ਲੁਧਿਆਣਾ, 15 ਮਈ 2025 – ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਵਰਿੰਦਰ ਸਿੰਘ ਖੋਸਾ ਪੀ.ਪੀ.ਐਸ. ਉਪ ਕਪਤਾਨ ਦਾਖਾ ਨੇ ਦੱਸਿਆ ਕਿ ਕਿ DR. Ankur Gupta IPS SSP ਲੁਧਿਆਣਾ (ਦਿਹਾਤੀ) ਜੀ ਦੇ ਨਿਰਦੇਸਾ ਤਹਿਤ, ਹਰਕਮਲ ਕੌਰ PPS SP(D) ਲੁਧਿਆਣਾ ਦਿਹਾਤੀ ਦੇ ਹਦਾਇਤਾ ਅਨੁਸਾਰ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਦਾਖਾ ਦੀ ਟੀਮ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਗੱਲਾਂ ਵਿੱਚ ਲਗਾ ਕਿ ATM ਮਸੀਨ ਵਿੱਚ ਉਨ੍ਹਾਂ ਦਾ ਪਾਸਵਰਡ ਦੇਖ ਕੇ ਕਿਸੇ ਹੋਰ ਕਾਰਡ ਨਾਲ ਉਨ੍ਹਾਂ ਦਾ ਕਾਰਡ ਬਦਲ ਕੇ ਫਿਰ ਕਿਸੇ ਹੋਰ ATM ਮਸੀਨ ਤੋਂ ਪੈਸੇ ਕੱਢਵਾ ਕੇ ਉਨ੍ਹਾਂ ਨਾਲ ਠੱਗੀ ਮਾਰਨ ਅਤੇ ਪੈਸੇ ਚੋਰੀ ਕਰਨ ਵਾਲੇ ਵਿਅਕਤੀ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਸ ਸਬੰਧੀ ਮੁੱਕਦਮਾ ਨੰਬਰ 81 ਮਿਤੀ 10.05.2025 ਅ/ਧ 303(2),317(4),318(4),319(2),111 BNS ਥਾਣਾ ਦਾਖਾ ਰਜਿਸਟਰ ਕਰਕੇ ਦੋਸ਼ੀ ਸੁਮਿਤ ਕੁਮਾਰ ਪੁੱਤਰ ਸਰਿੰਦਰ ਕੁਮਾਰ ਵਾਸੀ ਮੁਹੱਲਾ ਕੋਟ ਮੰਗਲ ਸਿੰਘ, ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਿਸਦੇ ਕਬਜਾ ਵਿੱਚੋ 17 ਵੱਖ-ਵੱਖ ਬੈਂਕਾ ਦੇ 79 ATM ਕਾਰਡ ਬਰਾਮਦ ਕੀਤੇ ਗਏ ਹਨ। ਜਿਸ ਵਿਚ ਐਚ.ਡੀ.ਐਫ.ਸੀ. ਬੈਂਕ ਦੇ 13. PNB ਬੈਂਕ ਦੇ 15, SBI ਬੈਂਕ ਦੇ 13, ਐਕਸਿਸ ਬੈਂਕ ਦੇ 8,ਯੂਕੋ ਬੈਂਕ ਦੇ 3, ICIC ਬੈਂਕ ਦੇ 02., ਬੈਂਕ ਆਫ ਬੜੋਦਾ ਦੇ 03, ਬੈਂਕ ਆਫ ਇੰਡੀਆ ਦੇ 04, ਯੂਨੀਅਨ ਬੈਂਕ ਦੇ 03, ਆਈਡੀਬੀਆਈ. ਬੈਂਕ ਦੇ 02, ਕੇਨਰਾ ਬੈਂਕ ਦੇ 03, ਏ.ਬੀ.ਸਮਾਲ ਫਾਇਨਾਂਸ ਬੈਂਕ ਦੇ 02. ਪੰਜਾਬ ਗ੍ਰਾਮੀਣ ਬੈਂਕ-01. ਜੇ.ਐਡ ਕੇ ਬੈਂਕ-02, ਕੋਆਪਰਿਟੇਵ ਬੈਂਕ-01. ਕੈਪੀਟਲ ਸਮਾਲ ਫਾਇਨਾਂਸ ਬੈਂਕ-01, ਪੰਜਾਬ ਐਂਡ ਸਿੰਧ ਬੈਂਕ-02, ਇੰਡੀਅਨ ਬੈਂਕ-01 ਦੇ ਏ.ਟੀ.ਐਮ ਬ੍ਰਾਮਦ ਹੋਏ ਹਨ। ਦੋਸੀ ਦਾ 3 ਦਿਨ ਦਾ ਪੁਲਿਸ ਰਿਮਾਡ ਮਾਨਯੋਗ ਅਦਾਲਤ ਤੋਂ ਹਾਸਲ ਕਰਕੇ ਸਖਤੀ ਪੁੱਛ ਗਿੱਛ ਕੀਤੀ ਜਾ ਰਹੀ ਹੈ, ਜਿਸ ਪਾਸੋ ਪੁੱਛ ਗਿੱਛ ਦੋਰਾਨ ਪੰਜਾਬ ਵਿਚ ਅਜਿਹੀਆ ਹੋਰ ਵਾਰਦਾਤਾਂ ਕਰਨ ਬਾਰੇ ਮੰਨਿਆ ਗਿਆ ਹੈ। ਜਿਸ ਵੀ ਕਿਸੇ ਨਾਲ ਅਜਿਹੀ ਵਾਰਦਾਤ ਹੋਈ ਹੈ ਤਾਂ ਉਹ ਮੁੱਖ ਅਫਸਰ ਥਾਣਾ ਦਾਖਾ ਨਾਲ ਸੰਪਰਕ ਕਰ ਸਕਦਾ ਹੈ।
ਦੋਸ਼ੀ ਵਿਅਕਤੀ ਦਾ ਨਾਮ ਅਤੇ ਪੂਰਾ ਪਤਾ:-

- ਸੁਮਿਤ ਕੁਮਾਰ ਪੁੱਤਰ ਸਰਿੰਦਰ ਕੁਮਾਰ ਵਾਸੀ ਮੁਹੱਲਾ ਕੋਟ ਮੰਗਲ ਸਿੰਘ, ਲੁਧਿਆਣਾ (ਗ੍ਰਿਫਤਾਰ :- 10.05.2025)
ਬ੍ਰਾਮਦਗੀ ਦਾ ਵੇਰਵਾ:- 17 ਵੱਖ-ਵੱਖ ਬੈਂਕਾ ਦੇ 79 ATM ਕਾਰਡ

