ਸਮਰਾਲਾ, 19 ਫਰਵਰੀ 2024 – 8 ਮਾਰਚ ਮਹਾ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਤੇ ਪ੍ਰਾਚੀਨ ਸ਼੍ਰੀ ਮੁਕਤੇਸ਼ਵਰ ਮਹਾਂਦੇਵ ਸ਼ਿਵ ਮੰਦਿਰ ਮੁਕਤੀ ਧਾਮ ਚਹਿਲਾਂ ਸਮਰਾਲਾ ਵਿਖੇ ਮੰਦਰ ਦੇ ਸੇਵਾਦਾਰਾਂ ਦੀ ਮੀਟਿੰਗ ਹੋਈ ਜਿਸ ਵਿੱਚ 200 ਸੇਵਾਦਾਰਾਂ ਦੇ ਹਿੱਸਾ ਲਿਆ।
ਭਗਵਾਨ ਭੋਲੇ ਨਾਥ ਦੇ ਦਰਸ਼ਨ ਕਰਨ ਲਈ ਸ਼ਿਵਰਾਤਰੀ ਦੇ ਮੌਕੇ ਤੇ ਲੱਖਾਂ ਦੀ ਤਾਦਾਦ ਵਿੱਚ ਸ਼ਿਵ ਭਗਤ ਪਹੁੰਚਦੇ ਹਨ। ਜਿਨਾਂ ਦੀ ਸੇਵਾ ਲਈ 500 ਦੇ ਕਰੀਬ ਸੇਵਾਦਾਰ ਹਰ ਸਾਲ ਮੰਦਰ ਵਿੱਚ ਆਪਣੀ ਸੇਵਾ ਨਿਭਾਉਂਦੇ ਹਨ। ਸ਼ਿਵਰਾਤਰੀ ਦੀਆਂ ਤਿਆਰੀਆਂ ਮੰਦਰ ਕਮੇਟੀ ਵੱਲੋਂ ਦੋ ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਸ ਮੌਕੇ ਸ਼ਿਵ ਭਗਤਾ ਵੱਲੋਂ ਸੈਂਕੜਾ ਹੀ ਲੰਗਰ ਲਗਾਏ ਜਾਂਦੇ ਹਨ। ਭਗਵਾਨ ਭੋਲੇ ਨਾਥ ਦੇ ਦਰਸ਼ਨ ਕਰਨ ਲਈ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਹਨ। ਜਿਨਾਂ ਵਿੱਚ ਬਜ਼ੁਰਗ, ਨੌਜਵਾਨ, ਬੱਚੇ ਅਤੇ ਔਰਤਾਂ ਹੁੰਦੀਆਂ ਹਨ। ਸੇਵਾਦਾਰਾਂ ਵੱਲੋਂ ਸਾਰਿਆਂ ਨੂੰ ਵਧੀਆ ਤਰੀਕੇ ਨਾਲ ਦਰਸ਼ਨ ਕਰਵਾਏ ਜਾਂਦੇ।
ਸ਼ਿਵਰਾਤਰੀ ਦੇ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਵਧੀਆ ਸਾਥ ਦਿੱਤਾ ਜਾਂਦਾ ਹੈ। ਜਿਆਦਾ ਭੀੜ ਹੋਣ ਤੇ ਜੇਬ ਕਤਰਿਆਂ ਅਤੇ ਚੋਰਾਂ ਤੇ ਪੁਲਿਸ ਵੱਲੋਂ ਕੈਮਰਿਆਂ ਰਾਹੀਂ ਪੈਨੀ ਨਿਗਾਹ ਰੱਖੀ ਜਾਂਦੀ ਹੈ ਅਤੇ ਸਮੇਂ ਸਮੇਂ ਤੇ ਲੋਸਮੈਂਟ ਰਾਹੀਂ ਲੋਕਾਂ ਨੂੰ ਸੂਚਿਤ ਵੀ ਕੀਤਾ ਜਾਂਦਾ ਹੈ ਕਿ ਇਹਨਾਂ ਜੇਬ ਕਤਰਿਆਂ ਤੋਂ ਬਚ ਕੇ ਰਹੋ।
ਮੰਦਰ ਪ੍ਰਧਾਨ ਚੰਦਰ ਮੋਹਣ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਸ਼ਿਵਰਾਤਰੀ ਦੇ 2 ਲੱਖ ਤੋਂ ਉੱਪਰ ਸ਼ਿਵ ਭਗਤਾਂ ਦੇ ਆਉਣ ਦੀ ਸੰਭਾਵਨਾ ਹੈ ਜਿਨਾਂ ਦੇ ਲਈ ਲੰਗਰ ਦਾ ਪ੍ਰਬੰਧ ਦੂਰੋਂ ਆਈ ਹੋਈ ਸੰਗਤ ਦੇ ਲਈ ਰਹਿਣ ਦਾ ਪ੍ਰਬੰਧ ਮੰਦਰ ਕਮੇਟੀ ਵੱਲੋਂ ਕੀਤਾ ਜਾਂਦਾ ਹੈ। 2 ਮਾਰਚ ਤੋਂ ਸ਼ਿਵ ਮਹਾਂ ਪੁਰਾਣ ਦੀ ਕਥਾ ਸ਼ੁਰੂ ਹੋ ਜਾਵੇਗੀ। ਜਿਸ ਦਾ ਸਮਾਪਨ 8 ਮਾਰਚ ਨੂੰ ਹੋਵੇਗਾ। 7 ਮਾਰਚ ਨੂੰ ਸਾਧੂ ਭੋਜਨ ਅਤੇ ਉਸ ਤੋਂ ਬਾਅਦ ਸ਼ੋਭਾ ਯਾਤਰਾ ਵੀ ਨਿਕਾਲੀ ਜਾਵੇਗੀ। ਪ੍ਰਧਾਨ ਚੰਦਰ ਮੋਹਣ ਸ਼ਰਮਾ ਨੇ ਸ਼ਿਵ ਭਗਤਾ ਨੂੰ ਬੇਨਤੀ ਕੀਤੀ ਹੈ। ਕਿ 8 ਮਾਰਚ ਮਹਾਸ਼ੁਰਾਤਰੀ ਦੇ ਪਾਵਨ ਪਰਬ ਤੇ ਮੰਦਰ ਵਿੱਚ ਆ ਕੇ ਭੋਲੇਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ।