ਚੰਡੀਗੜ੍ਹ, 15 ਫਰਵਰੀ 2022 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ। ਚੋਣ ਮੈਨੀਫੈਸਟੋ ਜਾਰੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੁਢਾਪਾ ਪੈਨਸ਼ਨ 3100 ਰੁਪਏ ਕਰਾਂਗੇ। ਸ਼ਗਨ ਸਕੀਮ 51 ਹਜ਼ਾਰ ਤੋਂ ਵਧਾ ਕੇ 75 ਹਜ਼ਾਰ ਕਰਾਂਗੇ। ਭਾਈ ਘਨੱਈਆ ਸਕੀਮ ਤਹਿਤ 10 ਲੱਖ ਦਾ ਬੀਮਾ। ਵਿਦੇਸ਼ ‘ਚ ਪੜ੍ਹਾਈ ਲਈ 10 ਲੱਖ ਤੱਕ ਦਾ ਵਿਆਜ਼ ਮੁਕਤ ਲੋਨ ਦੇਵਾਂਗੇ। ਗ਼ਰੀਬਾਂ ਦੇ ਲਈ 5 ਲੱਖ ਮਕਾਨ ਬਣਾਵਾਂਗੇ।
- ਗ਼ਰੀਬਾਂ ਦੇ ਲਈ 5 ਲੱਖ ਮਕਾਨ ਬਣਾਵਾਂਗੇ
- 400 ਯੂਨਿਟ (ਹਰ ਮਹੀਨੇ) ਹਰ ਪਰਿਵਾਰ ਲਈ ਫ੍ਰੀ ਹੋਣਗੇ
- ਬਿਜਲੀ ਮਹਿਕੇ ਨੂੰ ਦਿੱਤੀ ਜਾ ਰਹੀ ਸਬਸੀਟੀ 2-3 ਸਾਲਾ ਵਿੱਚ ਖਤਮ ਕੀਤੀ ਜਾਵੇਗੀ
- ਸੋਲਰ ਪਲਾਟ ਇੱਕ ਸਾਲ ਵਿੱਚ ਲੱਗ ਜਾਣਗੇ
- ਮੁਲਜ਼ਮਾਂ ਲਈ 2004 ਦੀ ਪੈਂਸ਼ਨ ਸਕੀਮ ਲਾਗੂ ਕੀਤੀ ਜਾਵੇਗੀ
- ਮੁਲਜ਼ਮਾਂ ਤੇ ਕੇਸ ਵਾਪਸ ਲਏ ਜਾਣਗੇ
- ਠੇਕ ਦੇ ਜੋ ਮੁਲਾਜ਼ਮ ਹਨ ਉਹ ਰੈਗੂਲਰ ਕੀਤੇ ਜਾਣਗੇ
- 1 ਲੱਖ ਸਰਕਾਰੀ ਨੌਕਰੀ ਦਿੱਤੀ ਜਾਵੇਗੀ
- ਟਰੱਕ ਯੂਨੀਅਨ ਬਹਾਲ ਕੀਤੀ ਜਾਵੇਗੀ
- ਆਗਨਵਾੜੀ ਵਰਕਾਰਾਂ ਨੂੰ ਪ੍ਰੀ ਨਰਸਰੀ ਦਾ ਸਟੇਟਸ ਦਿੱਤਾ ਜਾਵੇਗਾ
- ਪੂਰੇ ਅੰਮ੍ਰਿਤਸਰ ਨੂੰ ਹੈਰੀਟੇਜ ਲੁਕ ਦਿੱਤੀ ਜਾਵੇਗੀ
- ਗੁਰੂ ਰਵੀ ਦਾਸ ਜੀ ਦਾ ਖੁਰਲਗੜ੍ਹ ਸਥਾਨ ਹੈ ਉਸ ਦਾ ਸੁਧਾਰ ਕੀਤਾ ਜਾਵੇਗਾ
- ਕਬੱਡੀ ਕੱਪ ਮੁੜ ਸ਼ੁਰੂ ਕੀਤਾ ਜਾਵੇਗਾ