ਨੌਜਵਾਨ 6 ਦਿਨਾਂ ਤੋਂ ਲਾਪਤਾ: ਸਤਲੁਜ ਦਰਿਆ ‘ਤੇ 2 ਦੋਸਤਾਂ ਨਾਲ ਫੋਟੋਸ਼ੂਟ ਕਰਨ ਅਤੇ ਘੁੰਮਣ ਗਿਆ ਸੀ, ਜਾਣਾ ਸੀ ਕੈਨੇਡਾ

  • ਲਾਪਤਾ ਨੌਜਵਾਨ ਗੁਰਮਨਜੋਤ ਸਿੰਘ ਨੇ ਇਸ ਮਹੀਨੇ ਜਾਣਾ ਸੀ ਕੈਨੇਡਾ
  • ਪਰਿਵਾਰ, ਪਿੰਡ ਵਾਲੇ ਤੇ NDRF ਦੀ ਟੀਮ ਕਰ ਰਹੀ ਹੈ ਭਾਲ

ਲੁਧਿਆਣਾ, 2 ਅਗਸਤ 2023 – ਲੁਧਿਆਣਾ ਦੇ ਪਿੰਡ ਖਹਿਰਾ ਬੇਟ ਦਾ ਨੌਜਵਾਨ ਪਿਛਲੇ 6 ਦਿਨਾਂ ਤੋਂ ਲਾਪਤਾ ਹੈ। ਐਨਡੀਆਰਐਫ ਦੀਆਂ ਟੀਮਾਂ ਸਤਲੁਜ ਦਰਿਆ ਵਿੱਚ ਰੈਸਕਿਊ ਅਪ੍ਰੇਸ਼ਨ ਚਲਾ ਰਹੀਆਂ ਹਨ। ਕਿਉਂਕਿ ਨੌਜਵਾਨ ਆਪਣੇ 2 ਦੋਸਤਾਂ ਨਾਲ ਇੱਥੇ ਆਇਆ ਸੀ। ਲਾਪਤਾ ਨੌਜਵਾਨ ਦੀ ਪਛਾਣ ਗੁਰਮਨਜੋਤ ਸਿੰਘ ਵਜੋਂ ਹੋਈ ਹੈ। ਗੁਰਮਨਜੋਤ ਨੇ 30 ਅਗਸਤ ਨੂੰ ਕੈਨੇਡਾ ਜਾਣਾ ਸੀ।

ਉਹ ਆਪਣੇ ਦੋਸਤਾਂ ਗੁਰਲਾਲ ਅਤੇ ਗੁਰਸਿਮਰਨ ਨਾਲ ਸਤਲੁਜ ਦਰਿਆ ‘ਤੇ ਫੋਟੋਸ਼ੂਟ ਕਰਨ ਅਤੇ ਘੁੰਮਣ ਗਿਆ ਸੀ। ਗੁਰਮਨਜੋਤ ਦੇ ਮਾਮੇ ਨੇ ਦੱਸਿਆ ਕਿ ਵੀਰਵਾਰ ਸ਼ਾਮ 7.30 ਵਜੇ ਉਸ ਦੇ ਦੋਸਤਾਂ ਨੇ ਘਰ ਆ ਕੇ ਦੱਸਿਆ ਕਿ ਉਹ ਨਹੀਂ ਮਿਲਿਆ। ਨੌਜਵਾਨਾਂ ਨੇ ਦੱਸਿਆ ਕਿ ਗੁਰਮਨਜੋਤ ਉਨ੍ਹਾਂ ਦੇ ਨਾਲ ਗਿਆ ਸੀ, ਪਰ ਸਤਲੁਜ ਵਿੱਚ ਕਿਤੇ ਗੁੰਮ ਹੋ ਗਿਆ।

ਉਦੋਂ ਤੋਂ ਖਹਿਰਾ ਬੇਟ ਦੇ ਲੋਕ ਉਸ ਦੀ ਭਾਲ ਕਰ ਰਹੇ ਹਨ। ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਦਾ ਭਾਣਜਾ ਕਿੱਥੇ ਹੈ। ਪੁਲਿਸ ਦੀ ਕਾਰਜਸ਼ੈਲੀ ਬਹੁਤ ਢਿੱਲੀ ਹੈ। ਪੁਲੀਸ ਨੇ ਅਜੇ ਤੱਕ ਗੁਰਮਨਜੋਤ ਦੇ ਦੋਸਤਾਂ ਦੇ ਬਿਆਨ ਦਰਜ ਨਹੀਂ ਕੀਤੇ ਹਨ। ਐਨਡੀਆਰਐਫ ਦੀ ਟੀਮ ਨੇ ਖਹਿਰਾ ਬੇਟ ਤੋਂ ਸਿੱਧਵਾਂ ਤੱਕ ਦਰਿਆ ਦੀ ਤਲਾਸ਼ੀ ਲਈ ਹੈ।

ਲਾਪਤਾ ਨੌਜਵਾਨ ਦੇ ਵਾਰਸਾਂ ਨੇ ਪੁਲੀਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਗੁਰਮਨਜੋਤ ਦੇ ਦੋਸਤਾਂ ਦੇ ਬਿਆਨ ਦਰਜ ਨਾ ਕੀਤੇ ਤਾਂ ਬੁੱਧਵਾਰ ਨੂੰ ਲਾਡੋਵਾਲ ਥਾਣੇ ਦੇ ਬਾਹਰ ਹਾਈਵੇ ਜਾਮ ਕੀਤਾ ਜਾਵੇਗਾ।

ਪਰਿਵਾਰ ਮੁਤਾਬਕ ਗੁਰਸਿਮਰਨ ਦਾ ਇੱਕ ਲੜਕੀ ਨਾਲ ਅਫੇਅਰ ਚੱਲ ਰਿਹਾ ਹੈ। ਇਸੇ ਕਾਰਨ ਉਸ ਨੇ ਸਤਲੁਜ ਵਿੱਚ ਛਾਲ ਮਾਰ ਦਿੱਤੀ ਸੀ। ਉਸਨੂੰ ਡੁੱਬਦਾ ਦੇਖ ਕੇ ਗੁਰਲਾਲ ਨੇ ਤੁਰੰਤ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗੁਰਮਨਜੋਤ ਨੇ ਆਪਣੀ ਪੱਗ ਨਾਲ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਗੁਰਸਿਮਰਨ ਪਾਣੀ ‘ਚੋਂ ਬਾਹਰ ਆ ਗਿਆ ਪਰ ਗੁਰਮਨਜੋਤ ਉਦੋਂ ਤੋਂ ਲਾਪਤਾ ਹੈ।

ਪਰਿਵਾਰ ਮੁਤਾਬਕ ਇਹ ਮਾਮਲਾ ਸ਼ੱਕੀ ਹੈ। ਵੀਰਵਾਰ ਨੂੰ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਵੀ ਮੌਕਾ ਦੇਖਣ ਵੀ ਦੇਰੀ ਨਾਲ ਪਹੁੰਚੀ। ਉਸਨੂੰ ਸਮਝ ਨਹੀਂ ਆ ਰਿਹਾ ਕਿ ਉਸਦਾ ਪੁੱਤਰ ਸਤਲੁਜ ਵਿੱਚ ਵਹਿ ਗਿਆ ਹੈ ਜਾਂ ਬਾਹਰ ਕਿਤੇ ਹੈ। ਐਨਡੀਆਰਐਫ ਮੁਤਾਬਕ ਕਿਸੇ ਵੀ ਪਿੰਡ ਵਾਸੀ ਨੇ ਨੌਜਵਾਨ ਨੂੰ ਡੁੱਬਦੇ ਨਹੀਂ ਦੇਖਿਆ। ਨਦੀ ਦਾ ਵਹਾਅ ਇੰਨਾ ਜ਼ਿਆਦਾ ਹੈ ਕਿ ਲਾਸ਼ ਦੇ ਰੁਕਣ ਦਾ ਕੋਈ ਚਾਣਸ ਨਹੀਂ ਹੈ। ਅਜੇ ਵੀ ਬਚਾਅ ਕਾਰਜ ਜਾਰੀ ਹੈ।

ਐਸਐਚਓ ਰੂਪਦੀਪ ਨੇ ਦੱਸਿਆ ਕਿ ਨੌਜਵਾਨ ਦੀ ਭਾਲ ਲਗਾਤਾਰ ਜਾਰੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਸੱਚਾਈ ਸਾਹਮਣੇ ਆ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

NIA ਕੋਰਟ ਨੇ 6 ਅੱਤਵਾਦੀਆਂ ਨੂੰ ਦਿੱਤਾ ਭਗੌੜਾ ਕਰਾਰ, ਲਿਸਟ ‘ਚ ਰਿੰਦਾ, ਡੱਲਾ ਅਤੇ ਲੰਡਾ ਦਾ ਨਾਂਅ ਵੀ

ਅੱਜ ਪੂਰੇ ਪੰਜਾਬ ‘ਚ ਮੀਂਹ ਦੀ ਸੰਭਾਵਨਾਂ: ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ