ਲੁਧਿਆਣਾ 30 ਅਪ੍ਰੈਲ 2023 – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ, ਲੁਧਿਆਣਾ ਨੇ ਸਰਕਾਰੀ ਅਦਾਰਿਆਂ ਦੇ ਸਮੇਂ ਵਿੱਚ ਤਬਦੀਲੀ ਬਾਰੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਸ਼ੂ ਹਸਪਤਾਲ ਦਾ ਸਮਾਂ ਬਦਲ ਦਿੱਤਾ ਹੈ। ਹੁਣ ਹਸਪਤਾਲ ਵਿੱਚ 2 ਮਈ, 2023 ਤੋਂ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਕੰਮ ਹੋਵੇਗਾ। ਓਪੀਡੀ ਭਾਵ ਬਾਹਰੋਂ ਆਉਣ ਵਾਲੇ ਜਾਨਵਰਾਂ ਲਈ ਸਮਾਂ ਹਫਤੇ ਦੇ ਸਾਰੇ ਦਿਨਾਂ ਵਿੱਚ ਸਵੇਰੇ 7:30 ਵਜੇ ਤੋਂ ਦੁਪਹਿਰ 12:00 ਵਜੇ ਤੱਕ ਹੋਵੇਗਾ ਪਰ ਛੁੱਟੀਆਂ ਅਤੇ ਸ਼ਨੀਵਾਰ ਨੂੰ ਇਹ ਸਵੇਰੇ 8:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਰਹੇਗਾ। ਦੁਪਹਿਰ 12:00 ਵਜੇ ਤੋਂ ਦੁਪਹਿਰ 2:00 ਵਜੇ ਤਕ ਐਮਰਜੈਂਸੀ ਕੇਸ ਨੂੰ ਵੇਖਿਆ ਜਾਵੇਗਾ।
ਇਸ ਤੋਂ ਬਾਅਦ ਛੁੱਟੀ ਦੇ ਸਮੇਂ ਦੌਰਾਨ, ਐਮਰਜੈਂਸੀ ਡਾਕਟਰ ਦੁਪਹਿਰ 2:00 ਵਜੇ ਤੋਂ ਬਾਅਦ ਵੀ ਉਪਲਬਧ ਹੋਵੇਗਾ। ਵੈਟਨਰੀ ਯੂਨੀਵਰਸਿਟੀ ਹਸਪਤਾਲ ਕਿਸਾਨਾਂ ਅਤੇ ਪਾਲਤੂ ਜਾਨਵਰਾਂ ਦੇ ਮਾਲਕਾਂ ਦੀ ਸੇਵਾ ਕਰਨ ਲਈ ਪੂਰਨ ਤੌਰ ’ਤੇ ਵਚਨਬੱਧ ਹੈ। ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਯੂਨੀਵਰਸਿਟੀ ਨੇ ਨਵੇਂ ਤਬਦੀਲ ਸਮੇਂ ਦੇ ਦਿਸਾ-ਨਿਰਦੇਸ਼ ਜਾਰੀ ਕੀਤੇ ਹਨ।