- ‘ਆਪ’ ਉਮੀਦਵਾਰ ਸੰਜੀਵ ਅਰੋੜਾ 2895 ਵੋਟਾਂ ਨਾਲ ਅੱਗੇ
ਲੁਧਿਆਣਾ, 23 ਜੂਨ- ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦਾ ਪਹਿਲਾ ਰੁਝਾਨ ਸਾਹਮਣੇ ਆ ਗਿਆ ਹੈ। ਪਹਿਲੇ ਰੁਝਾਨ ‘ਚ ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ 2895 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ 1626 ਵੋਟਾਂ ਨਾਲ ਦੂਜੇ ਨੰਬਰ ’ਤੇ ਹਨ। ਇਸ ਦੇ ਨਾਲ ਹੀ ਭਾਜਪਾ ਦੇ ਜੀਵਨ ਗੁਪਤਾ ਤੀਜੇ ਨੰਬਰ ’ਤੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਫਿਲਹਾਲ ਚੌਥੇ ਨੰਬਰ ’ਤੇ ਹਨ। ਭਾਜਪਾ ਦੇ ਜੀਵਨ ਗੁਪਤਾ ਨੂੰ 1177 ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 703 ਵੋਟਾਂ ਮਿਲੀਆਂ ਹਨ।
