ਜੇਲ੍ਹ ‘ਚ ਹਵਾਲਾਤੀ ‘ਤੇ ਹਮਲਾ: ਦੋ ਹਵਾਲਾਤੀਆਂ ਨੇ ਬੈਰਕ ‘ਚ ਜਾਂਦੇ ਸਮੇਂ ਰਸਤੇ ‘ਚ ਕੀਤੀ ਕੁੱਟਮਾਰ

  • ਮਾਲੇਰਕੋਟਲਾ ਅਤੇ ਮੋਗਾ ਦੇ 2 ਹਵਾਲਾਤੀਆਂ ‘ਤੇ ਮਾਮਲਾ ਦਰਜ

ਫਰੀਦਕੋਟ, 14 ਜੁਲਾਈ 2023 – ਫਰੀਦਕੋਟ ਕੇਂਦਰੀ ਜੇਲ੍ਹ ‘ਚ ਬੰਦ ਇਕ ਹਵਾਲਾਤੀ ‘ਤੇ ਦੋ ਹੋਰ ਹਵਾਲਾਤੀਆਂ ਨੇ ਹਮਲਾ ਕਰ ਦਿੱਤਾ। ਦੋਵਾਂ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਪੀੜਤ ਹਵਾਲਾਤੀ ਦੀ ਸ਼ਿਕਾਇਤ ‘ਤੇ ਫ਼ਰੀਦਕੋਟ ਸਿਟੀ ਪੁਲਿਸ ਨੇ ਮਲੇਰਕੋਟਲਾ ਅਤੇ ਮੋਗਾ ਦੇ ਦੋ ਹਵਾਲਾਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਫਰੀਦਕੋਟ ਜੇਲ੍ਹ ਵਿੱਚ ਬੰਦ ਲੁਧਿਆਣਾ ਵਾਸੀ ਗੌਰਵ ਸ਼ਰਮਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਦੀ ਸਿਹਤ ਠੀਕ ਨਹੀਂ ਹੈ। ਬੀਤੀ 11 ਜੁਲਾਈ ਨੂੰ ਜੇਲ੍ਹ ਹਸਪਤਾਲ ‘ਚ ਡਾਕਟਰ ਤੋਂ ਦਵਾਈ ਲੈ ਕੇ ਵਾਪਸ ਆਪਣੀ ਬੈਰਕ ਵੱਲ ਜਾ ਰਿਹਾ ਸੀ ਤਾਂ ਰਸਤੇ ‘ਚ ਲਵਪ੍ਰੀਤ ਅਤੇ ਦੀਪ ਸਿੰਘ ਨੇ ਉਸ ਨੂੰ ਰੋਕ ਕੇ ਕੁੱਟਮਾਰ ਕੀਤੀ।

ਜਦੋਂ ਉਹ ਸਕਿਓਰਿਟੀ ਜ਼ੋਨ ਵਿੱਚੋਂ ਲੰਘ ਰਿਹਾ ਸੀ ਤਾਂ ਲਵਪ੍ਰੀਤ ਸਿੰਘ ਉਰਫ ਲਵੀ ਵਾਸੀ ਮਲੇਰਕੋਟਲਾ ਅਤੇ ਦੀਪ ਸਿੰਘ ਵਾਸੀ ਮੋਗਾ ਨੇ ਅਚਾਨਕ ਉਸ ’ਤੇ ਹਮਲਾ ਕਰ ਦਿੱਤਾ। ਫਰੀਦਕੋਟ ਥਾਣਾ ਸਿਟੀ ਪੁਲਿਸ ਦੇ ਏ.ਐਸ.ਆਈ ਸਤਵਿੰਦਰ ਸਿੰਘ ਨੇ ਜੇਲ੍ਹ ਵਿੱਚ ਬੰਦ ਦੋਨਾਂ ਦੋਸ਼ੀਆਂ ਖਿਲਾਫ ਆਈ.ਪੀ.ਸੀ ਅਤੇ ਜੇਲ ਐਕਟ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਯੂਨੀਫਾਰਮ ਸਿਵਲ ਕੋਡ ਅਤੇ ਸਿੱਖ ਧਰਮ: ਆਨੰਦ ਕਾਰਜ ਮੈਰਿਜ ਐਕਟ ਅਤੇ UCC

ਫਿਰੋਜ਼ਪੁਰ ‘ਚ BSF ਦੇ ਜਵਾਨ ਦਿਨ ‘ਚ ਹੀ ਨਹੀਂ ਰਾਤ ਨੂੰ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚੋਂ ਲੋਕਾਂ ਨੂੰ ਕਰ ਰਹੇ ਰੈਸਕਿਊ