ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਗੁਪਤ ਦਾਨੀ ਸੱਜਣ ਵੱਲੋਂ ਮਹਿੰਦਰਾ ਮਰਾਜ਼ੋ ਗੱਡੀ ਭੇਂਟ

ਮੁਹਾਲੀ, 19 ਅਪ੍ਰੈਲ 2023 – ਇੱਥੋਂ ਨੇੜਲੇ ਪਿੰਡ ਸੋਹਾਣਾ ਵਿੱਚ ਸਥਿੱਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਗੁਪਤ ਦਾਨੀ ਸੱਜਣ ਵੱਲੋਂ ਏਅਰਕੰਡੀਸ਼ਡ ਟਾਪ ਮਾਡਲ ਮਹਿੰਦਰਾ ਮਰਾਜ਼ੋ ਗੱਡੀ ਭੇਂਟ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਕੋਈ ਦਾਨੀ ਸੱਜਣ ਇਸ ਗੱਡੀ ਦੇ ਸ਼ੀਸ਼ੇ ਹੇਠਾਂ ਉਤਾਰ ਕੇ, ਗੱਡੀ ਦੀ ਚਾਬੀ ਵਿੱਚ ਹੀ ਲਗਾ ਕੇ, ਗੁਰਦੁਆਰਾ ਸਾਹਿਬ ਜੀ ਵਿਖੇ ਨਿਸ਼ਾਨ ਸਾਹਿਬ ਜੀ ਦੇ ਬਿਲਕੁੱਲ ਨੇੜੇ ਖੜ੍ਹੀ ਕਰਕੇ ਬਿਨਾਂ ਕਿਸੇ ਨੂੰ ਦੱਸੇ ਚਲਾ ਗਿਆ। ਉਨ੍ਹਾਂ ਦੱਸਿਆ ਕਿ ਪਹਿਰੇਦਾਰ ਵੱਲੋਂ ਜਾਣਕਾਰੀ ਦੇਣ ਤੇ ਜਦੋਂ ਪ੍ਰਬੰਧਕਾਂ ਨੇ ਦੇਖਿਆ ਅਤੇ ਗੱਡੀ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਗੱਡੀ ਦੇ ਸਾਰੇ ਕਾਗਜ਼ਾਤ, ਬੀਮਾ ਆਦਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਮ ਤੇ ਹਨ। ਗੱਡੀ ਦੀਆਂ ਪਿਛਲੀਆਂ ਸੀਟਾਂ ਕਢਵਾ ਕੇ ਸੁਨਿਹਰੀ ਮੀਨਾਕਾਰੀ ਵਾਲੀ ਸੁੰਦਰ ਪਾਲਕੀ ਸਾਹਿਬ ਦੀ ਸੈਟਿੰਗ ਕੀਤੀ ਹੋਈ ਹੈ , ਪਾਲਕੀ ਸਾਹਿਬ ਨੂੰ ਸੁੰਦਰ ਚੰਦੋਆ ਸਾਹਿਬ ਅਤੇ ਰੁਮਾਲਾ ਸਾਹਿਬ ਨਾਲ ਸਜਾਇਆ ਹੋਇਆ ਹੈ । ਕਾਗਜ਼ਾਂ ਦੇ ਮੁਤਾਬਿਕ ਗੱਡੀ ਦੀ ਕੀਮਤ 19 ਲੱਖ 80 ਹਜ਼ਾਰ ਰੁਪਏ ਹੈ । ਦਾਨੀ ਸੱਜਣ ਵਲੋ ਗੱਡੀ ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਹੈ

ਗੁ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵਲੋ ਇੱਕਠੇ ਹੋ ਕੇ ਪਾਠੀ ਸਿੰਘਾਂ ਤੋ ਗੁਪਤ ਦਾਨੀ ਸੱਜਣ ਦੀ ਚੱੜ੍ਹਦੀ ਕਲਾ ਦੀ ਅਰਦਾਸ ਕਰਵਾਈ ਗਈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾਂ ਵੱਲੋਂ ਸਮੇਂ ਸਮੇਂ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਏਅਰ ਕੰਡੀਸ਼ਨਡ ਬੱਸ, ਕਵਾਲਿਸ, ਸਕਾਰਪਿਓ, 3 ਮਾਰੂਤੀ ਈਕੋ, ਮਾਰੂਤੀ ਵਰਸਾ, ਮਹਿੰਦਰਾ ਜ਼ਾਇਲੋ ਗੱਡੀਆਂ ਭੇਂਟ ਕੀਤੀਆਂ ਗਈਆਂ ਹਨ। ਕਾਰ ਸੇਵਾ ਵਾਸਤੇ ਗੱਡੀਆਂ ਟਾਟਾ 207, ਟਾਟਾ 709, 2 ਮਹਿੰਦਰਾ ਅਰਜਨ ਟਰੈਕਟਰ, 2 ਸਵਰਾਜ ਟਰੈਕਟਰ, 1 ਫੋਰਡ ਟਰੈਕਟਰ, ਮਹਿੰਦਰਾ ਪਿੱਕ ਅੱਪ, 2 ਮਹਿੰਦਰਾ ਯੂਟੀਲਿਟੀ, ਮਹਿੰਦਰਾ ਕੈਂਪਰ, ਟਾਟਾ ਐੱਲ ਪੀ. ਟਰੱਕ, ਅਸ਼ੋਕਾ ਲੇਲੈਂਡ ਟਰੱਕ, ਮਹਿੰਦਰਾ ਮਿਨੀ ਟਰੱਕ ਅਤੇ ਬੇਅੰਤ ਮਾਇਆ, ਸੋਨਾ ਆਦਿਕ ਭੇਂਟ ਕੀਤਾ ਜਾ ਚੁੱਕਿਆ ਹੈ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਨ ਅਰੋੜਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਤੇ ਮਾਈ ਭਾਗੋ ਆਰਮਡ ਫੋਰਸਿਜ਼ ਇੰਸਟੀਚਿਊਟਜ਼ ਦੇ ਕੈਡਿਟਾਂ ਨਾਲ ਮੁਲਾਕਾਤ

ਫੋਰਟਿਸ ਮੋਹਾਲੀ ਵਿਖੇ ਐਡਵਾਂਸਡ ਰੋਬੋਟ ਐਡੇਡੀ ਸਰਜਰੀ ਹਸਪਤਾਲ ਵਿੱਚ ਘੱਟ ਸਮੇਂ ਵਿੱਚ ਰਹਿਣ ਅਤੇ ਜਲਦੀ ਠੀਕ ਹੋਣ ਨੂੰ ਬਣਾਉਂਦੀ ਹੈ ਯਕੀਨੀ