ਪੰਜਾਬ ਦੀ ਖ਼ੁਸ਼ਹਾਲੀ ,ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਰੱਖਣਾ ਭਾਜਪਾ ਦਾ ਮੁੱਖ ਏਜੰਡਾ – ਵਿਜੇ ਰੁਪਾਣੀ

  • ਪੰਜਾਬੀ ਪੰਜਾਬ ਵਿੱਚ ਕਮਲ ਖਿੜਾਉਣ ਲਈ ਉਤਾਵਲੇ :- ਵਿਜੇ ਰੁਪਾਣੀ
  • ਆਪੋ ਆਪਣੇ ਇਲਾਕੇ ਦੇ ਲੋਕਾ ਦੀ ਅਵਾਜ ਬਣਨ ਭਾਜਪਾ ਵਰਕਰ :-ਵਿਜੇ ਰੁਪਾਣੀ
  • ਚੋਣਾਂ ਲਈ ਜੱਥੇਬੰਦਕ ਤਿਆਰੀਆਂ ਮੁਕੰਮਲ :-ਅਸ਼ਵਨੀ ਸ਼ਰਮਾ
  • ਵੱਖਵਾਦੀ ਤਾਂਕਤਾ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਵਾਗੇ :-ਅਸ਼ਵਨੀ ਸ਼ਰਮਾ
  • ਪੰਜਾਬ ਸਰਕਾਰ ਵੱਲੋਂ ਐਲਾਨਿਆ ਮੁਆਵਜ਼ਾ ਪੰਜਾਬੀਆ ਨਾਲ ਕੋਝਾਂ ਮਜਾਕ :-ਅਸ਼ਵਨੀ ਸ਼ਰਮਾ

ਚੰਡੀਗੜ੍ਹ, 29 ਮਾਰਚ 2023 – ਅੱਜ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ,ਸੰਗਠਨ ਮੰਤਰੀ ਮੰਥਰੀ ਸ਼੍ਰੀ ਨਿਵਾਸਲੂ ਜੀ ਦੇ ਮਾਰਗ ਦਰਸ਼ਨ ਨਾਲ ਪਾਰਟੀ ਪ੍ਰਦੇਸ਼ ਕੋਰ ਗਰੁੱਪ,ਸੂਬਾ ਅਹੁਦੇਦਾਰਾਂ ਅਤੇ ਜਿਲਾ ਪ੍ਰਧਾਨਾਂ ਦੀਆਂ ਮੀਟਿੰਗਾਂ ਸੂਬਾ ਦਫ਼ਤਰ ਸੈਕਟਰ 37ਏ ਚੰਡੀਗੜ ਵਿਖੇ ਕੀਤੀਆਂ ਗਈਆਂ ਜਿਸ ਵਿੱਚ ਭਾਜਪਾ ਦੇ ਰਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ,ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਦੇ ਇਨਚਾਰਜ ਵਿਜੇ ਰੁਪਾਣੀ ਤੇ ਸਹਿ ਇਨਚਾਰਜ ਡਾਕਟਰ ਨਰਿੰਦਰ ਰੈਣਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ।

ਇਸ ਮੋਕੇ ਤੇ ਬੋਲਦਿਆਂ ਵਿਜੇ ਰੁਪਾਣੀ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਜਨ-ਅਧਾਰ ਦਿਨੋ ਦਿਨ ਬੜੀ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਤੋਂ ਪੰਜਾਬ ਦੀਆਂ ਦੂਸਰੀਆਂ ਰਾਜਸੀ ਪਾਰਟੀਆਂ ਬਹੁਤ ਚਿੰਤਤ ਹਨ,ਵਿਜੇ ਰੁਪਾਣੀ ਆਪਣੇ ਪੰਜਾਬ ਦੇ ਦੋ ਦਿਨਾਂ ਦੋਰੇ ਦੇ ਦੂਜੇ ਦਿਨ ਚੰਡੀਗੜ ਪਹੁੰਚੇ ਹੋਏ ਸਨ ।ਉਹਨਾਂ ਦੱਸਿਆ ਕਿ ਪੰਜਾਬ ਭਾਜਪਾ ਨਗਰ ਨਿਗਮ ਸਮੇਤ ਪੰਜਾਬ ਦੀਆਂ ਸਾਰੀਆਂ ਸਥਾਨਿਕ ਤੇ ਜਲੰਧਰ ਉਪ ਚੋਣ ਲਈ ਤਿਆਰ ਬਰ ਤਿਆਰ ਹੈ।ਉਹਨਾਂ ਦੱਸਿਆ ਕਿ ਅੱਜ ਪੰਜਾਬ ਪ੍ਰਦੇਸ਼ ਕੋਰ ਗਰੁੱਪ ,ਅਹੁਦੇਦਾਰਾਂ ਤੇ ਜਿਲਾ ਪ੍ਰਧਾਨਾਂ ਦੀਆਂ ਵੱਖ ਵੱਖ ਤਿੰਨ ਮੀਟਿੰਗਾਂ ਕੀਤੀਆਂ ਗਈਆਂ ਇਸ ਦੌਰਾਨ ਸੰਗਠਨਾਤਮਕ ਚਰਚਾ ਕੀਤੀ ਗਈ ।

ਉਹਨਾਂ ਦੱਸਿਆ ਕਿ ਪੰਜਾਬ ਭਾਜਪਾ ਨੇ ਚੋਣਾਂ ਲਈ ਜੱਥੇਬੰਦਕ ਤਿਆਰੀਆਂ ਮੁਕੰਮਲ ਕਰ ਲਈਆਂ ਹਨ ।ਭਾਜਪਾ ਵਰਕਰ ਚੋਣਾਂ ਲਈ ਪੂਰੀ ਤਰਾਂ ਤਿਆਰ ਬਰ ਤਿਆਰ ਹਨ ।ਉਹਨਾਂ ਦੱਸਿਆ ਕਿ ਇਹਨਾਂ ਮੀਟਿੰਗਾਂ ਦੌਰਾਨ ਪੰਜਾਬ ਦੀ ਮੌਜੂਦਾ ਰਾਜਨੀਤੀ ਬਾਰੇ ਵੀ ਵਿਸਥਾਰਪੂਰਬਕ ਚਰਚਾ ਕੀਤੀ ਗਈ ।ਉਹਨਾ ਕਿਹਾ ਕਿ ਵੱਖਵਾਦੀ ਤਾਕਤਾਂ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਵਾਗੇ ।ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣਾ ਭਾਜਪਾ ਦਾ ਮੁੱਖ ਉਦੇਸ਼ ,ਮੁੱਖ ਏਜੰਡਾ ਹੈ।ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਭਾਜਪਾ ਨੂੰ ਬਦਲ ਵਜੋਂ ਦੇਖ ਰਹੇ ਹਨ ਤੇ ਭਾਜਪਾ ਨੂੰ ਪੰਜਾਬ ਦੀ ਸੱਤਾ ਵਿੱਚ ਲਿਆਉਣ ਲਈ ਉਤਾਵਲੇ ਹਨ ।

ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬੀਆਂ ਦਾ ਬਹੁਤ ਸਤਿਕਾਰ ਤੇ ਪਿਆਰ ਕਰਦੇ ਹਨ ਉਹਨਾ ਦੀ ਦਿਲੀ ਇੱਛਾ ਹੈ ਕਿ ਪੰਜਾਬ ਹੱਸਦਾ ਵੱਸਦਾ ,ਰੰਗਲਾ ਤੇ ਖੁਸ਼ਹਾਲ ਪੰਜਾਬ ਬਣੇ ।ਭਾਜਪਾ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾਏਗੀ ।ਉਹਨਾ ਪੰਜਾਬੀਆ ਨੂੰ ਖੁੱਲ ਕੇ ਭਾਜਪਾ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ।ਉਹਨਾਂ ਭਾਜਪਾ ਦੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਜੱਦੋ ਜਹਿਦ ਕਰਨ ,ਲੋਕਾਂ ਦੀਆਂ ਸਮੱਸਿਆਵਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਅਵਾਜ਼ ਉਠਾਉਣ ਅਗਰ ਸਰਕਾਰ ਨਾ ਸੁਣੇ ਤਾਂ ਧਰਨੇ ਪਰਦਰਸ਼ਨ ਕਰਨ ਤੋਂ ਗੁਰੇਜ਼ ਨਾ ਕਰਨ।

ਇਸ ਮੌਕੇ ਤੇ ਬੋਲਦਿਆਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬੀਆ ਨੇ ਹੁਣ ਭਾਜਪਾ ਨੂੰ ਪੰਜਾਬ ਦੀ ਸੱਤਾ ਵਿੱਚ ਲਿਆਉਣ ਦਾ ਮਨ ਬਣਾ ਲਿਆ ਹੈ,ਕਿਉਂਕਿ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਭਾਜਪਾ ਜੋ ਕਹਿੰਦੀ ਹੈ ਉਹੀ ਕਰਦੀ ਹੈ ਤੇ ਭਾਜਪਾ ਹੀ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੀ ਹੈ।ਉਹਨਾਂ ਕਿਹਾ ਪੰਜਾਬੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਦੁਖੀ ਹੋ ਚੁੱਕੇ ਹਨ ।ਜਦੋਂ ਤੋ ਇਹ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋ ਹੀ ਕਤਲ,ਗੁੰਡਾਗਰਦੀ ,ਗੋਲੀ ਕਾਂਡ ,ਲੁੱਟ ਖੋਹ ਅਤੇ ਡਕੈਤੀ ਦੀਆਂ ਘਟਨਾਵਾਂ ਰੋਜ਼ਾਨਾ ਵਾਪਰ ਰਹੀਆਂ ਹਨ ।ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦਾ ਡਰ,ਭੈ,ਖਤਮ ਹੋ ਚੁੱਕਾ ਹੈ ,ਪੰਜਾਬ ਦੀ ਮੌਜੂਦਾ ਸਰਕਾਰ ਸੂਬੇ ਨੂੰ ਫਿਰ ਤੋ ਅੱਤਵਾਦ ਦੇ ਕਾਲੇ ਦੌਰ ਵੱਲ ਧੱਕ ਰਹੀ ਹੈ ।ਉਹਨਾਂ ਦੋਸ਼ ਲਗਾਇਆ ਕਿ ਅਰਵਿੰਦ ਕੇਜਰੀਵਾਲ ਵਾਰ ਵਾਰ ਪੰਜਾਬੀਆ ਦਾ ਅਪਮਾਨ ਕਰ ਰਿਹਾ ਹੈ ਜਿਸ ਦੀ ਤਾਜ਼ਾ ਉਦਾਹਰਨ ਗੁਰੂ ਰਵਿਦਾਸ ਅਧਿਐਨ ਕੇਂਦਰ ਦੇ ਨੀਂਹ ਪੱਥਰ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਤੋਂ ਉੱਪਰ ਆਪਣਾ ਨਾਮ ਲਿਖਵਾਉਣਾ ਹੈ ।

ਉਹਨਾਂ ਖਟਕੜ ਕਲਾਂ ਦੇ ਸਿਹਤ ਕੇਦਰ ਤੋਂ ਸ਼ਹੀਦ ਭਗਤ ਸਿੰਘ ਜੀ ਤੇ ਚਾਚਾ ਅਜੀਤ ਸਿੰਘ ਜੀ ਦੀਆਂ ਤਸਵੀਰਾਂ ਉਤਾਰਨ ਦੀ ਘੋਰ ਨਿੰਦਾ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਸ਼ਹੀਦਾਂ ਦਾ ਅਪਮਾਨ ਕਰ ਰਹੀ ਹੈ।ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੀ ਅਗਵਾਈ ਵਾਲੀ ਪਾਰਟੀ ਨੂੰ ਪੰਜਾਬੀ ਪੰਜਾਬ ਵਿੱਚੋਂ ਚੱਲਦਾ ਕਰਨ ਲਈ ਤਿਆਰ ਬਰ ਤਿਆਰ ਹਨ ।ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਬੇਮੌਸਮੀ ਬਾਰਿਸ਼,ਹਨੇਰੀ,ਝੱਖੜ ਤੇ ਗੜੇਮਾਰੀ ਨੇ ਕਿਸਾਨਾ ਦੀ ਪੱਕੀ ਪਕਾਈ ਕਣਕ ਦੀ ਫਸਲ ਸਮੇਤ ਸਬਜ਼ੀਆਂ ਤੇ ਕਹਿਰ ਢਾਹ ਦਿੱਤਾ ਹੈ,ਪੰਜਾਬ ਸਰਕਾਰ ਤੁਰੰਤ ਕਿਸਾਨਾ ਨੂੰ ਘੱਟੋ ਘੱਟ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਤੋ ਇਲਾਵਾ ਖੇਤ ਮਜ਼ਦੂਰਾਂ ਨੂੰ ਵੀ 5000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ।

ਉਹਨਾਂ ਕਿਹਾ ਕਿ ਕਿਸਾਨਾ ਦੀਆ ਫਸਲਾਂ,ਸਬਜ਼ੀਆਂ ਤੇ ਹਰੇ ਚਾਰੇ ਦਾ ਨੁਕਸਾਨ ਹੋਣ ਤੇ ਮਨ ਬਹੁਤ ਦੁਖੀ ਹੈ ।ਉਹਨਾਂ ਮੰਗ ਕੀਤੀ ਕਿ ਫਾਜਿਲਕਾ ਜਿਲੇ ਦੇ ਪਿੰਡ ਵਿੱਚ ਵਾ-ਵਰੋਲ਼ੇ ਕਾਰਨ ਘਰਾਂ ਸਮੇਤ ਹੋਏ ਨੁਕਸਾਨ ਦਾ ਲੋਕਾਂ ਨੂੰ ਤੁਰੰਤ ਢੁਕਵਾਂ ਮੁਆਵਜ਼ਾ ਦੇਵੇ ।ਉਹਨਾਂ ਨੇ ਦੱਸਿਆ ਕਿ ਇੱਕ ਅਨੁਮਾਨ ਅਨੁਸਾਰ ਲੱਗਭੱਗ ਚਾਰ ਲੱਖ ਏਕੜ ਕਣਕ ਦੀ ਫਸਲ ਜਾਂ ਤਾਂ ਤਬਾਹ ਹੋ ਗਈ ਜਾਂ ਖਰਾਬ ਹੋ ਗਈ ਹੈ ,ਇਸ ਤੋਂ ਇਲਾਵਾ ਸਬਜ਼ੀਆਂ ਤੇ ਹਰੇ ਚਾਰੇ ਦਾ ਵੀ ਬਹੁਤ ਨੁਕਸਾਨ ਹੋਇਆ ਹੈ ।

ਉਹਨਾਂ ਦੋਸ ਲਗਾਇਆ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸਮੇਤ ਹੋਰ ਲਾਭਕਾਰੀ ਸਕੀਮਾਂ ਨੂੰ ਲਾਗੂ ਨਹੀਂ ਕਰ ਰਹੀ ਹੈ ਜਿਸ ਦੀ ਪੰਜਾਬ ਭਾਜਪਾ ਘੋਰ ਨਿੰਦਾ ਕਰਦੀ ਹੈ ।ਉਹਨਾਂ ਮਨਰੇਗਾ ਕੰਮਾਂ ਲਈ ਮਜ਼ਦੂਰੀ ਦਰਾਂ ਵਧਾਉਣ ਲਈ ,ਅੰਮ੍ਰਿਤਸਰ ਤੋਂ ਲੰਡਨ ਗੈੱਟਵਿਕ ਲਈ ਸਿੱਧੀ ਉਡਾਨ ਦਾ ਉਦਘਾਟਨ ਕਰਨ ਅਤੇ ਜਲਦੀ ਅੰਮ੍ਰਿਤਸਰ ਤੋਂ ਕੈਨੇਡਾ ਨੂੰ ਸਿੱਧੀ ਉਡਾਨ ਸੁਰੂ ਕਰਨ ਦੇ ਐਲਾਨ ਲਈ ਕੇਂਦਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ।ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਕਿਸ ਤਰਾਂ ਦਾ ਸੱਤਿਆਗ੍ਰਹਿ ਕਰ ਰਹੀ ਹੈ ਜਿਸ ਵਿੱਚ ਸਿੱਖਾਂ ਦੇ ਹਤਿਆਰੇ ਜਗਦੀਸ਼ ਟਾਈਟਲਰ ਨੂੰ ਵੀ ਸ਼ਾਮਲ ਕਰ ਰਹੀ ਹੈ ।ਇਸ ਮੋਕੇ ਜਨਰਲ ਸਕੱਤਰ ਜੀਵਨ ਗੁਪਤਾ ,ਬਿਕਰਮਜੀਤ ਸਿੰਘ ਚੀਮਾ,ਮੋਨਾ ਜੈਸਵਾਲ, ਰਾਜੇਸ਼ ਬਾਘਾ ,ਸੂਬਾ ਮੀਡੀਆ ਸਹਿ ਸਕੱਤਰ ਹਰਦੇਵ ਸਿੰਘ ਉੱਭਾ ਆਦਿ ਹਾਜ਼ਰ ਸਨ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗਜ਼ਟਿਡ ਛੁੱਟੀ ਹੋਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਇਸ ਦਿਨ ਤਹਿਸੀਲ ਦਫ਼ਤਰ ਖੋਲ੍ਹਣ ਦਾ ਐਲਾਨ

ਕੋਰੋਨਾ ਕੇਸ ਵਧਣ ‘ਤੇ ਸਰਕਾਰ ਹੋਈ ਅਲਰਟ, ਵਿਦੇਸ਼ਾਂ ਤੋਂ ਆਉਣ ਵਾਲਿਆਂ ਦੇ ਵੇਰਵੇ ਦਰਜ ਕੀਤੇ ਜਾਣਗੇ