ ਸੁਲਝਾ ਲਿਆ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਮਰਨ ਵਾਲਿਆਂ ਵਿੱਚ ਬਜ਼ੁਰਗ ਚਮਨ ਲਾਲ, ਸੁਰਿੰਦਰ ਕੌਰ ਅਤੇ ਬਚਨ ਕੌਰ ਸ਼ਾਮਲ ਸਨ।
ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਲਿਖਿਆ ਕਿ ਪੁਲੀਸ ਨੇ ਤਿੰਨਾਂ ਕਤਲਾਂ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਤਲਾਂ ਨੇ ਸਬੂਤਾਂ ਨੂੰ ਨਸ਼ਟ ਕਰਨ ਅਤੇ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਕਾਤਲਾਂ ਨੇ ਤਿੰਨੋਂ ਕਤਲਾਂ ਨੂੰ ਹਾਦਸੇ ਵਜੋਂ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਕਾਤਲ ਕੋਈ ਬਾਹਰੀ ਨਹੀਂ ਸਗੋਂ ਮ੍ਰਿਤਕਾਂ ਦਾ ਗੁਆਂਢੀ ਹੈ। ਜਿਸ ਬਾਰੇ ਪੁਲਿਸ ਅੱਜ ਖੁਲਾਸਾ ਕਰੇਗੀ।
ਕਤਲ ਹੋਏ ਪਰਿਵਾਰ ਦਾ ਕੁਝ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਇਸੇ ਰੰਜਿਸ਼ ਵਿੱਚ ਗੁਆਂਢੀਆਂ ਨੇ ਘਰ ਵਿੱਚ ਵੜ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਘਰ ਲੁੱਟਣਾ ਵੀ ਚਾਹੁੰਦੇ ਸੀ।
ਦੱਸ ਦੇਈਏ ਕਿ ਸ਼ੁੱਕਰਵਾਰ ਸਵੇਰੇ ਜਦੋਂ ਦੁੱਧ ਦੇਣ ਆਏ ਵਿਅਕਤੀ ਨੇ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਇਲਾਕੇ ‘ਚ ਰੌਲਾ ਪੈ ਗਿਆ। ਜਦੋਂ ਲੋਕਾਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ ਤਾਂ ਬੈੱਡ ‘ਤੇ 2 ਔਰਤਾਂ ਦੀਆਂ ਲਾਸ਼ਾਂ ਪਈਆਂ ਸਨ ਅਤੇ ਇਕ ਵਿਅਕਤੀ ਦੀ ਲਾਸ਼ ਜ਼ਮੀਨ ‘ਤੇ ਪਈ ਸੀ।
ਪੁਲਿਸ ਨੂੰ ਇਸ ਕਤਲ ਕਾਂਡ ਦੀ ਸ਼ੁਰੂਆਤ ਵਿੱਚ ਹੀ ਲੀਡ ਮਿਲ ਗਈ ਸੀ। ਪੁਲਿਸ ਨੂੰ ਗੁਆਂਢੀਆਂ ‘ਤੇ ਪਹਿਲਾਂ ਹੀ ਸ਼ੱਕ ਸੀ ਕਿਉਂਕਿ ਮ੍ਰਿਤਕ ਦੇ ਘਰ ਦੀ ਛੱਤ ਦੀਆਂ ਕੰਧਾਂ ਛੋਟੀਆਂ ਹੋਣ ਕਾਰਨ ਕੋਈ ਵੀ ਅੰਦਰ ਵੜ ਸਕਦਾ ਸੀ। ਇਸ ਕਾਰਨ ਪੁਲਸ ਨੂੰ ਮੁੱਢਲੀ ਜਾਂਚ ‘ਚ ਹੀ ਗੁਆਂਢੀਆਂ ‘ਤੇ ਸ਼ੱਕ ਹੋ ਰਿਹਾ ਸੀ।
ਕਾਤਲਾਂ ਨੇ ਇਸ ਕਤਲੇਆਮ ਨੂੰ ਹਾਦਸਾ ਬਣਾਉਣ ਦੀ ਸਾਜ਼ਿਸ਼ ਰਚੀ ਸੀ। ਉਸ ਨੇ ਘਰੇਲੂ ਗੈਸ ਸਿਲੰਡਰ ਨੂੰ ਘਰ ਦੇ ਅੰਦਰ ਹੀ ਖੁੱਲ੍ਹਾ ਛੱਡ ਦਿੱਤਾ ਅਤੇ ਧੂਪ ਲਾਈ ਗਈ ਸੀ। ਉਨ੍ਹਾਂ ਦੀ ਸਾਜ਼ਿਸ਼ ਸੀ ਕਿ ਗੈਸ ਲੀਕ ਹੋਣ ਤੋਂ ਬਾਅਦ ਧੂਪ ਸਟਿਕ ਨਾਲ ਅੱਗ ਲੱਗ ਜਾਵੇਗੀ ਅਤੇ ਧਮਾਕੇ ਤੋਂ ਬਾਅਦ ਘਰ ਨੂੰ ਅੱਗ ਲੱਗ ਜਾਵੇਗੀ। ਜਿਸ ਵਿੱਚ ਤਿੰਨਾਂ ਦੀਆਂ ਲਾਸ਼ਾਂ ਸੜ ਜਾਣਗੀਆਂ ਤਾਂ ਇਹ ਕਤਲ ਨਹੀਂ ਬਲਕਿ ਇੱਕ ਹਾਦਸਾ ਲੱਗੇਗਾ। ਹਾਲਾਂਕਿ ਗੈਸ ਲੀਕ ਹੋਣ ਕਾਰਨ ਧੂਪ ਸਟਿਕ ਤੱਕ ਨਹੀਂ ਪਹੁੰਚੀ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ।