ਚੰਡੀਗੜ੍ਹ 06 ਅਕਤੂਬਰ 2022 – ਅਮਰੀਕਾ ਦੇ ਕੈਲੇਫੋਰਨੀਆ ਵਿਚ 4 ਭਾਰਤੀਆਂ ਦੇ ਹੋਏ ਕਤਲ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰੀ ਤੋਂ ਉਚ ਪੱਦਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਸੰਬੰਧੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ, “ਕੈਲੀਫੋਰਨੀਆ ‘ਚ ਅਗਵਾ ਕਰ 4 ਭਾਰਤੀਆਂ ਦੇ ਕਤਲ ਦੀ ਖ਼ਬਰ ਮਿਲੀ ਜਿਹਨਾਂ ਵਿੱਚ 8 ਮਹੀਨੇ ਦੀ ਬੱਚੀ ਦਾ ਵੀ ਕਤਲ ਕਰ ਦਿੱਤਾ ਗਿਆ….ਇਸ ਖ਼ਬਰ ਨਾਲ ਦਿਲ ਕਾਫੀ ਦੁਖੀ ਹੋਇਆ ਤੇ ਮੈਂ ਪੀੜਿਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਾਂ…ਨਾਲ ਹੀ ਕੇਂਦਰੀ ਵਿਦੇਸ਼ ਮੰਤਰੀ Dr. SJaishankar
ਨੂੰ ਅਪੀਲ ਕਰਦਾ ਹਾਂ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ…”